ਭਾਰਤ-ਪਾਕਿ ਸੁਰੱਖਿਆ ਅਧਿਕਾਰੀਆਂ ''ਚ ਹੋਈ ਮੀਟਿੰਗ
Thursday, Aug 24, 2017 - 06:02 AM (IST)
ਫਾਜ਼ਿਲਕਾ (ਲੀਲਾਧਰ, ਨਾਗਪਾਲ) - ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਸਥਿਤ ਸਾਦਕੀ ਚੌਕੀ ਦੇ ਉਸ ਪਾਰ ਪਾਕਿਸਤਾਨ ਦੇ ਸੁਲੇਮਾਨ ਦੀ ਸਰਹੱਦ ਦੇ ਕਾਨਫਰੰਸ ਹਾਲ 'ਚ ਦੋਵਾਂ ਦੇਸ਼ਾਂ ਦੇ ਕਮਾਂਡੈਂਟ ਪੱਧਰ ਦੇ ਸੁਰੱਖਿਆ ਅਧਿਕਾਰੀਆਂ ਦੀ ਮੀਟਿੰਗ ਹੋਈ। ਇਸ ਮੌਕੇ ਪਾਕਿ ਰੇਂਜਰਸ ਦੇ ਵਿੰਗ ਕਮਾਂਡਰ ਅਸਦ ਉੱਲਾ ਅਤੇ ਹੋਰ ਅਧਿਕਾਰੀਆਂ ਨੇ ਭਾਰਤ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਅਤੇ ਹੋਰਾਂ ਦਾ ਸਵਾਗਤ ਕੀਤਾ। ਇਸ ਦੌਰਾਨ ਜਿਥੇ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਸਰਹੱਦ ਦੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਸੰਤੁਲਿਤ ਰੱਖਣ 'ਤੇ ਸਹਿਮਤੀ ਪ੍ਰਗਟ ਕੀਤੀ, ਉਥੇ ਸਰਹੱਦ 'ਤੇ ਸ਼ਾਂਤੀ ਬਣਾਈ ਰੱਖਣ ਅਤੇ ਅਸਾਮਾਜਿਕ ਤੱਤਾਂ 'ਤੇ ਨਿਗਰਾਨੀ ਰੱਖਣ ਸਬੰਧੀ ਚਰਚਾ ਵੀ ਹੋਈ। ਇਸ ਤੋਂ ਇਲਾਵਾ ਸੀਮਾ ਸੁਰੱਖਿਆ ਸਬੰਧੀ ਹੋਰ ਬਿੰਦੂਆਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਤਾਂ ਕਿ ਸਰਹੱਦ 'ਤੇ ਚੰਗਾ ਮਾਹੌਲ ਬਣਿਆ ਰਹੇ।
