ਬਿਹਾਰ: ਸੰਸਦ ਮੈਂਬਰ ਤੇ ਕਾਂਗਰਸ ਦੇ ਸੀਨੀਅਰ ਆਗੂ ਕਾਸਮੀ ਦਾ ਦਿਹਾਂਤ
Friday, Dec 07, 2018 - 11:33 AM (IST)

ਜਲੰਧਰ/ਬਿਹਾਰ (ਮਜ਼ਹਰ)— ਬਿਹਾਰ ਦੇ ਕਿਸ਼ਨਗੰਜ ਤੋਂ ਸੰਸਦ ਮੈਂਬਰ ਮੌਲਾਨਾ ਅਸਰਾਰੂਲ ਹਕ ਕਾਸਮੀ ਨੂੰ ਦਿਲ ਦਾ ਦੌਰਾ ਪੈਣ ਕਰਕੇ ਅੱਜ ਸਵੇਰੇ ਦਿਹਾਂਤ ਹੋ ਗਿਆ। ਕਾਸਮੀ ਕਿਸ਼ਨਗੰਜ ਵਿਧਾਨਸਭਾ ਸੀਟ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਤੇ ਸੀਨੀਅਰ ਨੇਤਾ ਸਨ। ਇਨ੍ਹਾਂ ਦੀ ਉਮਰ 76 ਸਾਲ ਸੀ।
ਕਾਸਮੀ ਜ਼ਮੀਅਤ ਉਲੇਮਾ-ਏ-ਹਿੰਦ ਦੇ ਸਟੇਟ ਪ੍ਰੈਸੀਡੈਂਟ ਵੀ ਰਹਿ ਚੁੱਕੇ ਹਨ। ਉਥੇ ਹੀ 2009 'ਚ ਕਾਂਗਰਸ ਤੋਂ ਕਿਸ਼ਨਗੰਜ ਵਿਧਾਨ ਸਭਾ ਸੀਟ ਜਿੱਤਣ ਤੋਂ ਬਾਅਦ 2014 'ਚ ਆਮ ਚੋਣਾਂ 'ਚ ਨਾ ਸਿਰਫ ਕਾਸਮੀ ਨੇ ਭਾਜਪਾ ਦੇ ਖਿਲਾਫ ਸੀਟ ਜਿੱਤੀ ਸਗੋਂ ਸੂਬੇ 'ਚ ਸਭ ਤੋਂ ਵੱਧ ਵੋਟਾਂ ਦੇ ਅੰਤਰ ਨਾਲ ਜਿੱਤੇ। ਕਾਸਮੀ ਦੇ ਤਿੰਨ ਬੇਟੇ ਅਤੇ ਦੋ ਬੇਟੀਆਂ ਹਨ।