ਬਾਰਿਸ਼ ਨੇ ਗਰਮੀ ਤੋਂ ਦਿਵਾਈ ਰਾਹਤ, ਮੌਸਮ ਵਿਭਾਗ ਨੇ 2 ਦਿਨ ਬਾਅਦ ਭਾਰੀ ਮੀਂਹ ਦਾ ਅਲਰਟ ਕੀਤਾ ਜਾਰੀ
Monday, Jul 29, 2024 - 03:47 AM (IST)
ਜਲੰਧਰ (ਪੁਨੀਤ)– ਬੀਤੇ ਦਿਨੀਂ ਮੀਂਹ ਪੈਣ ਕਾਰਨ ਮਹਾਨਗਰ ਦੇ ਤਾਪਮਾਨ ’ਚ ਗਿਰਾਵਟ ਦਰਜ ਹੋਈ ਹੈ, ਜਿਸ ਨਾਲ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਵਲੋਂ 2 ਦਿਨ ਬਾਅਦ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਕਾਰਨ ਗਰਮੀ ਤੋਂ ਬਹੁਤ ਰਾਹਤ ਮਿਲਣ ਦੀ ਆਸ ਹੈ।
ਸ਼ਹਿਰ 'ਚ ਸਵੇਰੇ ਤੜਕੇ ਤੋਂ ਹੀ ਬੱਦਲ ਹੋਏ ਰਹਿੰਦੇ ਹਨ, ਪਰ ਮੀਂਹ ਨਹੀਂ ਪੈ ਰਿਹਾ। ਇਸ ਦੇ ਬਾਵਜੂਦ ਧੁੱਪ ਨਰਮ ਧੁੱਪ ਦਾ ਪ੍ਰਕੋਪ ਥੋੜ੍ਹਾ ਮੱਠਾ ਰਿਹਾ, ਜਿਸ ਕਾਰਨ ਪਿਛਲੇ ਦਿਨਾਂ ਦੇ ਮੁਕਾਬਲੇ ਗਰਮੀ ਤੋਂ ਰਾਹਤ ਦਾ ਕੰਮ ਜਾਰੀ ਰਿਹਾ।
ਮਹਾਨਗਰ ’ਚ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਦੇ ਕਰੀਬ ਰਿਕਾਰਡ ਹੋਇਆ ਜਦਕਿ ਘੱਟੋ-ਘੱਟ ਤਾਪਮਾਨ 29 ਡਿਗਰੀ ਰਿਹਾ। ਮੀਂਹ ਕਾਰਨ ਪਿਛਲੇ ਦਿਨਾਂ ਦੇ ਮੁਕਾਬਲੇ ਤਾਪਮਾਨ ’ਚ 3-4 ਡਿਗਰੀ ਦੀ ਕਮੀ ਦਰਜ ਹੋਈ ਹੈ ਜੋ ਕਿ ਗਰਮੀ ਤੋਂ ਕੁਝ ਰਾਹਤ ਦੇ ਰਿਹਾ ਹੈ। ਹਵਾ ’ਚ ਗਤੀ ਨਾ ਹੋਣ ਅਤੇ ਚਿਪਚਿਪਾਹਟ ਕਾਰਨ ਗਰਮੀ ਤੋਂ ਪੂਰੀ ਤਰ੍ਹਾਂ ਰਾਹਤ ਨਹੀਂ ਮਿਲ ਸਕੀ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵਲੋਂ 30 ਅਤੇ 31 ਜੁਲਾਈ ਨੂੰ ਤੇਜ਼ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ।
ਇਹ ਵੀ ਪੜ੍ਹੋ- ਟਰੇਨ 'ਚ ਬੈਠੀ ਔਰਤ ਨੀਂਦ ਆਉਣ ਕਾਰਨ ਡਿੱਗੀ ਬਾਹਰ, ਦੇਖ ਵਿਅਕਤੀ ਨੇ ਵੀ ਮਾਰ'ਤੀ ਛਾਲ, ਹੋਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e