ਬਦਮਾਸ਼ਾਂ ਨੂੰ ਮਿਲ ਕੇ ਕਾਬੂ ਕਰਨਗੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ

Thursday, Jan 23, 2020 - 04:31 PM (IST)

ਬਦਮਾਸ਼ਾਂ ਨੂੰ ਮਿਲ ਕੇ ਕਾਬੂ ਕਰਨਗੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ

ਚੰਡੀਗੜ੍ਹ (ਸਾਜਨ) : ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਅਧਿਕਾਰੀਆਂ ਨਾਲ ਸਾਂਝੇ ਮਸਲਿਆਂ ਨੂੰ ਲੈ ਕੇ ਬੈਠਕ ਕੀਤੀ। ਇਹ ਬਦਨੌਰ ਦੀ ਪ੍ਰਧਾਨਗੀ 'ਚ ਦੂਜੀ ਮੀਟਿੰਗ ਹੈ, ਜਿਸ 'ਚ ਤਿੰਨੇ ਰਾਜਾਂ ਦੇ ਸਾਂਝੇ ਮਸਲਿਆਂ 'ਤੇ ਵਿਸਥਾਰ ਨਾਲ ਚਰਚਾ ਹੋਈ। ਯੂ. ਟੀ. ਦੇ ਐਡਵਾਈਜ਼ਰ ਮਨੋਜ ਪਰਿਦਾ, ਹਰਿਆਣਾ ਦੀ ਚੀਫ ਸੈਕਰੇਟਰੀ ਕੇਸ਼ਨੀ ਆਨੰਦ ਅਤੇ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਮੇਤ ਬੈਠਕ 'ਚ ਤਿੰਨੇ ਰਾਜਾਂ ਦੇ ਹੋਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਮੀਟਿੰਗ ਦਾ ਉਦੇਸ਼ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੀ ਸੈਟੇਲਾਈਟ ਸਿਟੀਜ਼ ਲਈ ਕੰਮ ਕਰਨਾ ਹੈ।

ਤਿੰਨੇ ਰਾਜਾਂ ਦੀ ਕੋਆਰਡੀਨੇਸ਼ਨ ਕਮੇਟੀ ਨੇ ਟ੍ਰਾਈਸਿਟੀ 'ਚ ਲਾਅ ਐਂਡ ਆਰਡਰ ਦੇ ਮਸਲੇ 'ਤੇ ਵਿਸਥਾਰ ਨਾਲ ਗੱਲਬਾਤ ਕੀਤੀ। ਇੰਟਰਸਟੇਟ ਬਦਮਾਸ਼ਾਂ ਨਾਲ ਚੰਡੀਗੜ੍ਹ ਅਤੇ ਟ੍ਰਾਈਸਿਟੀ ਦੇ ਸ਼ਹਿਰਾਂ ਮੋਹਾਲੀ ਅਤੇ ਪੰਚਕੂਲਾ 'ਚ ਵਾਰਦਾਤਾਂ ਤੋਂ ਤਿੰਨੇ ਜਗ੍ਹਾ ਦੀ ਪੁਲਸ ਪ੍ਰੇਸ਼ਾਨ ਹੈ। ਇਸ 'ਤੇ ਕਾਬੂ ਪਾਉਣ ਲਈ ਸੰਯੁਕਤ ਤੌਰ 'ਤੇ ਤਿੰਨੇ ਜਗ੍ਹਾ ਦੀ ਪੁਲਸ ਨੂੰ ਕੰਮ ਕਰਨ ਨੂੰ ਕਿਹਾ ਗਿਆ। ਟ੍ਰਾਈਸਿਟੀ 'ਚ ਬਦਮਾਸ਼ਾਂ ਤੋਂ ਇਲਾਵਾ ਸਨੈਚਿੰਗ ਅਤੇ ਚੋਰੀ ਦੀਆਂ ਵੀ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ, ਜਿਨ੍ਹਾਂ 'ਤੇ ਰੋਕ ਲਾਉਣ ਨੂੰ ਕਿਹਾ ਗਿਆ।

3 ਰਾਜਾਂ ਦੇ ਡੀ. ਜੀ. ਪੀ. ਕਰਨਗੇ ਬੈਠਕ
ਹਰਿਆਣਾ ਦੀ ਮੁੱਖ ਸਕੱਤਰ ਕੇਸ਼ਨੀ ਆਨੰਦ ਨੇ ਕਜੌਲੀ ਤੋਂ ਵਾਧੂ ਪਾਣੀ ਦਿੱਤੇ ਜਾਣ ਲਈ ਚੰਡੀਗੜ੍ਹ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਚੰਡੀਗੜ੍ਹ ਦੇ ਡੀ. ਜੀ. ਪੀ. ਸੰਜੈ ਬੈਨੀਵਾਲ ਨੇ ਟ੍ਰਾਈਸਿਟੀ 'ਚ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ (ਕੰਟਰੋਲ ਰੂਮ 112), ਈ-ਬੀਟ ਬੁੱਕ ਐਕਸਟੈਂਸ਼ਨ 'ਤੇ ਜ਼ੋਰ ਦਿੱਤਾ। ਇਹ ਫ਼ੈਸਲਾ ਲਿਆ ਗਿਆ ਕਿ ਹਰ ਤਿੰਨ ਮਹੀਨਿਆਂ 'ਚ ਤਿੰਨੇ ਰਾਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਡੀ. ਜੀ. ਪੀ. ਇਕ ਵਾਰ ਮਿਲ ਕੇ ਮੀਟਿੰਗ ਕਰਨਗੇ।

ਐੱਸ. ਪੀ. ਵੀ ਹਰ ਮਹੀਨੇ ਇਕ ਵਾਰ ਮਿਲਣਗੇ
ਮੋਹਾਲੀ, ਪੰਚਕੂਲਾ ਅਤੇ ਚੰਡੀਗੜ੍ਹ ਦੇ ਐੱਸ. ਪੀ. ਵੀ ਹਰ ਮਹੀਨੇ ਇਕ ਵਾਰ ਮਿਲਣਗੇ ਅਤੇ ਬਿਹਤਰ ਕੋਆਰਡੀਨੇਸ਼ਨ ਨੂੰ ਲੈ ਕੇ ਯੋਜਨਾ ਤਿਆਰ ਕਰਨਗੇ। ਫੀਲਡ ਅਫਸਰ ਹੋਰ ਵੀ ਜਲਦੀ ਮਿਲਣਗੇ ਅਤੇ ਆਪਸੀ ਕੋਆਰਡੀਨੇਸ਼ਨ ਲਈ ਗੱਲ ਕਰਨਗੇ। ਬੈਠਕ ਦੌਰਾਨ ਭਿਖਾਰੀਆਂ ਦੇ ਮੁੱਦੇ 'ਤੇ ਵੀ ਗੱਲਬਾਤ ਹੋਈ। ਇਸ ਮਸਲੇ 'ਤੇ ਵੀ ਚੰਡੀਗੜ੍ਹ ਦੇ ਡੀ. ਜੀ. ਪੀ. ਨੇ ਮਿਲ-ਜੁਲਕੇ ਕੰਮ ਕਰਨ ਦੀ ਗੱਲ ਕਹੀ।

ਜਨਤਕ ਥਾਵਾਂ ਦੀ ਸਿਕਿਓਰਿਟੀ ਆਡਿਟ ਹੋਣਾ ਚਾਹੀਦੈ
ਇਹ ਵੀ ਪ੍ਰਪੋਜ਼ਲ ਬਣਾ ਕੇ ਵੂਮੈਨ ਸੇਫਟੀ ਲਈ ਜਨਤਕ ਥਾਵਾਂ ਦੀ ਸਕਿਓਰਿਟੀ ਆਡਿਟ ਕੀਤਾ ਜਾਣਾ ਚਾਹੀਦਾ ਹੈ, ਜਿਸ 'ਚ ਵੱਖ-ਵੱਖ ਸੇਫਟੀ ਪੈਰਾਮੀਟਰਾਂ ਵਰਗੇ ਲਾਈਟਿੰਗ, ਓਪਨਨੈਸ, ਵਿਜ਼ੀਬਿਲਟੀ, ਸਕਿਓਰਿਟੀ, ਪਬਲਿਕ ਟਰਾਂਸਪੋਰਟ, ਵੂਮੈਨ ਐਂਡ ਚਾਈਲਡ ਸੇਫਟੀ ਲਈ ਪਾਵਰਲਾਈਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਬੈਠਕ 'ਚ ਇਸਨੂੰ ਲੈ ਕੇ ਉੱਤਰ ਪ੍ਰਦੇਸ਼ ਦੀ ਉਦਾਹਰਣ ਦਿੱਤੀ ਗਈ ਅਤੇ ਇਸਨੂੰ ਫਾਲੋ ਕਰਨ ਨੂੰ ਕਿਹਾ ਗਿਆ। ਇਸ ਤੋਂ ਇਲਾਵਾ ਸੁਖਨਾ ਝੀਲ ਦੇ ਈਕੋ ਸੈਂਸਟਿਵ ਜ਼ੋਨ, ਆਊਟਰ ਰਿੰਗ ਰੋਡ, ਏਅਰਪੋਰਟ ਨੂੰ ਰੀਨੇਮ ਕਰਨ 'ਤੇ ਵੀ ਗੱਲਬਾਤ ਹੋਈ ਅਤੇ ਇਨ੍ਹਾਂ ਨੂੰ ਲੈ ਕੇ ਅਗਲੀ ਮੀਟਿੰਗ 'ਚ ਅਤੇ ਜਾਣਕਾਰੀ ਦੇ ਨਾਲ ਆਉਣ ਨੂੰ ਕਿਹਾ ਗਿਆ।

ਐਡਵਾਈਜ਼ਰ ਦੀ ਅਗਵਾਈ 'ਚ ਬਣੇਗੀ ਕਮੇਟੀ
ਬੈਠਕ 'ਚ ਇਹ ਵੀ ਤੈਅ ਹੋਇਆ ਕਿ ਪ੍ਰਸ਼ਾਸਕ ਦੇ ਐਡਵਾਈਜ਼ਰ ਮਨੋਜ ਪਰਿਦਾ ਦੀ ਅਗਵਾਈ 'ਚ ਇਕ ਕਮੇਟੀ ਬਣੇਗੀ, ਜੋ ਹੈਲਥ ਅਤੇ ਟਰਾਂਸਪੋਰਟ ਦੇ ਮਸਲਿਆਂ ਨੂੰ ਨਾ ਸਿਰਫ਼ ਦੇਖੇਗੀ ਸਗੋਂ ਇਨ੍ਹਾਂ ਨੂੰ ਰਿਜਾਲਵ ਵੀ ਕਰੇਗੀ। ਪ੍ਰਸ਼ਾਸਕ ਨੇ ਕਿਹਾ ਕਿ ਇਸ ਕਮੇਟੀ ਦੀ ਛੇਤੀ ਮੀਟਿੰਗ ਕੀਤੇ ਜਾਣ ਦੀ ਜ਼ਰੂਰਤ ਹੈ।


author

Anuradha

Content Editor

Related News