ਮੋਹਾਲੀ-ਰੋਪੜ ਦੀਆਂ ਖੱਡਾਂ ਦੇ ਮਾਈਨਿੰਗ ਠੇਕੇਦਾਰ ਦਾ ਲਾਈਸੈਂਸ ਸਸਪੈਂਡ, 26 ਕਰੋੜ ਦੀ ਵਸੂਲੀ ਦਾ ਨੋਟਿਸ ਜਾਰੀ

Monday, Apr 18, 2022 - 10:31 AM (IST)

ਮੋਹਾਲੀ-ਰੋਪੜ ਦੀਆਂ ਖੱਡਾਂ ਦੇ ਮਾਈਨਿੰਗ ਠੇਕੇਦਾਰ ਦਾ ਲਾਈਸੈਂਸ ਸਸਪੈਂਡ, 26 ਕਰੋੜ ਦੀ ਵਸੂਲੀ ਦਾ ਨੋਟਿਸ ਜਾਰੀ

ਮੋਹਾਲੀ (ਪਰਦੀਪ) : ਪੰਜਾਬ ਸਰਕਾਰ ਵੱਲੋਂ ਜੰਮੂ ਦੇ ਮਾਈਨਿੰਗ ਠੇਕੇਦਾਰ ਦਾ ਰੇਤ ਮਾਈਨਿੰਗ ਦਾ ਲਾਈਸੈਂਸ ਸਸਪੈਂਡ ਕਰ ਦਿੱਤਾ ਗਿਆ ਹੈ। ਅਸਲ ਵਿਚ ਜੰਮੂ ਦੇ ਠੇਕੇਦਾਰ ਨੇ ਮੋਹਾਲੀ ਅਤੇ ਰੋਪੜ ਵਿਚ ਰੇਤ ਦੀਆਂ ਦੋ ਖੱਡਾਂ ਲਈਆਂ ਸਨ ਪਰ ਉਸ ਨੇ ਲਾਈਸੈਂਸ ਲਈ ਬਣਦੀ ਰਾਸ਼ੀ ਜਮ੍ਹਾਂ ਨਹੀਂ ਕਰਵਾਈ ਸੀ, ਜਿਸ ਸਬੰਧੀ ਜਲ ਸਰੋਤ ਵਿਭਾਗ ਵਲੋਂ ਕਿਹਾ ਗਿਆ ਹੈ ਕਿ ਠੇਕੇਦਾਰ ਵੱਲ ਦੋਵਾਂ ਖੱਡਾਂ ਦਾ ਕੁੱਲ 26 ਕਰੋੜ ਦਾ ਬਕਾਇਆ ਬਾਕੀ ਹੈ।

ਠੇਕੇਦਾਰ ਵੱਲ ਮੋਹਾਲੀ ਦੀ ਰੇਤੇ ਦੀ ਖੱਡ ਦਾ 11 ਕਰੋੜ ਅਤੇ ਰੂਪਨਗਰ 'ਚ ਰੇਤੇ ਦੀ ਖੱਡ ਦਾ 15 ਕਰੋੜ ਬਕਾਇਆ ਹੈ, ਜਿਸ ਕਾਰਨ ਵਿਭਾਗ ਵਲੋਂ ਠੇਕੇਦਾਰ ਦੀਆਂ ਦੋਵਾਂ ਖੱਡਾਂ ਦੇ ਲਾਈਸੈਂਸ ਰੱਦ ਕਰ ਦਿੱਤੇ ਗਏ ਹਨ ਅਤੇ ਠੇਕੇਦਾਰ ਨੂੰ ਰਾਸ਼ੀ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ 26 ਕਰੋੜ ਦੀ ਵਸੂਲੀ ਲਈ ਠੇਕੇਦਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।


author

Babita

Content Editor

Related News