ਮਾਈਨਿੰਗ ਕੇਸ ’ਚ ਗ੍ਰਿਫ਼ਤਾਰ ਸਾਬਕਾ ਵਿਧਾਇਕ ਜੋਗਿੰਦਰਪਾਲ ਭੋਆ PGI ਦਾਖ਼ਲ

Tuesday, Jun 21, 2022 - 10:26 AM (IST)

ਮਾਈਨਿੰਗ ਕੇਸ ’ਚ ਗ੍ਰਿਫ਼ਤਾਰ ਸਾਬਕਾ ਵਿਧਾਇਕ ਜੋਗਿੰਦਰਪਾਲ ਭੋਆ PGI ਦਾਖ਼ਲ

ਪਠਾਨਕੋਟ (ਸ਼ਾਰਦਾ) - ਮਾਈਨਿੰਗ ਕੇਸ ’ਚ ਗ੍ਰਿਫ਼ਤਾਰ ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰਪਾਲ ਨੂੰ ਸਿਵਲ ਹਸਪਤਾਲ ’ਚ ਹੋਏ ਮੈਡੀਕਲ ਦੌਰਾਨ ਡਾਕਟਰਾਂ ਨੇ ਸਰੀਰਕ ਜਾਂਚ ਲਈ ਅੰਮ੍ਰਿਤਸਰ ਮੈਡੀਕਲ ਕਾਲਜ ’ਚ ਰੈਫਰ ਕਰ ਦਿੱਤਾ ਸੀ। ਇੱਥੋਂ ਉਨ੍ਹਾਂ ਨੂੰ ਪੀ. ਜੀ. ਆਈ. ਭੇਜਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀ. ਜੀ. ਆਈ. ਦੇ ਐਮਰਜੈਂਸੀ ਵਾਰਡ ’ਚ ਉਹ ਦਾਖਲ ਹੋ ਗਏ ਹਨ। ਇਸ ਦੀ ਪੁਸ਼ਟੀ ਐੱਸ. ਐੱਸ. ਪੀ. ਪਠਾਨਕੋਟ ਅਰੁਣ ਸੈਣੀ ਨੇ ਕੀਤੀ ਹੈ। 

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਪਬਜੀ ਗੇਮ ’ਚੋਂ ਹਾਰਨ ’ਤੇ 17 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਉਨਾਂ ਦੱਸਿਆ ਕਿ ਹੁਣ ਜੋਗਿੰਦਰਪਾਲ ਨਿਆਂਇਕ ਹਿਰਾਸਤ ਵਿਚ ਚਲਾ ਗਿਆ ਹੈ। ਇਸ ਲਈ ਹੁਣ ਜੇਲ੍ਹ ਪੁਲਸ ਮੁਲਾਜ਼ਮ ਉਸ ਦੇ ਨਾਲ ਹੋਣਗੇ। ਪੀ. ਜੀ. ਆਈ. ’ਚ ਦਾਖਲ ਹੋਣ ਕਾਰਨ ਜੋਗਿੰਦਰਪਾਲ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਸ ਟੀਮ ਫਿਲਹਾਲ ਜੋਗਿੰਦਰਪਾਲ ਕੋਲ ਪੀ.ਜੀ.ਆਈ. ’ਚ ਹੈ, ਜਿੱਥੋਂ ਅਦਾਲਤ ਨੇ ਜੋਗਿੰਦਰਪਾਲ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ।

ਪੜ੍ਹੋ ਇਹ ਵੀ ਖ਼ਬਰ: ਵੱਡੀ ਕਾਮਯਾਬੀ: 6 ਮਹੀਨੇ ਪਹਿਲਾਂ ਕਰਤਾਰਪੁਰ ਤੋਂ ਅਗਵਾ ਹੋਇਆ 13 ਸਾਲਾ ਬੱਚਾ ਜਲੰਧਰ ਦੇ ਢਾਬੇ ਤੋਂ ਬਰਾਮਦ

ਸਾਬਕਾ ਵਿਧਾਇਕ ਨੇ ਲਾਈ ਜ਼ਮਾਨਤ ਦੀ ਅਰਜ਼ੀ
ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਜੁਗਿੰਦਰਪਾਲ ਨੇ ਅਦਾਲਤ ਦੇ ਮੂਹਰੇ ਆਪਣੀ ਜ਼ਮਾਨਤ ਦੀ ਅਰਜ਼ੀ ਲਗਾਈ ਹੈ, ਜਿਸ ’ਚ ਅਦਾਲਤ ਨੇ ਸਰਕਾਰ ਨੂੰ ਰਿਕਾਰਡ ਪੇਸ਼ ਕਰਨ ਲਈ ਕਿਹਾ ਹੈ। ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ’ਤੇ 21 ਜੂਨ 2022 ਨੂੰ ਸੁਣਵਾਈ ਹੋਵੇਗੀ, ਜਿਸ ’ਚ ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਸਰਕਾਰ ਬਦਲ ਗਈ ਹੈ ਅਤੇ ਰਾਜ ਨੇਤਾ ਹੋਣ ਕਾਰਨ ਉਨ੍ਹਾਂ ਨੂੰ ਝੂਠੇ ਕੇਸ ’ਚ ਫਸਾਇਆ ਗਿਆ ਹੈ।


author

rajwinder kaur

Content Editor

Related News