ਛੁੱਟੀ ਆਏ ਫੌਜੀ ''ਤੇ ਗੋਲੀਆਂ ਚਲਾਉਣ ਵਾਲੇ ਤਿੰਨ ਵਿਅਕਤੀ ਕਾਬੂ

Tuesday, Oct 29, 2019 - 01:48 PM (IST)

ਛੁੱਟੀ ਆਏ ਫੌਜੀ ''ਤੇ ਗੋਲੀਆਂ ਚਲਾਉਣ ਵਾਲੇ ਤਿੰਨ ਵਿਅਕਤੀ ਕਾਬੂ

ਗੁਰਦਾਸਪੁਰ (ਵਿਨੋਦ) : ਬੀਤੇ ਦਿਨੀਂ ਛੁੱਟੀ 'ਤੇ ਆਏ ਇਕ ਫੌਜੀ ਤੋਂ ਲੁੱਟਮਾਰ ਕਰਨ ਵਿਚ ਅਸਫ਼ਲ ਹੁੰਦੇ ਵੇਖ ਰਿਵਾਲਵਰ ਨਾਲ ਗੋਲੀ ਮਾਰ ਕੇ ਜ਼ਖ਼ਮੀ ਕਰਨ ਵਾਲੇ ਤਿੰਨ ਫਰਾਰ ਦੋਸ਼ੀਆਂ ਨੂੰ ਪੁਰਾਣਾ ਸ਼ਾਲਾ ਪੁਲਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਦੋਸ਼ੀਆਂ ਤੋਂ ਇਕ ਸਕੂਟਰੀ ਤੇ ਤਿੰਨ ਮੋਬਾਇਲ ਫੋਲ ਵੀ ਬਰਾਮਦ ਹੋਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕੁਲਵੰਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਸੈਨਿਕ ਹਕੀਕਤ ਨਿਵਾਸੀ ਚੌਂਤਾ ਆਪਣੀ ਪਤਨੀ ਅਨੀਤਾ ਦੇਵੀ ਤੇ ਲੜਕੀ ਨਾਲ ਪਿੰਡ ਪੱਖੋਵਾਲੀਆ ਕੁਲੀਆਂ ਤੋਂ ਆਪਣੇ ਪਿੰਡ ਚੌਤਾ ਵਾਪਸ ਜਾ ਰਹੇ ਸਨ ਤਾਂ ਪਿੰਡ ਦਲੇਰਪੁਰ ਖੇੜਾ ਨੂੰ ਜਾਣ ਵਾਲੀ ਸੜਕ 'ਤੇ ਪਹੁੰਚੇ ਤਾਂ ਪਿਛੋਂ ਇਕ ਕਾਲੇ ਰੰਗ ਦੀ ਸਕੂਟਰੀ 'ਤੇ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਲੁੱਟਮਾਰ ਕਰਨ ਦੇ ਨੀਅਤ ਨਾਲ ਫੌਜੀ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜਿਸ ਤੋਂ ਬਾਅਦ ਪੁਲਸ ਨੇ ਤਿੰਨ ਅਣਪਛਾਤੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਸੀ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਅੱਜ ਇਕ ਸੂਚਨਾ ਦੇ ਆਧਾਰ 'ਤੇ ਹਮਲਾ ਕਰਨ ਵਾਲੇ ਤਿੰਨ ਦੋਸ਼ੀਆਂ ਜਿੰਨਾਂ 'ਚ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਬਲਕਾਰ ਸਿੰਘ, ਸੱਚਪ੍ਰੀਤ ਸਿੰਘ ਉਰਫ਼ ਜੱਸੀ ਪੁੱਤਰ ਸਮਿੰਦਰ ਸਿੰਘ ਵਾਸੀਅਨ ਗੁਨੋਪੁਰ, ਕੁਲਵਿੰਦਰ ਸਿੰਘ ਉਰਫ਼ ਲੈਂਸਰ ਪੁੱਤਰ ਹਜੂਰਾ ਸਿੰਘ ਵਾਸੀ ਨਵੀ ਆਬਾਦੀ ਕੋਟਲੀ ਸੈਣੀਆ ਨੂੰ ਗ੍ਰਿਫਤਾਰ ਕਰਕੇ ਇਕ ਸਕੂਟਰੀ ਪੀਬੀ07 ਏ.ਐੱਫ 4824 ਅਤੇ 3 ਮੋਬਾਇਲ ਫੋਨ ਬਰਾਮਦ ਕੀਤੇ ਹਨ।  


author

Gurminder Singh

Content Editor

Related News