ਮਾਸ਼ਲ ਮਾਰਚ ਦਾ ਤਲਵੰਡੀ ਭਾਈ ਪੁੱਜਣ ''ਤੇ ਭਰਵਾਂ ਸਵਾਗਤ
Sunday, Feb 18, 2018 - 11:10 AM (IST)

ਤਲਵੰਡੀ ਭਾਈ (ਗੁਲਾਟੀ) - ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੇ ਮੰਤਵ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5 ਫਰਵਰੀ ਨੂੰ ਸ਼ੁਰੂ ਕੀਤੀ ਮਾਸ਼ਲ ਮਾਰਚ ਦਾ ਤਲਵੰਡੀ ਭਾਈ ਪਹੁੰਚ ਗਈ ਹੈ। ਮਾਸ਼ਲ ਮਾਰਚ ਦਾ ਇਥੇ ਪੁੱਜਣ 'ਤੇ ਸਕੂਲ ਪ੍ਰਿੰਸੀਪਲ ਚਮਕੌਰ ਸਿੰਘ ਸਰਾਂ, ਲੈਕ: ਨਰਿੰਦਰਪਾਲ ਸਿੰਘ ਗਿੱਲ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਭਰਵਾਂ ਸਵਾਗਤ ਕੀਤਾ ਅਤੇ ਜਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਿਰੋਜ਼ਪੁਰ ਸ: ਨੇਕ ਸਿੰਘ ਦੀ ਟੀਮ ਨੂੰ ਜੀ ਆਇਆ ਆਖਿਆ।
ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਿਰੋਜ਼ਪੁਰ ਸ: ਨੇਕ ਸਿੰਘ ਨੇ ਦੱਸਿਆ ਕਿ ਫ਼ਿਰੋਜ਼ਪੁਰ 16 ਫਰਵਰੀ ਨੂੰ ਪਿੰਡ ਚੁੱਘਾ ਕਲਾਂ, ਗੁਰੂ ਹਰਸਹਾਏ ਫਰੀਦਕੋਟ ਰੋਡ ਪਾਸੋਂ ਮਸ਼ਾਲ ਦੀ ਪ੍ਰਾਪਤੀ ਨਾਲ ਹੋਈ ਸੀ, 17 ਫਰਵਰੀ ਨੂੰ ਗੁਰਦੁਆਰਾ ਸਾਰਾਗੜ੍ਹੀ ਫ਼ਿਰੋਜ਼ਪੁਰ ਤੋਂ ਮਸ਼ਾਲ ਮਾਰਚ ਆਰੰਭ ਹੋਵੇਗਾ, ਜੋ ਆਪਣੇ ਰੂਟ ਪਲਾਨ ਮ੍ਰੁਤਾਬਕ ਸ਼ਹੀਦ ਊਧਮ ਸਿੰਘ ਚੌਂਕ, ਸਰਕਾਰੀ ਪ੍ਰਾਇਮਰੀ ਸਕੂਲ ਸੋਢੇਵਾਲਾ, ਸ: ਪ੍ਰਾ: ਸ. ਅਟਾਰੀ, ਸ:ਪ੍ਰਾ: ਸ.ਆਫਿਰ ਕੇ, ਸ: ਪ੍ਰਾ: ਸ. ਇਲਮੇ ਵਾਲਾ, ਸ. ਸ. ਸ. ਸ ਮੱਲਾਵਾਲਾ ਖਾਸ, ਸ. ਸ. ਸ. ਸ. ਭਾਗੋਕੇ ਜ਼ੀਰਾ ਤੋਂ ਸ. ਕੰ. ਸ. ਸ. ਸ. ਤਲਵੰਡੀ ਭਾਈ ਪੁੱਜਿਆ। ਸਮਾਗਮ ਦੇ ਅਖੀਰ 'ਚ ਮਸ਼ਾਲ ਨੂੰ ਗੁਰਦਰਸ਼ਨ ਸਿੰਘ ਬਰਾੜ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਮੋਗਾ ਅਤੇ ਸੁਖਚੈਨ ਸਿੰਘ ਡਾਇਟ ਪ੍ਰਿੰਸੀਪਲ ਮੋਗਾ ਦੀ ਪੁੱਜੀ ਟੀਮ ਨੂੰ ਸਪੁਰਦਗੀ ਕੀਤੀ। ਇਸ ਮੌਕੇ ਸਕੂਲ ਦੀ ਗਰਾਊਡ ਵਿੱਚ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਸਕੂਲੀ ਬੱਚਿਆ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਪ੍ਰਦੀਪ ਸ਼ਰਮਾਂ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਿਰੋਜ਼ਪੁਰ, ਪ੍ਰਗਟ ਸਿੰਘ ਬਰਾੜ ਡਿਪਟੀ ਜ਼ਿਲਾ ਸਿੱਖਿਆਂ ਅਫ਼ਸਰ ਸੈਕੰਡਰੀ, ਸੁਖਵਿੰਦਰ ਸਿੰਘ ਡਿਪਟੀ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਆਦਿ ਵੱਡੀ ਗਿਣਤੀ 'ਚ ਮੌਜੂਦ ਸਨ।