ਅਮਰਨਾਥ ਯਾਤਰਾ ਦੌਰਾਨ ਮੈਡੀਕਲ ਸਹਾਇਤਾ ਕੈਂਪ ਲਾਉਣ ਲਈ ਟੀਮ ਰਵਾਨਾ

Thursday, Jun 28, 2018 - 07:39 AM (IST)

ਅਮਰਨਾਥ ਯਾਤਰਾ ਦੌਰਾਨ ਮੈਡੀਕਲ ਸਹਾਇਤਾ ਕੈਂਪ ਲਾਉਣ ਲਈ ਟੀਮ ਰਵਾਨਾ

 ਸ੍ਰੀ ਮੁਕਤਸਰ ਸਾਹਿਬ (ਪਵਨ, ਦਰਦੀ) - ਓਮ ਸ਼ਿਵ ਸ਼ਕਤੀ ਸੇਵਾ ਮੰਡਲ ਦਿੱਲੀ ਚੀਕਾ ਦੀ ਸਥਾਨਕ ਬ੍ਰਾਂਚ ਵੱਲੋਂ ਸਿੰਗਲਾ ਹੋਮਿਓਪੈਥੀ ਰਿਸਰਚ ਸੈਂਟਰ ਦੇ ਸਹਿਯੋਗ ਨਾਲ ਬਾਬਾ ਬਰਫਾਨੀ ਅਮਰਨਾਥ ਦੀ ਪਵਿੱਤਰ ਯਾਤਰਾ ਦੇ ਆਉਣ-ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ 21ਵਾਂ ਮੁਫਤ ਮੁੱਢਲੀ ਮੈਡੀਕਲ ਸਹਾਇਤਾ ਕੈਂਪ ਲਈ ਦਵਾਈਆਂ ਅਤੇ ਟੀਮ ਭੇਜਣ ਵਾਸਤੇ ਬਾਵਾ ਸੰਤ ਸਿੰਘ ਰੋਡ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਜਾਣਕਾਰੀ ਦਿੰਦਿਅਾਂ ਸੰਸਥਾ ਦੇ ਐੱਮ.ਡੀ. ਡਾ. ਨਵੀਨ ਸਿੰਗਲਾ ਨੇ ਦੱਸਿਆ ਕਿ ਇਹ ਕੈਂਪ ਬਾਲਟਾਲ ਦੇ ਰਸਤੇ ਵਿਖੇ ਲਾਇਆ ਜਾਵੇਗਾ, ਜਿਸ ਦੀ ਅਗਵਾਈ ਡਾ. ਵਿਜੈ ਸਿੰਗਲਾ ਕਰਨਗੇ। ਇਸ ਸਮੇਂ ਭੰਡਾਰੇ ਦੇ ਨਾਲ ਜਿੱਥੇ ਯਾਤਰੀਆਂ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ, ਉੱਥੇ ਹੀ ਲੋਡ਼ਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ। ਅੱਜ ਦੇ ਸਮਾਗਮ ਦੀ ਪ੍ਰਧਾਨਗੀ ਅਗਰਵਾਲ ਸਭਾ ਦੇ  ਨਵ-ਨਿਯੁਕਤ ਪ੍ਰਧਾਨ ਤਰਸੇਮ ਗੋਇਲ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਭਾਰਤੀ ਜਨਤਾ ਪਾਰਟੀ ਦੇ ਸ਼ਹਿਰੀ ਮੰਡਲ ਪ੍ਰਧਾਨ ਸੰਦੀਪ  ਗਿਰਧਰ ਸ਼ਾਮਲ ਹੋਏ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਮਨਜੀਤ ਸਿੰਘ ਬਰਾਡ਼ ਫੱਤਣਵਾਲਾ ਕਾਂਗਰਸੀ ਆਗੂ ਮੌਜੂਦ ਸਨ।
ਇਸ ਮੌਕੇ ਉਨ੍ਹਾਂ ਨਾਲ ਮੌਤੀ ਲਾਲ ਵਰਮਾ, ਸ਼ਾਮ ਲਾਲ ਬਾਂਸਲ, ਪਿਆਰੇ ਲਾਲ ਗਰਗ ਸਮਾਜ ਸੇਵੀ,  ਪੂਰਨ ਚੰਦ ਗਰਗ, ਨਰਿੰਦਰ ਬਾਂਸਲ, ਨਿਰੰਜਣ ਸਿੰਘ ਰੱਖਰਾ, ਸੰਤੋਸ਼ ਸਿੰਗਲਾ, ਮਾਸਟਰ ਜਸਪਾਲ ਸਿੰਘ, ਗੁਰਤੇਜ ਸਿੰਘ ਆਦਿ ਸ਼ਾਮਲ ਸਨ। ਸੰਗਠਨ ਸਕੱਤਰ ਨਰਿੰਦਰ ਸਿੰਘ ਪੰਮਾ ਸੰਧੂ ਨੇ ਜਾਣਕਾਰੀ ਦਿੰਦਿਅਾਂ ਦੱਸਿਆ ਕਿ ਸ੍ਰੀ ਗਣੇਸ਼ ਜੀ ਦੀ ਪੂਜਾ ਉਪਰੰਤ ਟੀਮ ਵਿਚ ਸ਼ਾਮਲ ਡਾ. ਵਿਜੈ ਸਿੰਗਲਾ, ਵਿਪਨ ਦਾਬਡ਼ਾ, ਸੰਤੋਸ਼ ਰਾਣੀ, ਗੀਤਾ ਸਿੰਗਲਾ, ਰਾਜ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਚਾਹਤ ਸਿੰਗਲਾ ਨੂੰ ਆਏ ਹੋਏ ਮਹਿਮਾਨਾਂ ਨੇ ਸਾਂਝੇ ਤੌਰ ’ਤੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟੀਮ ਲਗਾਤਾਰ ਇਕ ਮਹੀਨਾ ਅਮਰਨਾਥ ਯਾਤਰੀਆਂ ਦੀ  ਮੁਫਤ ਸੇਵਾ ਕਰੇਗੀ।

 


Related News