ਪੰਜਾਬ ਪਹੁੰਚੇ Dubai ਰਾਇਲ ਫੈਮਿਲੀ ਦੇ ਮੈਂਬਰ ਤੇ ਇੰਡਸਟਰੀ ਮਨਿਸਟਰ, ਮੀਟਿੰਗ 'ਚ ਮਿਲੇ ਵੱਡੇ ਨਿਵੇਸ਼ ਦੇ ਸੰਕੇਤ
Tuesday, Dec 27, 2022 - 06:56 PM (IST)

ਲੁਧਿਆਣਾ (ਸੰਦੀਪ) - ਜਲਦੀ ਹੀ ਦੁਬਈ ਰਾਇਲ ਫੈਮਿਲੀ ਪੰਜਾਬ ਦੀ ਚੰਗੀ ਰੇਟਿੰਗ ਵਾਲੀਆਂ ਕਾਰਪੋਰੇਟ ਕੰਪਨੀਆਂ ਨਾਲ ਜੁਆਇੰਟ ਵੈਂਚਰ ਅਤੇ ਨਿਵੇਸ਼ ਕਰ ਸਕਦੀ ਹੈ। ਇਸ ਗੱਲ ਦੇ ਸੰਕੇਤ ਵਪਾਰਕ ਸੰਭਾਵਨਾਵਾਂ ਦੇ ਮੱਦੇਨਜ਼ਰ ਭਾਰਤ ਦੌਰੇ ’ਤੇ ਆਏ ਦੁਬਈ ਰਾਇਲ ਫੈਮਿਲੀ ਦੇ ਮੈਂਬਰ ਤੇ ਦੁਬਈ ਇੰਡਸਟਰੀ ਮਨਿਸਟਰ ਦੀ ਪੰਜਾਬ ਦੇ ਕਾਰਪੋਰੇਟ ਘਰਾਣਿਆਂ ਨਾਲ ਹੋਈ ਮੀਟਿੰਗ ਵਿਚ ਮਿਲੇ। ਇਸੇ ਮੀਟਿੰਗ ਦੌਰਾਨ ਲੁਧਿਆਣਾ ਦੀ ਕੌਮਾਂਤਰੀ ਅਨਬ੍ਰੈਕੋ ਦੀਪਕ ਫਾਸਟਨਰ ਨੇ ਵੀ ਜਲਦੀ ਦੁਬਈ ਵਿਚ ਵੱਡੇ ਨਿਵੇਸ਼ ਦੀ ਗੱਲ ਕਹੀ।
ਇਹ ਵੀ ਪੜ੍ਹੋ : ਪੂਰੇ ਦੇਸ਼ ਦੇ ਵੱਡੇ ਮੰਦਰਾਂ ਦੇ ਪੰਡਿਤ ਕਰਨਗੇ ਪੂਜਾ, 300 ਕਿਲੋ ਸੋਨਾ ਦਾਨ ਕਰੇਗਾ ਅੰਬਾਨੀ ਪਰਿਵਾਰ
ਸ਼ੁੱਕਰਵਾਰ ਨੂੰ ਪੰਜਾਬ ਦੀ ਆਰਥਿਕ ਰਾਜਧਾਨੀ ਸਥਿਤ ਕੌਮਾਂਤਰੀ ਕੰਪਨੀ ਅਨਬ੍ਰੈਕੋ ਦੀਪਕ ਫਾਸਟਨਰ ਨਿਵਾਸ ’ਤੇ ਦੁਬਈ ਰਾਇਲ ਫੈਮਿਲੀ ਦੇ ਮੁਹੰਮਦ ਅਲਮੁੱਲਾ ਅਤੇ ਅਬਦੁੱਲ ਰਹਿਮਾਨ ਵੈਲਕਮ ਵਿਚ ਆਲੀਸ਼ਾਨ ਨੈੱਟਵਰਕਿੰਗ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਓਮਵਾ ਸਮੂਹ ਦੇ ਦਮਨ ਓਸਵਾਲ, ਏਵਨ ਸਾਈਕਲਸ ਦੇ ਓਂਕਾਰ ਪਾਹਵਾ, ਕ੍ਰੇਮਿਕਾ ਦੇ ਅਨੂਪ ਬੈਕਟਰ, ਹੈੱਪੀ ਫੋਰਜਿੰਗ ਦੇ ਪਰਿਤੋਸ਼ ਗਰਗ, ਵਿਸ਼ੇਸ਼ ਇੰਫਰਾ ਟੈੱਕ ਦੇ ਚੇਅਰਮੈਨ ਮਹੇਸ਼ ਗੋਇਲ, ਟੀ. ਆਰ. ਬੀ. ਗਰੁੱਪ ਦੇ ਰਾਜੇਸ਼ ਅਗਰਵਾਲ, ਸ਼ਰਮਨ ਸ਼ਾਲਸ ਦੇ ਰਿਪਿਨ ਜੈਨ, ਅਰਸੂਦਾਨਾ ਦੇ ਗਗਨ ਖੰਨਾ, ਦੀਪਕ ਫਾਸਟਨਰ ਦੇ ਦੀਪਕ ਕਾਲੜਾ, ਡੀ. ਐੱਮ. ਸੀ. ਦੇ ਡਾ. ਸੰਦੀਪ ਪੁਰੀ ਆਦਿ ਸ਼ਾਮਲ ਸਨ।
ਇਹ ਵੀ ਪੜ੍ਹੋ : ਅਲਵਿਦਾ 2022 : ਭਾਰਤ ਤਰੱਕੀ ਦੇ ਰਾਹ ’ਤੇ, ਵਿਸ਼ਵ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣੀ
ਪਾਰਟੀ ਦੌਰਾਨ ਦੁਬਈ ਡੈਲੀਗੇਸ਼ਨ ਦੇ ਉੱਚ ਵਫਦ ਨੇ ਟੂ-ਵੇਅ ਵਪਾਰਕ ਦ੍ਰਿਸ਼ਟੀਕੋਣ ਨਾਲ ਵੱਡੇ ਕਾਰੋਬਾਰੀਆਂ ਨਾਲ ਭਵਿੱਖ ਦੀਆਂ ਯੋਜਨਾਵਾਂ ’ਤੇ ਵਿਚਾਰ-ਵਟਾਂਦਰਾ ਕਰ ਕੇ ਭਾਰਤੀ ਕੰਪਨੀਆਂ ਵਿਚ ਵੱਖ-ਵੱਖ ਸਮਝੌਤਿਆਂ ਦੇ ਤਹਿਤ ਹਜ਼ਾਰਾਂ-ਕਰੋੜਾਂ ਰੁਪਏ ਦੇ ਨਿਵੇਸ਼ ਦੇ ਸੰਕੇਤ ਵੀ ਦਿੱਤੇ। ਅਨਬ੍ਰੈਕੋ ਦੀਪਕ ਫਾਸਟਨਰ ਦੇ ਚੇਅਰਮੈਨ ਸੰਜੀਵ ਕਾਲੜਾ ਨੇ ਦੱਸਿਆ ਕਿ ਟੂ-ਵੇਅ ਵਪਾਰਕ ਦ੍ਰਿਸ਼ਟੀਕੋਣ ’ਤੇ ਆਧਾਰਿਤ ਮੀਟਿੰਗ ਦੀ ਖਾਸ ਗੱਲ ਇਹ ਰਹੀ ਕਿ ਦੁਬਈ ਡੈਲੀਗੇਸ਼ਨ ਵਲੋਂ ਜਿਥੇ ਭਾਰਤੀ ਕਾਰੋਬਾਰੀਆਂ ਨੂੰ ਦੁਬਈ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ਲਈ ਕੰਟਰੋਲ ਦਿੱਤਾ ਗਿਆ ਉਥੇ ਭਾਰਤ ਦੀਆਂ ਕੰਪਨੀਆਂ ਨਾਲ ਭਾਰਤ ਵਿਚ ਹੀ ਜੁਆਇੰਟ ਵੈਂਚਰ ਵਰਗੀਆਂ ਸੰਭਾਵਨਾਵਾਂ ’ਤੇ ਵੀ ਗੱਲਬਾਤ ਕੀਤੀ ਗਈ।
ਕਾਲੜਾ ਨੇ ਦੱਸਿਆ ਕਿ ਦੁਬਈ ਡੈਲੀਗੇਸ਼ਨ ਚੰਗੀਆਂ ਰੇਟਿੰਗ ਵਾਲੀਆਂ ਪੰਜਾਬ ਦੀਆਂ ਕੰਪਨੀਆਂ ਨਾਲ ਜੁਵਾਇੰਟ ਵੈਂਚਰ ਤੇ ਉਨ੍ਹਾਂ ਵਿਚ ਨਿਵੇਸ਼ ਦਾ ਮਨ ਰੱਖਦੇ ਹਨ। ਇਸੇ ਸੋਚ ਦੇ ਮੱਦੇਨਜ਼ਰ ਇਸ ਨੈੱਟਵਰਕਿੰਗ ਮੀਟਿੰਗ ਦਾ ਆਯੋਜਨ ਕੀਤਾ ਗਿਆ। ਕਾਲੜਾ ਨੇ ਦੱਸਿਆ ਕਿ ਜਲਦੀ ਹੀ ਅਨਬ੍ਰੈਕੋ ਦੀਪਕ ਫਾਸਟਨਰ ਦੁਬਈ ਵਿਚ ਵੱਡਾ ਨਿਵੇਸ਼ ਕਰਨ ਜਾ ਰਹੀ ਹੈ। ਇਸਦੀ ਜਾਣਕਾਰੀ ਆਉਣ ਵਾਲੇ ਦਿਨਾਂ ਵਿਚ ਦਿੱਤੀ ਜਾਏਗੀ। ਜ਼ਿਕਰਯੋਗ ਹੈ ਕਿ ਅਨਬ੍ਰੈਕੋ ਦੀਪਕ ਫਾਸਟਨਰ ਦੇ ਪਹਿਲਾਂ ਹੀ ਯੂ. ਐੱਸ., ਚਾਈਨਾ ਸਮੇਤ ਕਈ ਦੇਸ਼ਾਂ ਵਿਚ ਮੈਨਿਊਫੈਕਚਰਿੰਗ ਪਲਾਂਟ ਸਥਾਪਤ ਹੈ।
ਇਹ ਵੀ ਪੜ੍ਹੋ : ਆਧਾਰ ਨਾਲ ਲਿੰਕ ਨਾ ਹੋਣ 'ਤੇ ਪੈਨ ਬੰਦ ਹੋ ਜਾਵੇਗਾ , ਆਮਦਨ ਕਰ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।