ਖੇਤੀਬਾੜੀ ਮੰਤਰਾਲੇ ਵਲੋਂ ਕੀਟਨਾਸ਼ਕ ਉਦਯੋਗ ਦੇ ਨੁਮਾਇੰਦਿਆਂ ਨਾਲ ਟਿੱਡੀ ਦਲ ਦੀ ਰੋਕਥਾਮ ਬਾਰੇ ਚਰਚਾ

Saturday, May 16, 2020 - 09:50 AM (IST)

ਖੇਤੀਬਾੜੀ ਮੰਤਰਾਲੇ ਵਲੋਂ ਕੀਟਨਾਸ਼ਕ ਉਦਯੋਗ ਦੇ ਨੁਮਾਇੰਦਿਆਂ ਨਾਲ ਟਿੱਡੀ ਦਲ ਦੀ ਰੋਕਥਾਮ ਬਾਰੇ ਚਰਚਾ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਕੀਟਨਾਸ਼ਕ ਨਿਰਮਾਤਾ ਉਦਯੋਗ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਤਾਕਿ ਖੇਤਾਂ ਵਿਚ ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਇਕ ਰਣਨੀਤੀ ਤਿਆਰ ਕੀਤੀ ਜਾ ਸਕੇ। ਮੰਤਰਾਲੇ ਦਾ ਕਹਿਣਾ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਮਾਰੂਥਲੀ ਟਿੱਡੀ ਦਲ ਦੇ ਵਾਧੇ ਨੂੰ ਰੋਕਣ ਲਈ ਮਿਲਕੇ ਕੰਮ ਕਰ ਰਹੀਆਂ ਹਨ ਅਤੇ ਇਸ ਵਿੱਚ ਕਾਮਯਾਬ ਵੀ ਹੋਈਆਂ ਹਨ। ਇੰਗਲੈਂਡ ਤੋਂ ਨਵੀਆਂ ਮਸ਼ੀਨਾਂ ਦਾ ਆਰਡਰ ਦਿੱਤਾ ਗਿਆ ਹੈ ਅਤੇ ਉਹ ਜਲਦੀ ਹੀ ਪਹੁੰਚ ਜਾਣਗੀਆਂ।

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਟਿੱਡੀ ਦਲ ਦੇ ਹਮਲੇ ਬਾਰੇ ਪਿਛਲੇ ਸਾਲ ਪਤਾ ਲਗਿਆ ਸੀ ਅਤੇ ਕਿਸਾਨਾਂ ਨੇ ਇਸ ਪ੍ਰਤੀ ਦਿਲਚਸਪੀ ਦਿਖਾਈ ਸੀ, ਕਿਉਂਕਿ ਇਹ ਹਮਲਾ ਕਈ ਦਹਾਕਿਆਂ ਬਾਅਦ ਹੋਇਆ ਸੀ। ਉਨ੍ਹਾਂ ਨੇ ਇਸ ਗੱਲ ’ਤੇ ਤਸੱਲੀ ਪ੍ਰਗਟਾਈ ਕਿ ਕੇਂਦਰੀ ਖੇਤੀਬਾੜੀ ਮੰਤਰਾਲਾ ਅਤੇ ਸਬੰਧਿਤ ਰਾਜ ਸਰਕਾਰ ਨੇ ਉਸ ਵੇਲੇ ਕਿਸਾਨਾਂ ਦੀ ਮਦਦ ਨਾਲ ਸਮੇਂ ਸਿਰ ਕਾਰਵਾਈ ਕਰਕੇ ਨੁਕਸਾਨ ਤੋਂ ਬਚਾਅ ਕਰ ਲਿਆ ਸੀ। ਕੇਂਦਰ ਸਰਕਾਰ ਨੇ ਉਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਐੱਨ.ਡੀ.ਆਰ.ਐੱਫ. ਫੰਡ ਵਿੱਚੋਂ ਦਿੱਤਾ ਸੀ, ਜਿਨ੍ਹਾਂ ਦੀ ਫਸਲ ਤਬਾਹ ਹੋਈ ਸੀ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੇ ਭਾਰਤ ਸਰਕਾਰ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਸੀ ਅਤੇ ਸਰਕਾਰ ਦੀ ਮਦਦ ਕੀਟਨਾਸ਼ਕ ਉਦਯੋਗ ਦੁਆਰਾ ਕੀਤੀ ਗਈ ਸੀ। 

ਰੋਕਥਾਮ ਲਈ ਪ੍ਰਬੰਧ
ਕੋਵਿਡ-19 ਲਾਕਡਾਊਨ ਕਾਰਨ ਪੈਦਾ ਹੋਈ ਸਥਿਤੀ ਦੇ ਬਾਵਜੂਦ ਟਿੱਡੀ ਦਲ ਉੱਤੇ ਕਾਬੂ ਪਾਉਣ ਵਾਲੇ ਦਫਤਰ 11 ਅਪ੍ਰੈਲ, 2020 ਤੋਂ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਸਪਰੇਅ ਕਰਨ ਵਾਲੇ 50 ਯੰਤਰ ਅਤੇ ਮੋਟਰ ਗੱਡੀਆਂ ਮੌਜੂਦ ਹਨ। ਇਹ ਕੰਮ ਜ਼ਿਲ੍ਹਾ ਪ੍ਰਸ਼ਾਸਨ ਅਤੇ ਰਾਜ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਟਰੈਕਟਰ ਉੱਤੇ ਰੱਖੇ ਸਪਰੇਅਰ ਅਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਵੀ ਵੱਖ-ਵੱਖ ਥਾਵਾਂ ਉੱਤੇ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਟਿੱਡੀ ਦਲ ਉੱਤੇ ਕਾਬੂ ਪਾਉਣ ਲਈ ਇਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਵਾਧੂ ਉਪਕਰਣ ਹਾਸਲ ਕੀਤੇ ਜਾ ਰਹੇ ਹਨ ਤਾਕਿ ਟਿੱਡੀ ਦਲ ਕੰਟਰੋਲ ਸੰਗਠਨਾਂ ਦੀ ਸਮਰੱਥਾ ਵਿਚ ਵਾਧਾ ਕੀਤਾ ਜਾ ਸਕੇ।

ਪੜ੍ਹੋ ਇਹ ਵੀ ਖਬਰ - ਸ਼ਾਇਦ ਕੋਰੋਨਾ ਵਾਇਰਸ ਕਦੇ ਵੀ ਖਤਮ ਨਾ ਹੋਵੇ : ਵਿਸ਼ਵ ਸਿਹਤ ਸੰਗਠਨ (ਵੀਡੀਓ)

ਪੜ੍ਹੋ ਇਹ ਵੀ ਖਬਰ - ਕੀ ਹੈ Y2K ਸੰਕਟ? ਜਿਸਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ ਜ਼ਿਕਰ (ਵੀਡੀਓ)

ਪ੍ਰਭਾਵਿਤ ਇਲਾਕੇ
ਹੁਣ ਤੱਕ ਹਾਪਰਜ਼ ਅਤੇ ਪਿੰਕ ਸਵਾਰਮਜ਼ ਉੱਤੇ ਰਾਜਸਥਾਨ ਦੇ ਜੈਸਲਮੇਰ, ਸ਼੍ਰੀ ਗੰਗਾਨਗਰ, ਜੋਧਪੁਰ, ਬਾੜਮੇਰ ਅਤੇ ਨਾਗੌਰ ਜ਼ਿਲ੍ਹਿਆਂ ਵਿਚ ਅਤੇ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿਚ ਕਾਬੂ ਪਾ ਲਿਆ ਗਿਆ ਹੈ। ਇਸ ਵੇਲੇ ਗੁਲਾਬੀ ਟਿੱਡੀ ਦਲ ਰਾਜਸਥਾਨ ਦੇ ਬਾੜਮੇਰ, ਫਲੌਦੀ (ਜੋਧਪੁਰ), ਨਾਗੌਰ, ਸ਼੍ਰੀ ਗੰਗਾਨਗਰ, ਅਜਮੇਰ ਜ਼ਿਲ੍ਹਿਆਂ ਅਤੇ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿਚ ਸਰਗਰਮ ਹੈ ਅਤੇ ਉਸ ਉੱਤੇ ਕਾਬੂ ਪਾਉਣ ਦਾ ਕੰਮ ਚਲ ਰਿਹਾ ਹੈ।

ਹੱਲ ਲਈ ਗਵਾਂਢੀ ਦੇਸ਼ਾਂ ਨਾਲ ਮੁਲਾਕਾਤ
ਆਉਣ ਵਾਲੇ ਸੀਜ਼ਨ ਵਿੱਚ ਟਿੱਡੀ ਦਲ ਦੀ ਸਮੱਸਿਆ ਨਾਲ ਨਜਿੱਠਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਇਕ ਉੱਚ ਪੱਧਰੀ ਵਰਚੁਅਲ ਮੀਟਿੰਗ ਦੱਖਣ-ਪੱਛਮੀ ਏਸ਼ੀਆਈ ਦੇਸ਼ਾਂ (ਅਫ਼ਗ਼ਾਨਿਸਤਾਨ, ਭਾਰਤ, ਇਰਾਨ ਅਤੇ ਪਾਕਿਸਤਾਨ) ਵਿਚ ਟਿੱਡੀ ਦਲ ’ਤੇ ਕਾਬੂ ਪਾਉਣ ਉੱਤੇ ਵਿਚਾਰ ਕਰਨ ਲਈ 11 ਮਾਰਚ, 2020 ਨੂੰ ਨਵੀਂ ਦਿੱਲੀ, ਭਾਰਤ ਵਿਚ ਐੱਫ.ਏ.ਓਜ਼. ਦੇ ਦਫ਼ਤਰ ਵਿਚ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਮੈਂਬਰ ਦੇਸ਼ਾਂ ਦੇ ਤਕਨੀਕੀ ਅਫਸਰਾਂ ਦੀਆਂ ਵਰਚੁਅਲ ਮੀਟਿੰਗਾਂ ਹਰ ਸੋਮਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਹੁਣ ਤੱਕ 8 ਮੀਟਿੰਗਾਂ ਹੋ ਚੁੱਕੀਆਂ ਹਨ। ਇਨ੍ਹਾਂ ਮੀਟਿੰਗਾਂ ਵਿੱਚ ਤਕਨੀਕੀ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕੀਤਾ ਜਾਂਦਾ ਹੈ।

ਪੜ੍ਹੋ ਇਹ ਵੀ ਖਬਰ - ਤਾਲਾਬੰਦੀ ਦੇ ਦੌਰਾਨ ਮਾਂ-ਬਾਪ ਇਸ ਤਰ੍ਹਾਂ ਵਧਾਉਣ ਆਪਣੇ ਬੱਚਿਆਂ ਦਾ ਮਨੋਬਲ

ਪੜ੍ਹੋ ਇਹ ਵੀ ਖਬਰ -  ਬਹੁਤਾ ਸਮਾਂ ਟੀ.ਵੀ ਅਤੇ ਫੋਨ ’ਤੇ ਬਿਤਾਉਣਾ ਹੋ ਸਕਦਾ ਹੈ ਹਾਨੀਕਾਰਕ

ਆਮਦ ਦਾ ਸਮਾਂ, ਪਛਾਣ ਅਤੇ ਲੱਛਣ
ਆਮ ਤੌਰ ‘ਤੇ ਮੌਨਸੂਨ ਆਉਣ ਦੇ ਨਾਲ ਟਿੱਡੀ ਦਲ ਦੇ ਕੀੜੇ ਨਿਰਧਾਰਿਤ ਮਾਰੂਥਲੀ ਇਲਾਕੇ ਵਿਚ ਪਾਕਿਸਤਾਨ ਦੇ ਰਸਤਿਓਂ ਭਾਰਤ ਵਿੱਚ ਦਾਖਲ ਹੁੰਦੇ ਹਨ। ਇੱਥੇ ਉਹ ਜੂਨ-ਜੁਲਾਈ ਦੀ ਗਰਮੀ ਵਿੱਚ ਬੱਚੇ ਦੇਂਦੇ ਹਨ ਪਰ ਇਸ ਸਾਲ ਇਹ ਹਮਲਾ 11 ਅਪ੍ਰੈਲ, 2020 ਨੂੰ ਹੀ ਹੋ ਗਿਆ ਅਤੇ 30 ਅਪ੍ਰੈਲ ਨੂੰ ਰਾਜਸਥਾਨ ਅਤੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਇਹ ਕੀੜੇ ਦੇਖੇ ਗਏ। ਇਨ੍ਹਾਂ ਉੱਤੇ ਕਾਬੂ ਪਾਇਆ ਗਿਆ ਅਤੇ ਨਵੇਂ ਕੀੜਿਆਂ ਨਾਲ ਨਜਿੱਠਣ ਬਾਰੇ ਤਿਆਰੀਆਂ ਲਗਾਤਾਰ ਜਾਰੀ ਹਨ। ਗੁਲਾਬੀ ਕੀੜਿਆਂ ਦੇ ਝੁੰਡ ਕਾਫੀ ਉੱਚਾ ਉਡਦੇ ਹਨ ਅਤੇ ਲੰਬੀ ਦੂਰੀ ਪਾਕਿਸਤਾਨ ਤੋਂ ਆ ਰਹੀਆਂ ਤੇਜ਼ ਹਵਾਵਾਂ ਨਾਲ ਤੈਅ ਕਰ ਲੈਂਦੇ ਹਨ। ਇਹ ਗੁਲਾਬੀ ਕੀੜੇ ਦਰਖਤਾਂ ਉੱਤੇ ਰਾਤ ਵੇਲੇ ਠਹਿਰ ਜਾਂਦੇ ਹਨ ਅਤੇ ਜ਼ਿਆਦਾਤਰ ਦਿਨ ਵੇਲੇ ਹੀ ਉਡਾਨ ਭਰਦੇ ਹਨ।

ਪੜ੍ਹੋ ਇਹ ਵੀ ਖਬਰ - ਪੱਥਰੀ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਖਾਓ ‘ਜਾਮਣ’, ਸ਼ੂਗਰ ਲਈ ਵੀ ਹਨ ਫਾਇਦੇਮੰਦ


author

rajwinder kaur

Content Editor

Related News