6ਵੀਂ ਤੋਂ ਲੈ ਕੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਗਣਿਤ ਮੇਲਾ ਕਰਵਾਇਆ
Friday, Dec 08, 2017 - 02:24 PM (IST)
ਭੋਗਪੁਰ (ਰਾਣਾ) - ਭੋਗਪੁਰ 'ਚ ਸ.ਹ.ਸ. ਬੂਲੇ ਵਿਖੇ 6ਵੀਂ ਤੋਂ ਲੈ ਕੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਗਣਿਤ ਮੇਲੇ ਦਾ ਆਯੋਜਨ ਕੀਤਾ ਗਿਆ। ਇਹ ਮੇਲਾ ਸਕੂਲ ਮੁੱਖੀ ਸ. ਪਰਮਜੀਤ ਸਿੰਘ ਦੀ ਅਗਵਾਈ 'ਚ ਕਰਵਾਇਆ ਗਿਆ। ਇਸ ਮੌਕੇ 6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਚਾਰਟ, ਮਾਡਲ ਬਣਵਾਏ ਗਏ ਅਤੇ ਗਣਿਤ ਦੀਆਂ ਮੁੱਢਲੀਆਂ ਕਿਰਿਆਵਾਂ ਜਿਵੇਂ ਜੋੜ-ਘਟਾਓ, ਗੁਣਾ-ਭਾਗ ਆਦਿ ਨੂੰ ਸੋਖੇ ਤਰੀਕੇ ਨਾਲ ਸਮਝਾਇਆ ਗਿਆ। 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਇਸ ਮੇਲੇ 'ਚ ਉਤਸ਼ਾਹਿਤ ਹੋ ਕੇ ਭਾਗ ਲਿਆ। ਵਿਦਿਆਰਥੀਆਂ ਵੱਲੋਂ ਰੰਗੋਲੀ ਵੀ ਬਣਾਈ ਗਈ। ਇਸ ਦੌਰਾਨ ਸਕੂਲ ਦੇ ਐੱਸ. ਐੱਮ. ਸੀ. ਚੈਅਰਮੈਨ ਸ੍ਰੀਮਤੀ ਮਹਿੰਦਰ ਕੌਰ, ਸ. ਦਿਲਬਾਗ ਸਿੰਘ, ਗਣਿਤ ਦੇ ਅਧਿਆਪਕ ਸ੍ਰੀ ਮਨਿੰਦਰ ਸਿੰਘ, ਵਿਦਿਆਰਥੀ ਅਤੇ ਉਨ੍ਹਾਂ ਨੇ ਮਾਪੇ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
