ਸ਼ਹੀਦ ਗੁਰਪ੍ਰੀਤ ਦਾ ਹੋਇਆ ਅੰਤਿਮ ਸੰਸਕਾਰ, ਪੂਰੇ ਪਿੰਡ 'ਚ ਗਮ ਦਾ ਮਾਹੌਲ

Friday, Jul 12, 2019 - 10:42 AM (IST)

ਸ਼ਹੀਦ ਗੁਰਪ੍ਰੀਤ ਦਾ ਹੋਇਆ ਅੰਤਿਮ ਸੰਸਕਾਰ, ਪੂਰੇ ਪਿੰਡ 'ਚ ਗਮ ਦਾ ਮਾਹੌਲ

ਲਾਲੜੂ (ਗੁਰਪ੍ਰੀਤ) : ਲੇਹ-ਲੱਦਾਖ 'ਚ ਤਾਇਨਾਤ 24 ਸਾਲਾ ਜਵਾਨ ਗੁਰਪ੍ਰੀਤ ਸਿੰਘ 9 ਜੁਲਾਈ ਨੂੰ ਫਾਇਰਿੰਗ ਪ੍ਰੈਕਟਿਸ ਦੌਰਾਨ ਹੋਏ ਧਮਾਕੇ 'ਚ ਸ਼ਹੀਦ ਹੋ ਗਏ ਸਨ। ਸ਼ਹੀਦ ਦੀ ਮ੍ਰਿਤਕ ਦੇਹ ਵੀਰਵਾਰ ਨੂੰ ਜੱਦੀ ਪਿੰਡ ਧਰਮਗੜ੍ਹ ਪੁੱਜੀ, ਜਿੱਥੇ ਸ਼ਹੀਦ ਦੀ ਸ਼ਹਾਦਤ ਨੂੰ ਲੈ ਕੇ ਕਾਫੀ ਗਮਗੀਨ ਮਾਹੌਲ ਹੋ ਗਿਆ।

PunjabKesari

ਸ਼ਹੀਦ ਗੁਰਪ੍ਰੀਤ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਫੌਜ ਦੀ ਟੁਕੜੀ ਵਲੋਂ ਸਲਾਮੀ ਦਿੱਤੀ ਗਈ ਅਤੇ ਛੋਟੇ ਭਰਾ ਵਲੋਂ ਸ਼ਹੀਦ ਨੂੰ ਮੁੱਖ ਅਗਨੀ ਦਿੱਤੀ ਗਈ। 

PunjabKesari
ਸ਼ਹੀਦ ਦੀਆਂ 2 ਭੈਣਾਂ ਅਤੇ ਇਕ ਛੋਟਾ ਭਰਾ ਹੈ ਅਤੇ ਅਜੇ ਉਨ੍ਹਾਂ ਦਾ ਵਿਆਹ ਨਹੀਂ ਹੋਇਆ ਸੀ। ਸ਼ਹੀਦ ਗੁਰਪ੍ਰੀਤ ਦੀ ਮਾਂ ਦਾ ਦਿਹਾਂਤ ਹੋ ਚੁੱਕਾ ਹੈ ਅਤੇ ਪਿਤਾ ਮਜ਼ਦੂਰੀ ਅਤੇ ਹਲਵਾਈ ਦਾ ਕੰਮ ਕਰਦੇ ਹਨ।

PunjabKesari

ਭੈਣ ਰੇਨੂ ਬਾਲਾ ਦਾ ਵਿਆਹ ਨਵੰਬਰ, 2019 'ਚ ਹੋਣਾ ਸੀ। ਫਿਲਹਾਲ ਸ਼ਹੀਦ ਦੀ ਸ਼ਹਾਦਤ 'ਤੇ ਪੂਰੇ ਪਰਿਵਾਰ 'ਚ ਗਮ ਵਾਲਾ ਮਾਹੌਲ ਹੈ।

PunjabKesari


author

Babita

Content Editor

Related News