ਕੱਲ ਸ਼ਾਮ ਤਕ ਪਵੇਗਾ ਮੀਂਹ
Monday, Feb 05, 2018 - 06:38 AM (IST)

ਚੰਡੀਗੜ੍ਹ (ਯੂ. ਐੱਨ. ਆਈ.) - ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਨਾਲ ਲੱਗਦੇ ਇਲਾਕਿਆਂ 'ਚ ਅਗਲੇ 48 ਘੰਟਿਆਂ ਦੌਰਾਨ ਮੌਸਮ ਖੁਸ਼ਕ ਰਹਿਣ ਅਤੇ ਮੰਗਲਵਾਰ ਸ਼ਾਮ ਤਕ ਦਰਮਿਆਨਾ ਮੀਂਹ ਜਾਂ ਗਰਜ ਚਮਕ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਹੈ। ਮੌਸਮ ਕੇਂਦਰ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਪਾਰੇ 'ਚ ਕੁਝ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਾਰਨ ਕਰਨਾਲ, ਹਿਸਾਰ, ਨਾਰਨੌਲ, ਹਲਵਾਰਾ ਅਤੇ ਬਠਿੰਡਾ ਦਾ ਪਾਰਾ 5 ਡਿਗਰੀ ਦਰਜ ਕੀਤਾ ਗਿਆ। ਆਦਮਪੁਰ ਤੇ ਅੰਮ੍ਰਿਤਸਰ ਦਾ ਪਾਰਾ ਸਭ ਤੋਂ ਘੱਟ 3 ਡਿਗਰੀ, ਲੁਧਿਆਣਾ ਤੇ ਪਟਿਆਲਾ 7 ਡਿਗਰੀ, ਚੰਡੀਗੜ੍ਹ 9, ਅੰਬਾਲਾ 10, ਰੋਹਤਕ 8 ਅਤੇ ਸਿਰਸਾ 6 ਡਿਗਰੀ ਰਿਹਾ। ਦਿੱਲੀ ਦਾ ਪਾਰਾ 9, ਸ਼੍ਰੀਨਗਰ ਸਿਫਰ ਤੋਂ ਘੱਟ 3, ਜੰਮੂ 6 ਡਿਗਰੀ ਰਿਹਾ।