ਨਕਾਬਪੋਸ਼ਾਂ ਵਲੋਂ ਦਿਨ-ਦਿਹਾੜੇ ਪਿਸਤੌਲ ਦੀ ਨੋਕ 'ਤੇ ਲੱਖਾਂ ਦੀ ਲੁੱਟ

6/11/2021 1:43:30 AM

ਅਜਨਾਲਾ(ਗੁਰਜੰਟ)- ਅਜਨਾਲਾ ਤੋਂ ਭਿੰਡੀਸੈਦਾਂ ਰੋਡ ’ਤੇ ਸਥਿਤ ਪਿੰਡ ਤਲਵੰਡੀ ਰਾਏ ਦਾਦੂ ਵਿਖੇ ਅੱਜ ਦਿਨ-ਦਿਹਾੜੇ ਇਕ ਵਿਅਕਤੀ ਤੋਂ ਤਿੰਨ ਨਕਾਬਪੋਸ਼ਾਂ ਵਲੋਂ ਪਿਸਤੌਲ ਦੀ ਨੋਕ ’ਤੇ 2 ਲੱਖ 7 ਹਜ਼ਾਰ ਰੁਪਏ ਦੀ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ: ਕੇਜਰੀਵਾਲ ਸਰਕਾਰ ਮਿਆਰੀ ਸਕੂਲ ਸਿੱਖਿਆ ਮਾਡਲ ਲਾਗੂ ਕਰਨ ਬਾਰੇ ਪੰਜਾਬ ਤੋਂ ਸਿੱਖੇ : ਸਿੰਗਲਾ

ਜਾਣਕਾਰੀ ਮੁਤਾਬਕ ਪਤਰਸ ਮਸੀਹ ਪੁੱਤਰ ਪਰਮਜੀਤ ਮਸੀਹ ਵਾਸੀ ਪੁੰਗਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਪਿਛਲੇ 12 ਸਾਲ ਤੋਂ ਸੈਕਰਡ ਹਾਰਟ ਕਾਨਵੈਂਟ ਸਕੂਲ, ਪੁੰਗਾ ਵਿਖੇ ਡਰਾਈਵਰ ਦੀ ਨੌਕਰੀ ਕਰਦਾ ਆ ਰਿਹਾ ਹੈ, ਜਿਸ ਦੇ ਚਲਦਿਆਂ ਅੱਜ ਐੱਸ. ਬੀ. ਆਈ. ਬੈਂਕ ਅਜਨਾਲਾ ਵਿਖੇ ਸਕੂਲ ਦੇ ਖਾਤੇ ਵਿਚ 2 ਲੱਖ 7 ਹਜ਼ਾਰ ਰੁਪਇਆ ਜਮ੍ਹਾ ਕਰਵਾਉਣ ਲਈ ਆਪਣੇ ਮੋਟਸਾਈਕਲ ’ਤੇ ਜਾ ਰਿਹਾ ਸੀ ਤਾਂ ਅਚਾਨਕ ਤਲਵੰਡੀ ਰਾਏ ਦਾਦੂ ਤੋਂ ਅੱਗੇ ਪੈਟਰੋਲ ਪੰਪ ਦੇ ਨਜ਼ਦੀਕ ਪਿੱਛੋਂ ਆਏ ਤਿੰਨ ਨਕਾਬਪੋਸ਼ ਬਿਨਾ ਨੰਬਰੀ ਮੋਟਰਸਾਈਕਲ ਸਵਾਰਾਂ ਵੱਲੋਂ ਉਸ ਦੇ ਅੱਗੇ ਮੋਟਰਸਾਈਕਲ ਲਾ ਕੇ ਰੋਕਿਆ ਤਾਂ ਦੋ ਨੌਜਵਾਨਾਂ ਨੇ ਮੋਟਰਸਾਈਕਲ ਤੋਂ ਹੇਠਾਂ ਉਤਰ ਕੇ ਪਿਸਤੌਲ ਦੀ ਨੋਕ ’ਤੇ ਉਸ ਕੋਲੋਂ 2 ਲੱਖ 7 ਹਜ਼ਾਰ 800 ਰੁਪਏ, ਇਕ ਮੋਬਾਇਲ ਤੇ ਇਕ ਹਜ਼ਾਰ ਰੁਪਏ ਜੋ ਕਿ ਉੱਪਰਲੀ ਜੇਬ ਵਿਚ ਪਾਇਆ ਹੋਇਆ ਸੀ, ਉਹ ਵੀ ਖੋਹ ਕੇ ਲੈ ਗਏ। ਇਸ ਮਾਮਲੇ ਸਬੰਧੀ ਪੁਲਸ ਥਾਣਾ ਅਜਨਾਲਾ ਵਿਖੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
.


Bharat Thapa

Content Editor Bharat Thapa