ਬੁੜੈਲ ਜੇਲ੍ਹ ’ਚ ਕੁੱਟੇ ਗੋਲਡੀ ਬਰਾੜ ਗੈਂਗ ਦੇ ਮੈਂਬਰ, ਹਸਪਤਾਲ ''ਚ ਦਾਖ਼ਲ

Saturday, Aug 17, 2024 - 09:28 AM (IST)

ਬੁੜੈਲ ਜੇਲ੍ਹ ’ਚ ਕੁੱਟੇ ਗੋਲਡੀ ਬਰਾੜ ਗੈਂਗ ਦੇ ਮੈਂਬਰ, ਹਸਪਤਾਲ ''ਚ ਦਾਖ਼ਲ

ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-5 ਸਥਿਤ ਇਕ ਵਪਾਰੀ ਦੇ ਘਰ ’ਤੇ ਗੋਲੀਬਾਰੀ ਕਰਨ ਦੇ ਮਾਮਲੇ ’ਚ ਬੁੜੈਲ ਜੇਲ੍ਹ ’ਚ ਬੰਦ ਗੋਲਡੀ ਬਰਾੜ ਗੈਂਗ ਦੇ ਮੈਂਬਰਾਂ ’ਤੇ ਕੈਦੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਬੈਰਕ ਨੰਬਰ-9 ’ਚ 60 ਕੈਦੀਆਂ ਨੇ ਮਿਲ ਕੇ ਚਮਚਿਆਂ, ਗਲਾਸਾਂ ਤੇ ਥਰਮੋਸ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਗੋਲਡੀ ਬਰਾੜ ਗਿਰੋਹ ਦੇ 4 ਮੈਂਬਰ ਗੰਭੀਰ ਜ਼ਖ਼ਮੀ ਹੋ ਗਏ।

ਜੇਲ੍ਹ ਸਟਾਫ਼ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ 4 ਕੈਦੀਆਂ ਨੂੰ ਜੀ. ਐੱਮ. ਸੀ. ਐੱਚ.-32 ’ਚ ਦਾਖ਼ਲ ਕਰਵਾਇਆ। ਜ਼ਖ਼ਮੀਆਂ ਦੀ ਪਛਾਣ ਬਨੂੜ ਵਾਸੀ ਅੰਮ੍ਰਿਤਪਾਲ ਸਿੰਘ ਉਰਫ਼ ਗੁੱਜਰ, ਮੋਂਟੀ ਸ਼ਾਹ, ਰਾਜਾ ਤੇ ਹੈਰੀ ਵਜੋਂ ਹੋਈ। ਸੈਕਟਰ-49 ਥਾਣਾ ਪੁਲਸ ਨੇ ਅੰਮ੍ਰਿਤਪਾਲ ਦੀ ਸ਼ਿਕਾਇਤ ’ਤੇ ਹਮਲਾਵਰ ਕੈਦੀ ਅਮਿਤ, ਮੋਨੂੰ, ਅਮਨ, ਫ਼ੌਜੀ, ਸੁਸ਼ੀਲ ਯਾਦਵ, ਰਾਹੁਲ, ਸੋਨੂੰ ਸਣੇ ਹੋਰਨਾਂ ’ਤੇ ਮਾਮਲਾ ਦਰਜ ਕਰ ਲਿਆ।


author

Babita

Content Editor

Related News