ਸਰਕਾਰੀ ਸਨਮਾਨਾਂ ਨਾਲ ਹੋਇਆ ਸ਼ਹੀਦ ਅਗਨੀਵੀਰ ਦਾ ਸਸਕਾਰ, 6 ਭੈਣਾਂ ਦਾ ਇਕਲੌਤਾ ਭਰਾ ਸੀ ਅਜੈ ਸਿੰਘ

Sunday, Jan 21, 2024 - 01:17 AM (IST)

ਮਲੌਦ (ਸ਼ਿਵਰੰਜਨ ਧੀਰ, ਇਕਬਾਲ)- ਜੰਮੂ-ਕਸ਼ਮੀਰ ਦੇ ਰਾਜੌਰੀ ਸੈਕਟਰ ਵਿਖੇ ਸ਼ਹੀਦ ਹੋਏ ਪਿੰਡ ਰਾਮਗੜ੍ਹ ਸਰਦਾਰਾਂ ਦੇ ਅਗਨੀਵੀਰ ਅਜੈ ਸਿੰਘ ਦਾ ਅੰਤਿਮ ਸੰਸਕਾਰ ਅੱਜ ਜੱਦੀ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਫ਼ੌਜ ਅਤੇ ਪੰਜਾਬ ਪੁਲਸ ਦੀ ਟੁੱਕੜੀ ਵੱਲੋਂ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ, ਐੱਸ.ਐੱਸ.ਪੀ. ਖੰਨਾ ਅਮਨੀਤ ਕੌਂਡਲ, ਐੱਸ.ਡੀ.ਐੱਮ. ਪੂਨਮਪ੍ਰੀਤ ਕੌਰ, ਡੀ.ਐੱਸ.ਪੀ. ਨਖਿਲ ਗਰਗ, ਜ਼ਿਲ੍ਹਾ ਸੈਨਿਕ ਭਲਾਈ ਬੋਰਡ ਦੇ ਕਮਾਂਡੈਂਟ ਬਲਜਿੰਦਰ ਵਿਰਕ, ਕੈਪਟਨ ਗੁਰਮਿੰਦਰ ਸਿੰਘ, ਏ.ਜੀ. ਮੇਜ਼ਰ ਅਰਵਿੰਦ ਤੋਂ ਇਲਾਵਾ ਭਾਰਤੀ ਫ਼ੌਜ ਦੇ ਉੱਚ ਅਧਿਕਾਰੀਆਂ ਨੇ ਸ਼ਹੀਦ ਅਜੈ ਸਿੰਘ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕੀਤਾ। 

PunjabKesari

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਪੁਲਸ ਨੇ ਭਾਨਾ ਸਿੱਧੂ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਜ਼ਿਕਰਯੋਗ ਹੈ ਕਿ ਆਰਥਿਕ ਮੰਦਹਾਲੀ ਵਾਲੇ ਪਰਿਵਾਰ ਦੇ ਸ਼ਹੀਦ ਅਜੈ ਸਿੰਘ ਮਾਪਿਆਂ ਦੇ ਇਕਲੌਤੇ ਪੁੱਤਰ ਅਤੇ 6 ਭੈਣਾਂ ਦੇ ਇਕਲੌਤੇ ਭਰਾ ਸਨ ਅਤੇ ਇਸ ਸ਼ਹਾਦਤ ਲਈ ਪੂਰੇ ਇਲਾਕੇ ਵਿਚ ਜਿੱਥੇ ਮੌਤ ਲਈ ਦੁੱਖ ਸੀ ਉੱਥੇ ਇਲਾਕੇ ਦੇ ਨੌਜਵਾਨ ਦੀ ਵੀਰਮਈ ਸ਼ਹਾਦਤ 'ਤੇ ਫ਼ਖਰ ਵੀ ਸੀ। ਇਸ ਮੌਕੇ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਹਰ ਪੱਖੋਂ ਖੜ੍ਹੀ ਹੈ ਅਤੇ ਪਰਿਵਾਰ ਦੀ ਹਰ ਸੰਭਵ ਆਰਥਿਕ ਮਦਦ ਕੀਤੀ ਜਾਵੇਗੀ। ਉਨ੍ਹਾਂ ਕੇਂਦਰ ਸਰਕਾਰ ਤੇ ਰੋਸ਼ ਜ਼ਾਹਿਰ ਕਰਦਿਆਂ ਕਿਹਾ ਕਿ ਅਗਨੀਵੀਰ ਵੀ ਆਪਣੀ ਜਾਨ ਹਥੇਲੀ 'ਤੇ ਧਰ ਕੇ ਦੇਸ਼ ਦੀ ਰੱਖਿਆ ਲਈ ਸਰਹੱਦਾਂ 'ਤੇ ਖੜ੍ਹੇ ਹਨ, ਪਰ ਉਨ੍ਹਾਂ ਨਾਲ ਵਿਤਕਰਾ ਕਰਕੇ ਕੇਂਦਰ ਸਰਕਾਰ ਵੱਡਾ ਧ੍ਰੋਹ ਕਮਾ ਰਹੀ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ - CM ਮਾਨ ਤੇ ਕੇਜਰੀਵਾਲ ਨੇ ਦਿੱਲੀ 'ਚ ਕੀਤੀ ਅਹਿਮ ਮੀਟਿੰਗ, ਪੰਜਾਬ ਲਈ ਉਮੀਦਵਾਰਾਂ ਬਾਰੇ ਕੀਤੀ ਚਰਚਾ

 ਇਸ ਮੌਕੇ ਬਾਬਾ ਜਸਵੰਤ ਸਿੰਘ ਰਾੜਾ ਸਾਹਿਬ, ਸ਼੍ਰੋਮਣੀ ਕਮੇਟੀ ਮੈਂਬਰ ਰਘਵੀਰ ਸਿੰਘ ਸਹਾਰਨ ਮਾਜਰਾ, ਹਲਕਾ ਇੰਚਾਰਜ਼ ਮਨਜੀਤ ਸਿੰਘ ਮਦਨੀਪੁਰ, ਇੰਜੀ. ਜਗਦੇਵ ਸਿੰਘ ਬੋਪਾਰਾਏ, ਡਾ. ਜਸਪ੍ਰੀਤ ਸਿੰਘ ਬੋਪਾਰਾਏ, ਕਾਂਗਰਸ ਦੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ, ਜਿਲ੍ਹਾ ਮੀਤ ਪ੍ਰਧਾਨ ਅਵਿੰਦਰਦੀਪ ਸਿੰਘ ਜੱਸਾ ਰੋੜੀਆ, ਹਲਕਾ ਕੋਆਡੀਨੇਟਰ ਪਰਗਟ ਸਿੰਘ ਸਿਆੜ੍ਹ, ਚੇਅਰਮੈਨ ਕਰਨ ਸਿਹੌੜਾ, ਤਹਿਸੀਲਦਾਰ ਗੁਰਪ੍ਰੀਤ ਸਿੰਘ, ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ, ਇੰਸਪੈਕਟਰ ਸੰਦੀਪ ਕੁਮਾਰ, ਰਛਪਾਲ ਸਿੰਘ ਪਾਲਾ ਸੋਮਲ, ਬਹਾਦਰ ਸਿੰਘ ਸੋਮਲ ਖੇੜੀ, ਨਰੇਸ਼ ਸਿੰਘ ਮਲੌਦ ਆਦਿ ਤੋਂ ਇਲਾਵਾ ਵੱਡੀ ਗਿਣਤੀ ਇਲਾਕੇ ਦੇ ਲੋਕ ਹਾਜ਼ਰ ਸਨ ਜਿੰਨ੍ਹਾਂ ਸੇਜਲ ਨੇਤਰਾਂ ਅਤੇ ‘ਅਜੈ ਸਿੰਘ ਅਮਰ ਰਹੇ’ ਦੇ ਨਾਅਰਿਆਂ ਨਾਲ ਸਤਿਕਾਰ ਭੇਟ ਕੀਤਾ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News