ਮਰਸਡੀਜ਼ ਕਾਰ ਸਵਾਰ 1 ਕਿਲੋ ਅਫੀਮ, ਮਹਿਲਾ ਹੈਰੋਇਨ ਸਮੇਤ ਕਾਬੂ

Wednesday, Nov 08, 2023 - 03:16 PM (IST)

ਮਰਸਡੀਜ਼ ਕਾਰ ਸਵਾਰ 1 ਕਿਲੋ ਅਫੀਮ, ਮਹਿਲਾ ਹੈਰੋਇਨ ਸਮੇਤ ਕਾਬੂ

ਮਲੋਟ (ਗੋਇਲ) : ਮਲੋਟ ਪੁਲਸ ਨੇ ਦੋ ਵੱਖ-ਵੱਖ ਮਾਮਲਿਆਂ ਵਿਚ ਅਫੀਮ ਅਤੇ ਹੈਰੋਇਨ ਸਮੇਤ 1 ਮਹਿਲਾ ਅਤੇ ਇਕ ਪੁਰਸ਼ ਨੂੰ ਕਾਬੂ ਕੀਤਾ ਹੈ। ਪਹਿਲੇ ਮਾਮਲੇ ਵਿਚ ਥਾਣਾ ਸਿਟੀ ਪੁਲਸ ਨੇ ਮੁਕਤਸਰ ਰੋਡ ’ਤੇ ਪੀ. ਡਬਲਿਊ. ਡੀ ਦਫ਼ਤਰ ਨੇੜੇ ਇਕ ਮਰਸਡੀਜ਼ ਕਾਰ ਸਵਾਰ ਨੂੰ 1 ਕਿੱਲੋ ਅਫ਼ੀਮ ਸਮੇਤ ਕਾਬੂ ਕੀਤਾ, ਜਿਸਦੀ ਪਹਿਚਾਣ ਸੁਖਚੈਨ ਸਿੰਘ ਵਾਸੀ ਜ਼ਿਲ੍ਹਾ ਹਨੂੰਮਾਨਗੜ ਦੇ ਤੌਰ ’ਤੇ ਹੋਈ। 

ਦੂਜੇ ਮਾਮਲੇ ਵਿਚ ਸਦਰ ਪੁਲਸ ਨੇ 1 ਮਹਿਲਾ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ, ਜਿਸ ਦੀ ਪਹਿਚਾਣ ਰੀਨਾ ਪਤਨੀ ਸੋਨੂੰ ਵਾਸੀ ਨੇੜੇ ਬੁਰਜਾਂ ਫਾਟਕ ਮਲੋਟ ਦੇ ਤੌਰ ’ਤੇ ਹੋਈ। ਦੋਵਾਂ ਖ਼ਿਲਾਫ ਮਾਮਲਾ ਦਰਜ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।


author

Gurminder Singh

Content Editor

Related News