ਪੰਜਾਬ ਯੂਥ ਕਾਂਗਰਸ ਦੇ ਸੰਗਠਨਾਤਮਕ ਚੋਣਾਂ ਨੂੰ ਲੈ ਕੇ ਮੈਂਬਰਸ਼ਿਪ ਡ੍ਰਾਈਵ ਹੋਈ ਮੁਲਤਵੀ

Monday, Mar 20, 2023 - 12:54 PM (IST)

ਪੰਜਾਬ ਯੂਥ ਕਾਂਗਰਸ ਦੇ ਸੰਗਠਨਾਤਮਕ ਚੋਣਾਂ ਨੂੰ ਲੈ ਕੇ ਮੈਂਬਰਸ਼ਿਪ ਡ੍ਰਾਈਵ ਹੋਈ ਮੁਲਤਵੀ

ਜਲੰਧਰ (ਚੋਪੜਾ) : ਪੰਜਾਬ ’ਚ ਆਪ੍ਰੇਸ਼ਨ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਬਣੀ ਮੌਜੂਦਾ ਹਾਲਾਤਾਂ ਦਾ ਭੈੜਾ ਨਤੀਜਾ ਪੰਜਾਬ ਯੂਥ ਕਾਂਗਰਸ ਦੇ ਸੰਗਠਾਤਮਕ ਚੋਣਾਂ ਨੂੰ ਲੈ ਕੇ ਚੱਲ ਰਹੀ ਮੈਂਬਰਸ਼ਿਪ ’ਤੇ ਵੀ ਪਿਆ ਹੈ। ਸੂਬੇ ’ਚ ਚੱਲ ਰਹੀ ਮੈਂਬਰਸ਼ਿਪ ਡ੍ਰਾਈਵ ਦੌਰਾਨ ਪੰਜਾਬ ਸਰਕਾਰ ਵੱਲੋਂ ਇੰਟਰਨੈੱਟ ਤੇ ਐੱਸ. ਐੱਮ. ਐੱਸ. ਸੇਵਾਵਾਂ ਬੰਦ ਕਰ ਦੇਣ ਨੂੰ ਦੇਖਦੇ ਹੋਏ ਪੰਜਾਬ ਯੂਥ ਕਾਂਗਰਸ ਦੇ ਸੂਬਾਈ ਰਿਟਰਨਿੰਗ ਅਧਿਕਾਰੀ ਮਨੋਜ ਸਾਹਾਰਣ ਨੇ ਮੈਂਬਰਸ਼ਿਪ ਡ੍ਰਾਈਵ ਨੂੰ ਮੁਅੱਤਲ ਕਰ ਦਿੱਤਾ ਹੈ। ਮਨੋਜ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਇੰਟਰਨੈੱਟ ਤੇ ਐੱਸ. ਐੱਮ. ਐੱਸ ਸੇਵਾਵਾਂ ਨੂੰ ਅਗਲੇ ਹੁਕਮ ਤੱਕ ਬੈਨ ਕੀਤਾ ਹੋਇਆ ਹੈ। ਇਸੇ ਬੈਨ ਕਾਰਨ ਯੂਥ ਕਾਂਗਰਸ ਦੀ ਮੈਂਬਰਸ਼ਿਪ ਤੇ ਵੋਟਿੰਗ ਦੀ ਪ੍ਰਕਿਰਿਆ ਵੀ ਰੁਕੀ ਰਹੀ ਹੈ। ਇਸ ਲਈ ਨੌਜਵਾਨ ਕਾਂਗਰਸ ਚੋਣਾਂ ਪ੍ਰਾਧਿਕਰਨ ਨੇ ਮੈਂਬਰਸ਼ਿਪ ਤੇ ਵੋਟਿੰਗ ਪ੍ਰਕਿਰਿਆ ਨੂੰ ਸਸਪੈਂਡ ਰੱਖਣ ਦਾ ਫੈਸਲਾ ਲਿਆ ਹੈ। ਮਨੋਜ ਨੇ ਕਿਹਾ ਕਿ ਇਸ ਸਸਪੈਂਸ਼ਨ ਦਾ ਰੀਵਿਊ 21 ਮਾਰਚ 2023 ਨੂੰ ਕੀਤਾ ਜਾਵੇਗਾ, ਜੋ ਕਿ ਸਰਕਾਰੀ ਹੁਕਮਾਂ ’ਤੇ ਨਿਰਭਰ ਕਰੇਗਾ।

ਇਹ ਵੀ ਪੜ੍ਹੋ : ਅਫਵਾਹਾਂ ਦਾ ਬਾਜ਼ਾਰ ਗਰਮ : ਦਿੱਲੀ ਏਅਰਪੋਰਟ ਸਮੇਤ ਸਾਰੇ ਰੂਟਾਂ ’ਤੇ ਚੱਲ ਰਹੀ 100 ਫੀਸਦੀ ਬੱਸ ਸਰਵਿਸ

ਉਨ੍ਹਾਂ ਦੱਸਿਆ ਕਿ ਮੈਂਬਰਸ਼ਿਪ ਸਸਪੈਂਸ਼ਨ ਦੀ ਸ਼ੁਰੂਆਤ ਇੰਟਰਨੈੱਟ ਬੈਨ ਨਾਲ ਹੋਵੇਗਾ ਤੇ ਸਰਕਾਰ ਵੱਲੋਂ ਬੈਨ ਹਟਾਉਣ ਦੇ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮੈਂਬਰਸ਼ਿਪ ਤੇ ਵੋਟਿੰਗ ਦੀ 1 ਮਹੀਨੇ ਦੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ ਤੇ ਸਸਪੈਂਸ਼ਨ ਦੇ ਦਿਨਾਂ ਦੇ ਬਦਲੇ ’ਚ ਓਨਾ ਸਮੇਂ ਦਾ ਐਕਸਟੈਂਸ਼ਨ ਦਿੱਤਾ ਜਾਵੇਗਾ। ਵਰਨਣਯੋਗ ਹੈ ਕਿ ਪੰਜਾਬ ਯੂਥ ਕਾਂਗਰਸ ਦੇ ਸੰਗਠਨਾਤਮਕ ਚੋਣਾਂ ਨੂੰ ਲੈ ਕੇ ਸੂਬਾ ਪ੍ਰਧਾਨ, ਸੂਬਾ ਜਨਰਲ ਸਕੱਤਰ, ਜ਼ਿਲਾ ਪ੍ਰਧਾਨ ਤੇ ਹੋਰ ਅਹੁਦਿਆਂ ਨੂੰ ਲੈ ਕੇ ਆਨਲਾਈਨ ਮੈਂਬਰਸ਼ਿਪ ਦੇ ਨਾਲ-ਨਾਲ ਇਨ੍ਹਾਂ ਅਹੁਦਿਆਂ ਨੂੰ ਲੈ ਕੇ ਵੋਟਿੰਗ ਵੀ ਕਰਵਾਈ ਜਾਣੀ ਹੈ। 10 ਮਾਰਚ ਨੂੰ ਸ਼ੁਰੂ ਹੋਈ ਆਨਲਾਈਨ ਮੈਂਬਰਸ਼ਿਪ ਡ੍ਰਾਈਵ 10 ਅਪ੍ਰੈਲ ਤੱਕ ਚੱਲਣੀ ਸੀ। ਹੁਣ ਮੁਅੱਤਲੀ ਹੋਣ ਨਾਲ ਜਿੰਨੇ ਦਿਨ ਐੱਸ. ਐੱਮ. ਐੱਸ. ਸੇਵਾਵਾਂ ਬੈਨ ਰਹਿਣਗੀਆਂ ਓਨੇ ਦਿਨ ਅੱਗੇ ਵਧਾਇਆ ਜਾਵੇਗਾ।

ਇਹ ਵੀ ਪੜ੍ਹੋ : ਸਾਵਧਾਨ! ਸੋਸ਼ਲ ਮੀਡੀਆ ਦੀ ਖੋਖਲੀ ਚਮਕ ਤੋਂ ਦੂਰ ਰਹਿਣ ਨੌਜਵਾਨ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Anuradha

Content Editor

Related News