ਪੰਜਾਬੀਓ ਰਜਾਈਆਂ-ਕੰਬਲ ਅਜੇ ਨਾ ਸੰਭਾਲਿਓ, ਮੌਸਮ ਵਿਭਾਗ ਨੇ ਜਾਰੀ ਕਰ ''ਤੀ ਵੱਡੀ ਚਿਤਾਵਨੀ
Monday, Feb 03, 2025 - 11:00 AM (IST)
ਚੰਡੀਗੜ੍ਹ : ਪੰਜਾਬ 'ਚ ਅਕਸਰ ਲੋਹੜੀ ਅਤੇ ਬਸੰਤ ਤੋਂ ਬਾਅਦ ਠੰਡ ਘੱਟ ਜਾਂਦੀ ਹੈ ਅਤੇ ਲੋਕ ਮੋਟੀਆਂ ਰਜਾਈਆਂ, ਭਾਰੇ ਕੰਬਲ ਅਤੇ ਭਾਰੀਆਂ ਜੈਕਟਾਂ ਵਗੈਰਾ ਸੰਭਾਲਣ ਲੱਗ ਪੈਂਦੇ ਹਨ ਕਿਉਂਕਿ ਫਰਵਰੀ ਦੇ ਮਹੀਨੇ 'ਚ ਹੀ ਹਲਕੇ ਗਰਮ ਕੱਪੜੇ ਪਾਉਣ ਵਾਲਾ ਮੌਸਮ ਬਣ ਜਾਂਦਾ ਹੈ। ਠੰਡ ਸਿਰਫ ਸਵੇਰ ਅਤੇ ਸ਼ਾਮ ਦੀ ਹੀ ਰਹਿ ਜਾਂਦੀ ਹੈ ਪਰ ਇਸ ਵਾਰ ਜੇਕਰ ਤੁਸੀਂ ਹੁਣੇ ਹੀ ਰਜਾਈਆਂ-ਕੰਬਲ ਸੰਭਾਲਣ ਦੀ ਸੋਚ ਰਹੇ ਹੋ ਤਾਂ ਪਹਿਲਾਂ ਮੌਸਮ ਵਿਭਾਗ ਦਾ ਅਲਰਟ ਪੜ੍ਹਨਾ ਜ਼ਰੂਰੀ ਹੈ।
ਇਹ ਵੀ ਪੜ੍ਹੋ :ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਸ਼ਾਮ 7 ਤੋਂ ਰਾਤ 10 ਵਜੇ ਤੱਕ...
ਦਰਅਸਲ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਹੋਰ ਜ਼ਿਆਦਾ ਠੰਡ ਅਤੇ ਕੋਹਰੇ ਦੀ ਚਿਤਾਵਨੀ ਜਾਰੀ ਕੀਤੀ ਹੈ। ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਕਈ ਇਲਾਕਿਆਂ 'ਚ ਬੱਦਲ ਛਾਏ ਰਹਿਣਗੇ। ਜਿੱਥੇ ਇਨ੍ਹਾਂ ਇਲਾਕਿਆਂ 'ਚ ਮੀਂਹ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ, ਉੱਥੇ ਹੀ ਸੀਤ ਲਹਿਰ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਦੁਬਾਰਾ ਕੰਬਣੀ ਛੇੜਨ ਵਾਲੀ ਠੰਡ ਦਾ ਅਹਿਸਾਸ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬਣਨ ਜਾ ਰਿਹਾ ਨਵਾਂ ਹਾਈਵੇਅ! ਲੱਖਾਂ ਲੋਕਾਂ ਲਈ ਸੌਖਾ ਹੋ ਜਾਵੇਗਾ ਸਫ਼ਰ
ਠੰਡ ਦਾ ਮੌਸਮ ਲੰਬਾ ਚੱਲਣ ਦੇ ਸੰਕੇਤ
ਪੰਜਾਬ 'ਚ ਅਕਸਰ 'ਆਈ ਬਸੰਤ, ਪਾਲਾ ਉਡੰਤ' ਦੀ ਕਹਾਵਤ ਆਮ ਪ੍ਰਚੱਲਿਤ ਹੈ ਅਤੇ ਮੰਨਿਆ ਜਾਂਦਾ ਹੈ ਕਿ ਬਸੰਤ ਦਾ ਮੌਸਮ ਆਉਂਦੇ ਹੀ ਠੰਡ ਘੱਟ ਜਾਂਦੀ ਹੈ ਪਰ ਇਸ ਵਾਰ ਬਸੰਤ ਤੋਂ 2 ਦਿਨ ਪਹਿਲਾਂ ਮੁੜ ਆਈ ਠੰਡ ਨੇ ਉਕਤ ਕਹਾਵਤ ਨੂੰ ਪੁਰਾਣਾ ਕਰਦੇ ਹੋਏ ‘ਆਈ ਬਸੰਤ, ਪਾਲਾ ਲਿਆਈ ਬਸੰਤ’ ਦੇ ਕਥਨ ਨੂੰ ਪ੍ਰਚੱਲਿਤ ਕਰ ਦਿੱਤਾ ਹੈ। ਜਿੱਥੇ ਪਿਛਲੇ ਦਿਨਾਂ ’ਚ ਤਿੱਖੀ ਧੁੱਪ ਨੇ ਲੋਕਾਂ ਨੂੰ ਠੰਡ ਦੇ ਤੁਰ ਜਾਣ ਦਾ ਅਹਿਸਾਸ ਕਰਵਾ ਦਿੱਤਾ ਸੀ ਅਤੇ ਹਰ ਕੋਈ ਕਹਿ ਰਿਹਾ ਸੀ ਕਿ ਇਸ ਵਾਰ ਠੰਡ ਘੱਟ ਪਈ ਹੈ, ਉੱਥੇ ਹੀ ਬੀਤੇ ਕੱਲ ਤੋਂ ਮੌਸਮ ਨੇ ਕਰਵਟ ਲੈਂਦੇ ਹੋਏ ਆਮ ਲੋਕਾਂ ਨੂੰ ਮੁੜ ਤੋਂ ਅੱਗ ਸੇਕਣ ਲਈ ਮਜਬੂਰ ਕਰ ਦਿੱਤਾ ਹੈ। ਬਸੰਤ ਵਾਲੇ ਦਿਨ ਵੀ ਪੰਜਾਬ ਦੇ ਕਈ ਇਲਾਕਿਆਂ ਅੰਦਰ ਛਾਈ ਸੰਘਣੀ ਧੁੰਦ ਨੇ ਠੰਡ ਦਾ ਮੌਸਮ ਹੋਰ ਲੰਬਾ ਚੱਲਣ ਦੇ ਸੰਕੇਤ ਦਿੱਤੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8