12 ਮੈਡੀਕਲ ਅਫਸਰਾਂ ਦੇ ਤਬਾਦਲੇ

Sunday, Aug 04, 2019 - 12:35 AM (IST)

12 ਮੈਡੀਕਲ ਅਫਸਰਾਂ ਦੇ ਤਬਾਦਲੇ

ਨਾਭਾ,(ਜੈਨ): ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਅਨੇਕਾਂ ਫੈਸਲੇ ਲਏ ਹਨ। ਸਿੱਧੂ ਨੇ ਅਧਿਕਾਰੀਆਂ/ਮੈਡੀਕਲ ਅਫਸਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਓ. ਪੀ. ਡੀ. ਵਿਚ ਮਰੀਜ਼ਾਂ ਦਾ ਨਿਰੀਖਣ ਕਰਨ ਅਤੇ ਪ੍ਰਾਈਵੇਟ ਦੁਕਾਨਦਾਰੀ ਤੋਂ ਗੁਰੇਜ਼ ਕਰਨ। ਹਰੇਕ ਸ਼ਹਿਰ ਵਿਚ ਡੈਂਟਲ ਸਹੂਲਤਾਂ ਦੇਣ ਲਈ 12 ਮੈਡੀਕਲ ਅਫਸਰਾਂ (ਡੈਂਟਲ) ਦੇ ਤਬਾਦਲੇ/ਨਿਯੁਕਤੀਆਂ ਕੀਤੀਆਂ ਗਈਆਂ ਹਨ। ਨਾਭਾ ਸਿਵਲ ਹਸਪਤਾਲ ਤੋਂ ਡਾ. ਮੰਜੂ ਬਾਂਸਲ ਨੂੰ ਆਈ. ਸੀ. ਯੂ. ਪਟਿਆਲਾ ਤਬਦੀਲ ਕੀਤਾ ਗਿਆ ਹੈ। ਇਹ ਲੇਡੀ ਡਾਕਟਰ ਬਹੁਤ ਲੰਬੇ ਸਮੇਂ ਤੋਂ ਇਥੇ ਹੀ ਤਾਇਨਾਤ ਸੀ ਅਤੇ ਇਨ੍ਹਾਂ ਦੇ ਪਤੀ ਦਾ ਆਲੀਸ਼ਾਨ ਪ੍ਰਾਈਵੇਟ ਹਸਪਤਾਲ ਚਲਦਾ ਹੈ।
ਡਾ. ਹਰਪ੍ਰੀਤ ਕੌਰ ਨੂੰ ਮੋਹਾਲੀ, ਡਾ. ਕਪਿਲ ਡੋਗਰਾ ਨੂੰ ਹੁਸ਼ਿਆਰਪੁਰ, ਡਾ. ਜਪਨੀਤ ਕੌਰ ਨੂੰ ਫਾਜ਼ਿਲਕਾ ਤੋਂ ਨਾਭਾ, ਡਾ. ਦੀਪਇੰਦਰ ਕੌਰ ਨੂੰ ਚੰਡੀਗੜ੍ਹ, ਡਾ. ਰਜਿੰਦਰ ਕੁਮਾਰ ਨੂੰ ਈ. ਐੱਸ. ਆਈ. ਹੁਸ਼ਿਆਰਪੁਰ, ਡਾ. ਅਮਰਿੰਦਰ ਸਿੰਘ ਨੂੰ ਬਠਿੰਡਾ ਤੋਂ ਮੁਕਤਸਰ, ਡਾ. ਨਵਨੀਤ ਕੌਸ਼ਲ ਨੂੰ ਹੁਸ਼ਿਆਰਪੁਰ ਤੋਂ ਮੋਹਾਲੀ, ਡਾ. ਸ਼ਿਵਾਨੀ ਬੱਤਰਾ ਨੂੰ ਡੇਰਾਬਸੀ ਤੋਂ ਮੋਹਾਲੀ, ਡਾ. ਨਵਰੂਪ ਕੌਰ ਬਾਜਵਾ ਨੂੰ ਫਿਰੋਜ਼ਪੁਰ ਤੋਂ ਡੇਰਾਬੱਸੀ, ਡਾ. ਗਗਨਦੀਪ ਕੌਰ ਨੂੰ ਸੰਗਰੂਰ ਤੋਂ ਜਲੰਧਰ, ਡਾ. ਅਮਨਦੀਪ ਕੌਰ ਨੂੰ ਮੋਹਾਲੀ ਤੋਂ ਪਠਾਨਕੋਟ ਤਬਦੀਲ ਕੀਤਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਪ੍ਰਾਈਵੇਟ ਦੁਕਾਨਦਾਰੀ ਸਹਿਣ ਨਹੀਂ ਕਰੇਗੀ।


Related News