ਦਰਬਾਰ ਸਾਹਿਬ ਦੀ ਤਸਵੀਰ ਸਾਂਝੀ ਕਰ ਮੀਕਾ ਸਿੰਘ ਨੇ ਕੀਤੀ ਕਿਸਾਨਾਂ ਲਈ ਅਰਦਾਸ

Sunday, Dec 20, 2020 - 05:22 PM (IST)

ਦਰਬਾਰ ਸਾਹਿਬ ਦੀ ਤਸਵੀਰ ਸਾਂਝੀ ਕਰ ਮੀਕਾ ਸਿੰਘ ਨੇ ਕੀਤੀ ਕਿਸਾਨਾਂ ਲਈ ਅਰਦਾਸ

ਅੰਮ੍ਰਿਤਸਰ (ਬਿਊਰੋ)– ਬਾਲੀਵੁੱਡ ਗਾਇਕ ਮੀਕਾ ਸਿੰਘ ਕਿਸਾਨ ਅੰਦੋਲਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਹਨ। ਨਿੱਤ ਦਿਨ ਉਹ ਟਵਿਟਰ ਤੇ ਇੰਸਟਾਗ੍ਰਾਮ ’ਤੇ ਕਿਸਾਨ ਅੰਦੋਲਨ ਨੂੰ ਲੈ ਕੇ ਕੁਝ ਨਾ ਕੁਝ ਪੋਸਟ ਕਰਦੇ ਰਹਿੰਦੇ ਹਨ।

ਹਾਲ ਹੀ ’ਚ ਮੀਕਾ ਸਿੰਘ ਨੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ਦਰਬਾਰ ਸਾਹਿਬ ਵਿਖੇ ਨਜ਼ਰ ਆ ਰਹੇ ਹਨ। ਇਸ ਤਸਵੀਰ ਦੀ ਕੈਪਸ਼ਨ ’ਚ ਮੀਕਾ ਸਿੰਘ ਨੇ ਕਿਸਾਨਾਂ ਲਈ ਅਰਦਾਸ ਕੀਤੀ ਹੈ।

ਮੀਕਾ ਸਿੰਘ ਨੇ ਲਿਖਿਆ, ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਨੇ ਸਰਬੱਤ ਦਾ ਭਲਾ। ਵਾਹਿਗੁਰੂ ਸਾਰੇ ਕਿਸਾਨਾਂ ’ਤੇ ਮਿਹਰ ਕਰੇ। ਕਿਰਪਾ ਕਰਕੇ ਸਰਕਾਰ ਕਿਸਾਨਾਂ ਦੀ ਗੱਲ ਸੁਣੇ ਤੇ ਜਲਦ ਸਭ ਕੁਝ ਠੀਕ ਹੋਵੇ।’

ਦੱਸਣਯੋਗ ਹੈ ਕਿ ਮੀਕਾ ਸਿੰਘ ਨੇ ਬੀਤੇ ਦਿਨੀਂ ਕੰਗਨਾ ਰਣੌਤ ਦੀ ਵਾਇਰਲ ਵੀਡੀਓ ’ਤੇ ਵੀ ਪ੍ਰਤੀਕਿਰਿਆ ਦਿੱਤੀ ਸੀ, ਜਿਸ ’ਚ ਉਹ ਕਿਸਾਨ ਅੰਦੋਲਨ ਬਾਰੇ ਗੱਲ ਕਰ ਰਹੀ ਸੀ। ਮੀਕਾ ਸਿੰਘ ਨੇ ਕੰਗਨਾ ਦੀ ਵੀਡੀਓ ’ਤੇ ਪ੍ਰੀਤੀਕਿਰਿਆ ਦਿੰਦਿਆਂ ਲਿਖਿਆ, ‘ਰੱਬ ਨੇ ਹੁਸਨ ਦਿੱਤਾ ਮਾਨ ਨਹੀਂ ਕਰੀਦਾ ਆਕੜਾਂ ਦੀ ਅੱਗ ਵਿਚ ਐਵੇਂ ਨਹੀਂ ਸੜੀਦਾ। ਤੁਸੀਂ ਇਸ ਪੰਜਾਬੀ ਸੂਟ ’ਚ ਬੇਹੱਦ ਖੂਬਸੂਰਤ ਤੇ ਆਕਰਸ਼ਿਤ ਲੱਗ ਰਹੇ ਹੋ। ਮੈਨੂੰ ਤੁਹਾਡੀ ਨਿਮਰ ਤੇ ਖੂਬਸੂਰਤ ਆਵਾਜ਼ ਵੀ ਬੇਹੱਦ ਪਸੰਦ ਹੈ। ਚੰਗੀ ਲੜਕੀ ਵਾਂਗ ਇੰਝ ਹੀ ਪਿਆਰ ਨਾਲ ਗੱਲ ਕਰਿਆ ਕਰੋ ਤੇ ਨਿਮਰ ਰਹੋ।’

ਨੋਟ– ਮੀਕਾ ਸਿੰਘ ਦੀ ਇਸ ਤਸਵੀਰ ’ਤੇ ਆਪਣੀ ਰਾਏ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News