ਮਾਈਨਿੰਗ ਅਫਸਰ ਨੇ ਸਾਥੀ ਨਾਲ ਮਿਲ ਕੇ ਵਿਦਿਆਰਥਣ  ਨਾਲ ਕੀਤਾ ਜਬਰ-ਜ਼ਨਾਹ

Sunday, Aug 12, 2018 - 12:03 AM (IST)

ਮਾਈਨਿੰਗ ਅਫਸਰ ਨੇ ਸਾਥੀ ਨਾਲ ਮਿਲ ਕੇ ਵਿਦਿਆਰਥਣ  ਨਾਲ ਕੀਤਾ ਜਬਰ-ਜ਼ਨਾਹ

 ਸਮਰਾਲਾ, (ਬੰਗਡ਼, ਗਰਗ)- ਸਮਰਾਲਾ ਇਲਾਕੇ ਵਿਚ ਇਕ ਵਿਭਾਗ ’ਚ ਮਾਈਨਿੰਗ ਅਫਸਰ ਵਜੋਂ ਡਿਊਟੀ ਨਿਭਾਅ ਰਹੇ ਰਾਜਵੀਰ ਸਿੰਘ ਵਲੋਂ ਆਪਣੇ ਸਾਥੀ ਨਾਲ ਮਿਲ ਕੇ 20 ਸਾਲਾ ਵਿਦਿਆਰਥਣ ਨਾਲ ਜਬਰ-ਜ਼ਨਾਹ ਕੀਤੇ ਜਾਣ ਦਾ ਪਤਾ ਲੱਗਾ ਹੈ। ਵਿਦਿਆਰਥਣ ਨੂੰ ਨੌਕਰੀ ਦਾ ਝਾਂਸਾ ਦੇ ਕੇ ਉਸਨੂੰ ਸਮਰਾਲੇ ਸੱਦਿਆ ਗਿਆ, ਜਿਥੇ ਨਸ਼ੀਲਾ ਖਾਣਾ ਖੁਆਉਣ ਤੋਂ ਬਾਅਦ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ।
 ਥਾਣਾ ਸਮਰਾਲਾ ਦੇ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੀਡ਼ਤ ਲਡ਼ਕੀ ਨੇ ਆਪਣੇ ਬਿਆਨਾਂ ਵਿਚ ਦੋਸ਼ ਲਾਇਆ ਕਿ ਉਸ ਨੂੰ 2 ਮਹੀਨੇ ਪਹਿਲਾਂ ਚੰਡੀਗਡ਼੍ਹ ਵਿਖੇ ਰਾਜਵੀਰ ਮਿਲਿਆ ਸੀ, ਜਿਸ ਨੇ ਉਸ ਨੂੰ ਨੌਕਰੀ ਦਾ ਝਾਂਸਾ ਦਿੰਦੇ ਹੋਏ ਆਪਣਾ ਮੋਬਾਇਲ ਨੰਬਰ ਦੇ ਦਿੱਤਾ  ਤੇ ਬਾਅਦ ਵਿਚ ਮੈਨੂੰ ਫੋਨ ਕਰਕੇ  ਕਿਹਾ  ਕਿ ਮੇਰਾ ਦੋਸਤ ਨੌਕਰੀ ਲਈ ਫਾਈਲਾਂ ਤਿਆਰ ਕਰਦਾ ਹੈ, ਤੁਸੀ ਸਮਰਾਲੇ  ਅਾ ਜਾਣਾ ਉਹ ਤੁਹਾਨੂੰ ਅਾਪਣੇ ਘਰ ਲੈ ਜਾਵੇਗਾ, ਜਿਥੇ ਮੈਂ ਵੀ ਆ ਜਾਵਾਂਗਾ। 
ਉਸ ਦੇ ਕਹਿਣ ਮੁਤਾਬਕ 26 ਜੁਲਾਈ ਨੂੰ 11:30 ਵਜੇ ਮੈਂ ਚੰਡੀਗਡ਼੍ਹ ਤੋਂ ਸਮਰਾਲਾ ਅਾਈ ਤੇ ਉਸਦਾ ਦੋਸਤ ਅਮਰਜੀਤ ਸਿੰਘ ਮੈਨੂੰ ਆਪਣੀ ਗੱਡੀ ਵਿਚ ਬਿਠਾ ਕੇ ਆਪਣੇ ਘਰ ਲੈ ਗਿਆ ਤੇ ਉਥੇ ਉਹ ਅਫਸਰ  ਵੀ ਅਾ ਗਿਅਾ। ਉਨ੍ਹਾਂ ਮੈਨੂੰ ਰੋਟੀ ਖੁਆਈ, ਜਿਸ ਤੋਂ ਬਾਅਦ ਮੈਨੂੰ ਚੱਕਰ ਆਉਣ ਲੱਗ ਪਏ ਤੇ ਬਾਅਦ ਵਿਚ ਦੋਵਾਂ ਨੇ ਮੇਰੇ ਨਾਲ ਜਬਰ-ਜ਼ਨਾਹ ਕੀਤਾ ਤੇ ਮੇਰੇ  ਨਾਲ ਕੁੱਟ-ਮਾਰ ਵੀ ਕੀਤੀ। ਨਸ਼ੇ ਦੀ ਹਾਲਤ ਵਿਚ ਉਹ ਬੱਸ ’ਤੇ ਚਡ਼੍ਹ ਕੇ ਕੀਰਤਪੁਰ ਸਾਹਿਬ ਪਹੁੰਚ ਗਈ, ਜਿਥੇ ਜਾ ਕੇ ਉਸ ਵਲੋਂ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਤੇ ਉਸਦੇ ਸਾਥੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News