ਖੰਨਾ : ਲੋਕਾਂ ਦੇ ਦਿਲਾਂ ਨੂੰ ਛੂਹ ਗਿਆ 'ਅਨੋਖਾ ਵਿਆਹ', ਦੂਰ-ਦੂਰ ਤੱਕ ਹੋ ਰਹੀਆਂ ਸਿਫ਼ਤਾਂ

Wednesday, Sep 02, 2020 - 03:19 PM (IST)

ਖੰਨਾ : ਲੋਕਾਂ ਦੇ ਦਿਲਾਂ ਨੂੰ ਛੂਹ ਗਿਆ 'ਅਨੋਖਾ ਵਿਆਹ', ਦੂਰ-ਦੂਰ ਤੱਕ ਹੋ ਰਹੀਆਂ ਸਿਫ਼ਤਾਂ

ਖੰਨਾ (ਵਿਪਨ) : ਪੰਜਾਬ 'ਚ ਕੋਰੋਨਾ ਮਹਾਮਾਰੀ ਦੌਰਾਨ ਖੰਨਾ 'ਚ ਇਕ ਅਜਿਹਾ ਅਨੋਖਾ ਵਿਆਹ ਹੋਇਆ, ਜਿਸ ਦੇ ਹਰ ਪਾਸੇ ਚਰਚੇ ਹਨ ਅਤੇ ਇਸ ਵਿਆਹ ਦੀਆਂ ਦੂਰ-ਦੂਰ ਤੱਕ ਸਿਫ਼ਤਾਂ ਹੋ ਰਹੀਆਂ ਹਨ।

ਇਹ ਵੀ ਪੜ੍ਹੋ : ਦੇਸ਼ ਭਰ 'ਚੋਂ 'ਪੰਜਾਬ' ਦੀਆਂ ਜੇਲ੍ਹਾਂ ਦਾ ਮਾੜਾ ਹਾਲ, NCRB ਨੇ ਕੀਤਾ ਵੱਡਾ ਖ਼ੁਲਾਸਾ

PunjabKesari

ਅਸਲ 'ਚ ਖੰਨਾ ਦੇ ਪਿੰਡ ਹੋਲ 'ਚ ਇਸ ਵਿਆਹ ਦੌਰਾਨ ਪਰਿਵਾਰ ਦੇ 5 ਮੈਂਬਰ ਹੀ ਬਾਰਾਤ ਲੈ ਕੇ ਗਏ ਅਤੇ ਬਿਨਾਂ ਦਾਜ-ਦਹੇਜ ਲਏ ਕੁੜੀ ਵਿਆਹ ਲਿਆਏ। ਵਿਆਹ ਦਾ ਜੋ ਖਰਚਾ ਬਚਿਆ, ਉਨ੍ਹਾਂ ਪੈਸਿਆਂ ਨਾਲ ਇਸ ਪਰਿਵਾਰ ਨੇ ਪੂਰੇ ਪਿੰਡ 'ਚ ਕੋਰੋਨਾ ਤੋਂ ਲੋਕਾਂ ਨੂੰ ਬਚਾਉਣ ਲਈ ਮਾਸਕ, ਸੈਨੇਟਾਈਜ਼ਰ ਅਤੇ 300 ਪਰਿਵਾਰਾਂ ਨੂੰ ਸੂਟ ਅਤੇ ਮਠਿਆਈਆਂ ਵੰਡ ਦਿੱਤੀਆਂ।

ਇਹ ਵੀ ਪੜ੍ਹੋ : ਪੰਜਾਬ 'ਚ 'ਵਜ਼ੀਫਾ ਘਪਲੇ' ਦਾ ਹੋਵੇਗਾ ਆਡਿਟ, ਕੇਂਦਰ ਨੇ ਅਕਾਲੀ ਦਲ ਨੂੰ ਦਿੱਤਾ ਭਰੋਸਾ

ਪਰਿਵਾਰ ਵਾਲਿਆਂ ਅਤੇ ਵਿਆਹ ਵਾਲੇ ਮੁੰਡੇ-ਕੁੜੀ ਦਾ ਕਹਿਣਾ ਹੈ ਕਿ ਉਹ ਸਾਦੇ ਢੰਗ ਨਾਲ ਵਿਆਹ ਕਰਨਾ ਚਾਹੁੰਦੇ ਸਨ ਅਤੇ ਵਿਆਹ 'ਚ ਆਰਕੈਸਟਰਾ ਅਤੇ ਸ਼ਰਾਬ ਆਦਿ 'ਤੇ ਪੈਸੇ ਬਰਬਾਦ ਨਹੀਂ ਕਰਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਾਦੇ ਢੰਗ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ ਅਤੇ ਪਿੰਡ ਵਾਸੀਆਂ ਨੂੰ ਮਾਸਕ, ਸੈਨੇਟਾਈਜ਼ਰ ਅਤੇ ਮਠਿਆਈਆਂ ਵੰਡਣ 'ਚ ਉਨ੍ਹਾਂ ਨੂੰ ਜੋ ਖੁਸ਼ੀ ਮਿਲੀ ਹੈ, ਉਸ ਦੀ ਕੋਈ ਰੀਸ ਨਹੀਂ।

ਇਹ ਵੀ ਪੜ੍ਹੋ : ਮੂਰਤੀ ਵਿਸਰਜਨ ਕਰਦਿਆਂ ਵਾਪਰਿਆ ਹਾਦਸਾ, ਛੱਲਾਂ ਮਾਰਦੇ ਪਾਣੀ 'ਚ ਰੁੜ੍ਹਿਆ ਨੌਜਵਾਨ

ਇਸ ਮੌਕੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹ ਲੋਕਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਸਾਦੇ ਅਤੇ ਸਾਦਗੀ ਭਰੇ ਵਿਆਹ ਕਰਨੇ ਚਾਹੀਦੇ ਹਨ ਤਾਂ ਜੋ ਕੁੜੀ ਵਾਲਿਆਂ ਦੇ ਪਰਿਵਾਰ 'ਤੇ ਕਰਜ਼ਾ ਨਾ ਚੜ੍ਹੇ।

 


author

Babita

Content Editor

Related News