ਸਿੱਧੂ ਮੂਸੇਵਾਲਾ ਦੀ ਯਾਦ 'ਚ ਇਸ ਕਲਾਕਾਰ ਨੇ ਬਣਾਏ ਟਰੈਕਟਰ-5911 ਦੇ ਮਾਡਲ, ਦਿੱਤੀ ਸ਼ਰਧਾਂਜਲੀ

08/20/2022 6:25:48 PM

ਬਾਲੀਵੁੱਡ ਡੈਸਕ- ਮਾਨਸਾ ਦੇ ਪਿੰਡ ਬੁਰਜ ਰਾਠੀ ਦਾ ਗੁਰਮੀਤ ਸਿੰਘ ਰਬੜ ਦੀਆਂ ਚੱਪਲਾਂ ਨਾਲ ਸ਼ਾਨਦਾਰ ਕਲਾਕ੍ਰਿਤੀਆਂ ਬਣਾਉਂਦਾ ਹੈ। ਚੱਪਲਾ ਤੋਂ ਵੱਖ-ਵੱਖ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਬਣਾ ਕੇ ਨਾਮਣਾ ਖੱਟ ਚੁੱਕੇ ਗੁਰਮੀਤ ਸਿੰਘ ਨੇ ਹੁਣ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਸੰਦੀਦਾ ਟਰੈਕਟਰ 5911 ਦੇ ਮਾਡਲ ਬਣਾਏ ਹਨ, ਜਿਸ ਨੂੰ ਗੁਰਮੀਤ ਸਿੰਘ ਜਲਦੀ ਹੀ ਸਿੱਧੂ ਮੂਸੇਵਾਲਾ ਦੇ ਸਮਾਰਕ ਤੇ ਲਿਜਾ ਕੇ ਸਿੱਧੂ ਸ਼ਰਧਾਂਜਲੀ ਭੇਟ ਕਰੇਗਾ। ਗੁਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਸਿੱਧੂ ਮੂਸੇਵਾਲਾ ਮੇਰੇ ਕਲਾ ਕੇਂਦਰ ਤੇ ਆਏ ਸਨ ਤਾਂ ਉਨ੍ਹਾਂ 5911 ਟ੍ਰੈਕਟਰ ਬਣਾਉਣ ਦੀ ਇੱਛਾ ਜ਼ਾਹਿਰ ਕੀਤੀ ਸੀ, ਜਿਸ ਨੂੰ ਪੂਰਾ ਕਰਦਿਆਂ ਹੁਣ ਮੈਂ 5911 ਟ੍ਰੈਕਟਰ ਬਣਾ ਕੇ ਉਹਨਾਂ ਦੇ ਸਮਾਰਕ ’ਤੇ ਲੈ ਕੇ ਜਾਵਾਂਗਾ।

PunjabKesari

ਇਹ ਵੀ ਪੜ੍ਹੋ : ਜੰਨਤ ਜ਼ੁਬੈਰ ਨੇ ਟ੍ਰਡੀਸ਼ਨਲ ਡ੍ਰੈੱਸ ’ਚ ਮਚਾਇਆ ਕਹਿਰ, ਸੂਟ ’ਚ ਲੱਗ ਰਹੀ ਖ਼ੂਬਸੂਰਤ

ਮਾਨਸਾ ਬਠਿੰਡਾ ਰੋਡ ਤੇ ਪੈਂਦੇ ਪਿੰਡ ਭਾਈਦੇਸਾ ’ਚ ਪਿੰਡ ਬੁਰਜ ਰਾਠੀ ਦਾ ਗੁਰਮੀਤ ਸਿੰਘ ਰਬੜ ਦੀਆਂ ਟੁੱਟੀਆਂ ਚੱਪਲਾਂ ਨੂੰ ਚਾਕੂ ਨਾਲ ਕੱਟ ਵੱਢ ਕੇ ਵੱਖ-ਵੱਖ ਤਰਾਂ ਦੀਆਂ ਕਲਾਕ੍ਰਿਤੀਆਂ ਤਿਆਰ ਕਰਦਾ ਹੈ। ਹੁਣ ਗੁਰਮੀਤ ਸਿੰਘ ਨੇ ਚੱਪਲਾਂ ਤੋਂ ਪੰਜਾਬੀ ਗਾਇਕ ਸਿਧੂ ਮੂਸੇਵਾਲਾ ਦੇ ਮਨਪਸੰਦ ਟਰੈਕਟਰ 5911 ਦਾ ਮਾਡਲ ਤਿਆਰ ਕੀਤਾ ਹੈ, ਜਿਸਨੂੰ ਗੁਰਮੀਤ ਸਿੰਘ ਜਲਦ ਹੀ ਸਿੱਧੂ ਮੂਸੇਵਾਲਾ ਦੇ ਸਮਾਰਕ ’ਤੇ ਲੈ ਕੇ ਜਾਵੇਗਾ। ਗੁਰਮੀਤ ਸਿੰਘ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਜਦੋਂ ਸਿੱਧੂ ਮੂਸੇਵਾਲਾ ਸਾਡੇ ਇਸ ਕਲਾ ਕੇਂਦਰ ’ਚ ਆਏ ਸਨ, ਤਾਂ ਉਹ ਸਾਡੇ ਕੇਂਦਰ ਤੇ ਸਾਡੀ ਕਲਾ ਨੂੰ ਦੇਖ ਕੇ ਬਹੁਤ ਖੁਸ਼ ਹੋਏ ਸਨ, ਜਿਨ੍ਹਾਂ ਨੇ ਮੇਰੀ ਕਲਾ ਤੋਂ ਪ੍ਰਭਾਵਿਤ ਹੋ ਕੇ ਮੈਨੂੰ 2-3 ਟਰੈਕਟਰ 5911 ਤਿਆਰ ਕਰਕੇ ਦੇਣ ਦੀ ਗੱਲ ਕਹੀ ਸੀ। 

PunjabKesari

ਗੁਰਮੀਤ ਸਿੰਘ ਦੱਸਿਆ ਕਿ ਸਿੱਧੂ ਮੂਸੇਵਾਲਾ ਨੇ ਦੋਬਾਰਾ ਇਸ ਕਲਾ ਕੇਂਦਰ ’ਚ ਆਉਣਾ ਸੀ, ਪਰ ਦੁਖ ਦੀ ਗੱਲ ਹੈ ਕਿ ਸਿੱਧੂ ਮੂਸੇਵਾਲਾ ਅੱਜ ਸਾਡੇ ਵਿਚਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣਾ ਫ਼ਰਜ਼ ਸਮਝਦੇ ਹੋਏ ਹੁਣ ਇਹ 5911 ਟਰੈਕਟਰ ਤਿਆਰ ਕੀਤਾ ਹੈ, ਜਿਸ ਨੂੰ ਸਿੱਧੂ ਮੂਸੇਵਾਲਾ ਦੇ ਸਮਾਰਕ ਤੇ ਰੱਖ ਕੇ ਆਵਾਂਗਾ। ਉਨ੍ਹਾਂ ਕਿਹਾ ਕਿ ਮੈਂ ਆਪਣੇ ਵੱਲੋਂ 100 ਫ਼ੀਸਦੀ ਇਸ ਟਰੈਕਟਰ ਨੂੰ ਸਿੱਧੂ ਮੂਸੇਵਾਲਾ ਦੇ 5911 ਟਰੈਕਟਰ ਵਾਂਗ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਬਾਕੀ ਤੁਹਾਡੇ ਚੈਨਲ ਦੇ ਦਰਸ਼ਕ ਦੱਸਣਗੇ ਕਿ ਉਹਨਾਂ ਨੂੰ ਇਹ ਟਰੈਕਟਰ ਕਿਸ ਤਰ੍ਹਾਂ ਦਾ ਲੱਗਿਆ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ 5911 ਨੂੰ ਲੋਕ ਰਹਿੰਦੀ ਦੁਨੀਆ ਤੱਕ ਯਾਦ ਰੱਖਣਗੇ ਕਿਉਂਕਿ ਅੱਜ ਵੀ ਜਦੋਂ ਅਸੀਂ ਸੜਕ ਤੇ 5911 ਨੂੰ ਲੰਘਦੇ ਦੇਖਦੇ ਹਾਂ ਤਾਂ ਸਿੱਧੂ ਮੂਸੇਵਾਲਾ ਦੀ ਯਾਦ ਆਉਂਦੀ ਹੈ।

PunjabKesari

ਇਹ ਵੀ ਪੜ੍ਹੋ : ਟੀ.ਵੀ ਅਦਾਕਾਰਾ ਕਨਿਸ਼ਕ ਸੋਨੀ ਨੇ ਆਪਣੇ ਆਪ ਨਾਲ ਕਰਵਾਇਆ ਵਿਆਹ, ਕਿਹਾ- ‘ਮੈਨੂੰ ਆਦਮੀ ਦੀ ਲੋੜ ਨਹੀਂ’

ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਟਰੈਕਟਰ ਉੱਪਰ ਖ਼ਰਚਾ ਕੋਈ ਜਿਆਦਾ ਨਹੀਂ ਆਇਆ, ਬਲਕਿ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ। ਉਨ੍ਹਾਂ ਦੱਸਿਆ ਕਿ ਇੱਕ ਟਰੈਕਟਰ ਨੂੰ ਬਣਾਉਣ ’ਚ 15 ਤੋਂ 20 ਦਿਨ ਲੱਗਦੇ ਹਨ, ਕਿਉਂਕਿ ਇਸਦਾ ਹਰ ਇਕ ਹਿੱਸਾ ਦਾਇਰੇ ਅਨੁਸਾਰ ਹੀ ਲੱਗਦਾ ਹੈ। ਉਨ੍ਹਾਂ ਕਿਹਾ ਕਿ ਇਸ ਟਰੈਕਟਰ ’ਚ ਲਗਾਇਆ ਗਿਆ ਹਰ ਇਕ ਹਿੱਸਾ ਤਿੱਖੇ ਚਾਕੂਆਂ ਨਾਲ ਚੱਪਲ ਨੂੰ ਕੱਟ ਕੇ ਬਣਾਇਆ ਗਿਆ ਹੈ ਅਤੇ ਇਹ ਪੂਰਾ ਟਰੈਕਟਰ ਚੱਪਲਾਂ ਨਾਲ ਬਣਿਆ ਹੈ ਅਤੇ ਇਸ ’ਚ ਕੋਈ ਵੀ ਲੱਕੜੀ, ਮੇਖ ਜਾਂ ਕਿੱਲਾਂ ਦਾ ਇਸਤੇਮਾਲ ਨਹੀਂ ਕੀਤਾ ਗਿਆ।

 


Shivani Bassan

Content Editor

Related News