ਬਾਦਲ ਦੇ ਦੇਹਾਂਤ ਨਾਲ ਪੰਜਾਬੀ ਇੰਡਸਟਰੀ ਸੋਗ 'ਚ, ਮੀਕਾ ਸਿੰਘ ਤੇ ਅਫਸਾਨਾ ਸਣੇ ਇਨ੍ਹਾਂ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ
Wednesday, Apr 26, 2023 - 11:39 AM (IST)
ਜਲੰਧਰ (ਬਿਊਰੋ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ 95 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਆਖਰੀ ਸਾਹ ਲਿਆ। ਬਾਦਲ ਦੇਸ਼ ਦੀ ਸਿਆਸਤ ਦੇ ਸਭ ਤੋਂ ਪੁਰਾਣੇ ਆਗੂ ਸਨ। ਉਨ੍ਹਾਂ ਦੇ ਦੇਹਾਂਤ ‘ਤੇ ਸਿਆਸੀ ਆਗੂਆਂ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਾਲੀਵੁੱਡ ਤੇ ਪਾਲੀਵੁੱਡ ਗਾਇਕ ਮੀਕਾ ਸਿੰਘ, ਗਾਇਕਾ ਅਫਸਾਨਾ ਖ਼ਾਨ ਅਤੇ ਖੁਦਾਬਖਸ਼ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਸਾਂਝੀ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ‘ਤੇ ਦੁੱਖ ਜਤਾਇਆ ਹੈ।
ਮੀਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ, ''ਮਹਾਨ ਇਨਸਾਨ, ਪੰਜਾਬ ਦੇ ਅਸਲੀ ਸਰਦਾਰ, ਜਿਨ੍ਹਾਂ ਨੇ ਪੰਜਾਹ ਸਾਲ ਤੋਂ ਵੱਧ ਸਮਾਂ ਪੰਜਾਬ ‘ਤੇ ਰਾਜ ਕੀਤਾ । ਬਹੁਤ ਸਾਰੇ ਸਿਆਸਤਦਾਨ ਆਏ ਅਤੇ ਚਲੇ ਗਏ ਪਰ ਪ੍ਰਕਾਸ਼ ਸਿੰਘ ਬਾਦਲ ਇੱਕੋ ਅਜਿਹੀ ਸ਼ਖਸੀਅਤ ਸਨ, ਜਿਨ੍ਹਾਂ ਵਰਗਾ ਨਾ ਕੋਈ ਹੋਇਆ ਅਤੇ ਨਾ ਹੀ ਹੋਵੇਗਾ। ਅਸੀਂ ਸਿਰਫ ਇੱਕੋ ਨਾਮ ਯਾਦ ਰੱਖਾਂਗੇ ਅਤੇ ਉਹ ਹੈ ਸਿਰਫ਼ ਪ੍ਰਕਾਸ਼ ਸਿੰਘ ਬਾਦਲ।''
ਗਾਇਕਾ ਅਫਸਾਨਾ ਖ਼ਾਨ ਤੇ ਖੁਦਾਬਖਸ਼ ਵੀ ਹੋਏ ਭਾਵੁਕ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ 'ਤੇ ਗਾਇਕਾ ਅਫਸਾਨਾ ਖ਼ਾਨ ਅਤੇ ਉਨ੍ਹਾਂ ਦੇ ਭਰਾ ਖੁਦਾਬਖਸ਼ ਨੇ ਵੀ ਦੁੱਖ ਜਤਾਇਆ ਹੈ । ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ, ''ਅਸੀਂ ਇੱਕੋ ਪਿੰਡ ਦੇ ਹਾਂ। ਸਾਡੇ ਦਾਦਾ ਜੀ ਨਾਲ ਬਹੁਤ ਪਿਆਰ ਸੀ। ਸਾਡਾ ਪਿਆਰ ਕੋਈ ਰਾਜਨੀਤਕ ਤੌਰ 'ਤੇ ਨਹੀਂ ਸੀ। ਸਾਡਾ ਉਨ੍ਹਾਂ ਨਾਲ ਪਰਿਵਾਰਕ ਰਿਸ਼ਤਾ ਸੀ, ਅੱਜ ਸੁਣ ਕੇ ਬਹੁਤ ਹੀ ਦੁੱਖ ਹੋਇਆ। ਬਾਦਲ ਸਾਹਿਬ ਵਰਗਾ ਰਾਜਨੀਤੀ 'ਚ ਨਾ ਸੀ ਨਾ ਹੈ ਨਾ ਹੋਣਾ। ਸਾਨੂੰ ਮਾਣ ਹੈ ਏਨਾ 'ਤੇ।''
ਦੱਸਣਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ 'ਤੇ ਕਰਮਜੀਤ ਅਨਮੋਲ, ਸਚਿਨ ਅਹੂਜਾ, ਜਸਵਿੰਦਰ ਭੱਲਾ, ਨਰੇਸ਼ ਕਥੂਰੀਆ, ਮਿਸ ਪੂਜਾ ਸਣੇ ਕਈ ਕਲਾਕਾਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪ੍ਰਕਾਸ਼ ਸਿੰਘ ਬਾਦਲ ਦੀ ਮੌਤ 'ਤੇੇੇੇੇੇੇ ਅਦਾਕਾਰ ਜਸਵਿੰਦਰ ਭੱਲਾ ਨੇ ਸਾਂਝੀ ਕੀਤੀ ਇਹ ਪੋਸਟ
ਗਾਇਕ ਗੀਤਾ ਜ਼ੈਲਦਾਰ ਨੇ ਬਾਦਲ ਨੂੰ ਸ਼ਰਧਾਂਜਲੀ ਦਿੰਦਿਆਂ ਸਾਂਝੀਆਂ ਕੀਤੀਆਂ ਤਸਵੀਰਾਂ
ਡਾਇਰੈਕਟਰ ਨਰੇਸ਼ ਕਥੂਰੀਆ ਦੀ ਬਾਦਲ ਦੀ ਮੌਤ 'ਤੇ ਭਾਵੁਕ ਪੋਸਟ
ਸਚਿਨ ਅਹੂਜਾ ਦੀ ਭਾਵੁਕ ਪੋਸਟ
ਗਾਇਕਾ ਮਿਸ ਪੂਜਾ ਦੀ ਭਾਵੁਕ ਪੋਸਟ
ਅਦਾਕਾਰ ਕਰਮਜੀਤ ਅਨਮੋਲ ਨੇ ਪ੍ਰਗਾਇਆ ਦੁੱਖ