ਪੰਜਾਬ ''ਚ ਕੱਲ ਸ਼ਾਮ ਤੱਕ ਬੂੰਦਾਬਾਂਦੀ ਸੰਭਵ

Tuesday, Apr 17, 2018 - 06:00 AM (IST)

ਪੰਜਾਬ ''ਚ ਕੱਲ ਸ਼ਾਮ ਤੱਕ ਬੂੰਦਾਬਾਂਦੀ ਸੰਭਵ

ਚੰਡੀਗੜ੍ਹ (ਏਜੰਸੀਆਂ) - ਇਸ ਦੌਰਾਨ ਚੰਡੀਗੜ੍ਹ ਦੇ ਮੌਸਮ ਕੇਂਦਰ ਮੁਤਾਬਕ ਪੰਜਾਬ ਵਿਚ ਬੁੱਧਵਾਰ ਸ਼ਾਮ ਤੱਕ ਕਈ ਥਾਵਾਂ 'ਤੇ ਬੂੰਦਾਬਾਂਦੀ ਹੋ ਸਕਦੀ ਹੈ। ਹਨੇਰੀਆਂ-ਝੱਖੜ ਝੁੱਲਣ ਦੀ ਵੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਸੋਮਵਾਰ ਹਰਿਆਣਾ ਦੇ ਨਾਰਨੌਲ ਵਿਖੇ ਵੱਧ ਤੋਂ ਵੱਧ ਤਾਪਮਾਨ 41.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿਚ 36, ਰੋਹਤਕ ਵਿਚ 40, ਲੁਧਿਆਣਾ ਵਿਚ 35, ਬਠਿੰਡਾ ਵਿਚ 38, ਸ਼ਿਮਲਾ ਵਿਚ 22 ਅਤੇ ਕਲਪਾ ਵਿਚ 19 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।


Related News