632 ਕਰੋੜ ਦੀ ਰਿਕਵਰੀ ਅਤੇ ਮਾਈਨਿੰਗ ਠੇਕੇਦਾਰਾਂ ਨੂੰ ਬਲੈਕਲਿਸਟ ਕਰਨ ਦੀ ਹਦਾਇਤ

07/13/2020 4:12:35 PM

ਰੂਪਨਗਰ (ਵਿਜੇ ਸ਼ਰਮਾ): ਰੂਪਨਗਰ ਜ਼ਿਲ੍ਹੇ 'ਚ ਨਾਜਾਇਜ਼ ਮਾਈਨਿੰਗ ਸਬੰਧੀ ਸਮਾਜਿਕ ਕਾਰਜਕਰਤਾ ਅਤੇ ਆਪ ਆਗੂ ਐਡਵੋਕੇਟ ਦਿਨੇਸ਼ ਚੱਢਾ ਵਲੋਂ ਲੰਬੇ ਸਮੇਂ ਤੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲ ਲੜੀ ਜਾ ਰਹੀ ਕਾਨੂੰਨੀ ਲੜਾਈ 'ਚ ਮਾਈਨਿੰਗ ਠੇਕੇਦਾਰਾਂ 'ਤੇ ਸਖ਼ਤ ਕਾਰਵਾਈ ਲਈ ਟ੍ਰਿਬਿਊਨਲ ਨੇ ਪੰਜਾਬ ਪ੍ਰਦੂਸ਼ਣ ਬੋਰਡ ਨੂੰ ਹਦਾਇਤ ਕੀਤੀ ਹੈ। ਲੰਬੇ ਸਮੇਂ ਤੋਂ ਚੱਲ ਰਹੇ ਇਸ ਮਾਮਲੇ 'ਚ ਪ੍ਰਦੂਸ਼ਣ ਬੋਰਡ ਨੇ ਪਹਿਲਾਂ ਸਵਾੜਾ, ਹਰਸਾ ਬੇਲਾ ਅਤੇ ਬੇਈਂਹਾਰਾ ਖੱਡਾਂ ਦੇ ਠੇਕੇਦਾਰਾਂ ਨੂੰ ਨਾਜਾਇਜ਼ ਮਾਈਨਿੰਗ ਲਈ 632 ਕਰੋੜ ਰੁਪਏ ਦੀ ਪੈਨਲਟੀ ਲਾਈ ਸੀ ਪਰ ਮਾਈਨਿੰਗ ਵਿਭਾਗ ਵਲੋਂ ਇਹ ਰਕਮ ਅਜੇ ਤੱਕ ਰਿਕਵਰ ਨਾ ਕਰਨ ਕਾਰਣ ਹੁਣ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਟ੍ਰਿਬਿਊਨਲ ਨੇ ਇਸ ਰਕਮ ਦੀ ਰਿਕਵਰੀ ਲਈ ਸਖ਼ਤ ਕਦਮ ਚੁੱਕਣ ਅਤੇ ਠੇਕੇਦਾਰਾਂ ਨੂੰ ਬਲੈਕਲਿਸਟ ਕਰਨ ਦੀ ਹਦਾਇਤ ਕੀਤੀ ਹੈ।

ਇਹ ਵੀ ਪੜ੍ਹੋ: ਕਰਜੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਕਿਸਾਨ, ਟੋਭੇ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ 

ਐਡਵੋਕੇਟ ਚੱਢਾ ਦੀ ਪਟੀਸ਼ਨ 'ਤੇ 31 ਜਨਵਰੀ, 2020 ਨੂੰ ਟ੍ਰਿਬਿਊਨਲ ਨੇ ਜ਼ਿਲ੍ਹੇ 'ਚ ਨਾਜਾਇਜ਼ ਮਾਈਨਿੰਗ ਨੂੰ ਰੋਕਣ, ਮਾਈਨਿੰਗ ਨਾਲ ਹੋਏ ਨੁਕਸਾਨ ਦੀਪੂਰਤੀ ਸਬੰਧੀ ਰਿਪੋਰਟ ਬਣਾਉਣ, ਦੋਸ਼ੀ ਅਧਿਕਾਰੀਆਂ 'ਤੇ ਕਾਰਵਾਈ ਕਰਨ, ਠੇਕੇਦਾਰਾਂ 'ਤੇ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ ਪਰ ਕੋਈ ਕਾਰਵਾਈ ਨਾ ਹੋਣ ਕਰਕੇ ਚੱਢਾ ਨੇ ਟ੍ਰਿਬਿਊਨਲ ਕੋਲ ਉਲੰਘਣਾ ਦੀ ਕਾਰਵਾਈ ਲਈ ਅਰਜ਼ੀ ਦਾਖਲ ਕੀਤੀ ਸੀ। 2 ਸਾਲ ਬਾਅਦ ਵੀ ਮਾਈਨਿੰਗ ਮਹਿਕਮਾ ਐੱਨ. ਜੀ. ਟੀ. ਦੇ ਹੁਕਮਾਂ 'ਤੇ ਕਾਰਵਾਈ ਕਰਨ ਵਿਚ ਅਸਫਲ ਰਿਹਾ ਹੈ। ਦੋਸ਼ੀ ਅਧਿਕਾਰੀਆਂ 'ਤੇ ਕਾਰਵਾਈ ਕਰਨ ਬਾਰੇ ਮਾਈਨਿੰਗ ਵਿਭਾਗ ਨੇ ਕਿਹਾ ਹੈ ਕਿ ਇਸ ਸਬੰਧੀ 23 ਅਪ੍ਰੈਲ 2019 ਨੂੰ ਵਿਭਾਗ ਦੇ ਸਕੱਤਰ ਵਲੋਂ ਮੀਟਿੰਗ ਕੀਤੀ ਗਈ ਸੀ ਅਤੇ ਮਾਮਲਾ ਤੇਜ਼ੀ ਨਾਲ ਵਿਚਾਰਿਆ ਜਾ ਰਿਹਾ ਹੈ। ਮਾਈਨਿੰਗ ਵਿਭਾਗ ਵਲੋਂ ਰਿਕਵਰੀ ਨਾ ਹੋਣ ਦੀ ਰਿਪੋਰਟ ਤੋਂ ਬਾਅਦ ਹੁਣ ਪ੍ਰਦੂਸ਼ਣ ਬੋਰਡ ਨੂੰ ਰਿਕਵਰੀ ਲਈ ਕਿਹਾ ਗਿਆ ਹੈ। ਮਾਈਨਿੰਗ ਮਹਿਕਮੇ ਨੇ ਟ੍ਰਿਬਿਊਨਲ ਕੋਲ ਉਪਰੋਕਤ ਤਿੰਨ ਖੱਡਾਂ 'ਚ ਨੁਕਸਾਨ ਦੀ ਪੂਰਤੀ ਸਬੰਧੀ ਰਿਪੋਰਟ ਤਿਆਰ ਕਰਨ ਬਾਰੇ ਕਿਹਾ ਹੈ ਕਿ ਉਪਰੋਕਤ ਥਾਵਾਂ 'ਤੇ ਹੜ੍ਹਾਂ ਦੇ ਨਾਲ ਕਾਫੀ ਮਟੀਰੀਅਲ ਆ ਚੁੱਕਾ ਹੈ। ਇਨ੍ਹਾਂ ਤਿੰਨ ਖੱਡਾਂ ਤੋਂ ਇਲਾਵਾ ਹਾਲੇ ਵਿਭਾਗ ਵਲੋਂ ਜ਼ਿਲੇ ਦੀ ਬਾਕੀ ਨਾਜਾਇਜ਼ ਮਾਈਨਿੰਗ ਸਬੰਧੀ ਰਿਪੋਰਟਾਂ ਤਿਆਰ ਕਰਨੀਆਂ ਵੀ ਪੈਡਿੰਗ ਹਨ।

ਇਹ ਵੀ ਪੜ੍ਹੋ:  ਹਰਸਿਮਰਤ ਬਾਦਲ ਦਾ ਕਿਸਾਨਾਂ ਲਈ ਵੱਡਾ ਐਲਾਨ


Shyna

Content Editor

Related News