ਮਿਲਖਾ ਸਿੰਘ ਤੇ ਉਸਦੀ ਪਤਨੀ ਦੀ ਹਾਲਤ ਸਥਿਰ : ਹਸਪਤਾਲ

Friday, May 28, 2021 - 10:27 PM (IST)

ਚੰਡੀਗੜ੍ਹ (ਭਾਸ਼ਾ)- ਭਾਰਤ ਦੇ ਮਹਾਨ ਦੌੜਾਕ ਮਿਲਖਾ ਸਿੰਘ ਤੇ ਉਸਦੀ ਪਤਨੀ ਨਿਰਮਲ ਕੌਰ ਕੋਵਿਡ-19 ਪਾਜ਼ੇਟਿਵ ਹੋਣ ਤੋਂ ਬਾਅਦ ਠੀਕ ਹੋਣ ਦੀ ਪ੍ਰਕਿਰਿਆ 'ਚ ਹੈ, ਉਨ੍ਹਾਂ ਦੇ ਬੇਟੇ ਜੀਵ ਮਿਲਖਾ ਸਿੰਘ ਨੂੰ ਜਲਦ ਹੀ ਉਨ੍ਹਾਂ ਦੇ ਹਪਤਾਲ ਤੋਂ ਛੁੱਟੀ ਮਿਲਣ ਦੀ ਉਮੀਦ ਹੈ। ਮਿਲਖਾ ਸਿੰਘ ਅਤੇ ਉਸਦੀ ਪਤਨੀ (ਭਾਰਤੀ ਮਹਿਲਾ ਵਾਲੀਬਾਲ ਟੀਮ ਦੀ ਅਗਵਾਈ ਕਰ ਚੁੱਕੀ) ਦਾ ਮੋਹਾਲੀ ਸਥਿਤ ਫੋਰਟਿਸ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਅਤੇ ਹਸਪਤਾਲ ਤੋਂ ਮਿਲੀ ਤਾਜ਼ਾ ਅਪਡੇਟ ਅਨੁਸਾਰ ਉਸਦੀ ਹਾਲਤ ਸਥਿਰ ਹੈ ਅਤੇ ਕੋਰੋਨਾ ਦੇ ਲੱਛਣ ਵੀ ਹੌਲੀ-ਹੌਲੀ ਘੱਟ ਹੋ ਰਹੇ ਹਨ। ਹਸਪਤਾਲ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦਾ ਕੋਵਿਡ ਨਮੂਨੀਆ ਦਾ ਇਲਾਜ ਚੱਲ ਰਿਹਾ ਸੀ। ਦੋਵਾਂ ਦੀ ਹਾਲਤ 'ਤੇ ਤਾਜ਼ਾ ਅਪਡੇਟ 'ਚ ਹਸਪਤਾਲ ਨੇ ਕਿਹਾ ਕਿ ਦੋਵਾਂ ਦੀ ਹਾਲਤ ਸਥਿਰ ਹੈ।

ਇਹ ਖ਼ਬਰ ਪੜ੍ਹੋ- ਇੰਗਲੈਂਡ ਜਾਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਲੱਗਿਆ ਕੋਵਿਡ-19 ਦਾ ਪਹਿਲਾ ਟੀਕਾ


ਹਸਪਤਾਲ ਨੇ ਕਿਹਾ ਕਿ ਮਿਲਖਾ ਸਿੰਘ ਤੇ ਉਸਦੀ ਪਤਨੀ ਦੀ ਹਾਲਤ ਸਥਿਰ ਹੈ ਅਤੇ ਉਸਦੇ ਲੱਛਣ ਵੀ ਘੱਟ ਹੋ ਰਹੇ ਹਨ। ਮਿਲਖਾ ਸਿੰਘ ਦੀ ਸਿਹਤ 'ਚ ਸੁਧਾਰ ਹੋਇਆ ਹੈ। ਮਿਲਖਾ ਸਿੰਘ (91) ਨੂੰ ਸੋਮਵਾਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਜਦਕਿ ਉਸਦੀ ਪਤਨੀ (82) ਨੂੰ ਬੁੱਧਵਾਰ ਕੋਵਿਡ-19 ਪਾਜ਼ੇਟਿਵ ਆਉਣ ਤੋਂ ਬਾਅਦ ਦਾਖਲ ਕਰਵਾਇਆ ਗਿਆ ਸੀ। ਜੀਵ ਨੇ ਕਿਹਾ ਕਿ ਉਸਦੇ ਮਾਤਾ-ਪਿਤਾ ਦੀ ਹਾਲਤ ਸਥਿਰ ਹੈ।

ਇਹ ਖ਼ਬਰ ਪੜ੍ਹੋ- PCB ਨੂੰ ਭਾਰਤ ਤੇ ਦੱ. ਅਫਰੀਕਾ ਤੋਂ ਚਾਰਟਰਡ ਜਹਾਜ਼ਾਂ ਨੂੰ ਆਬੂ ਧਾਬੀ 'ਚ ਉਤਾਰਨ ਦੀ ਮਿਲੀ ਇਜ਼ਾਜਤ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News