ਦੋਰਾਹਾ ਵਿਖੇ ਵਿਆਹ ਸਮਾਗਮ ਵਿਚ ਚੱਲੀ ਗੋਲੀ, 2 ਦੀ ਮੌਤ

Wednesday, Dec 04, 2019 - 06:58 PM (IST)

ਦੋਰਾਹਾ ਵਿਖੇ ਵਿਆਹ ਸਮਾਗਮ ਵਿਚ ਚੱਲੀ ਗੋਲੀ, 2 ਦੀ ਮੌਤ

ਦੋਰਾਹਾ,(ਬਿਪਨ/ਗੁਰਮੀਤ ਕੌਰ) : ਦੋਰਾਹਾ ਦੇ ਜੀ.ਟੀ.ਰੋਡ 'ਤੇ ਸਥਿਤ ਮੈਰਿਜ਼ ਪੈਲੇਸ ਕਸ਼ਮੀਰ ਗਾਰਡਨ 'ਚ ਆਯੋਜਿਤ ਇਕ ਵਿਆਹ ਦੇ ਸਮਾਗਮ ਦੌਰਾਨ ਗੋਲੀ ਚੱਲਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ਦੀ ਪਛਾਣ ਬੰਤ ਸਿੰਘ ਤੇ ਹਰਜੀਤ ਸਿੰਘ ਵਾਸੀ ਪਿੰਡ ਧਾਂਦਰਾ ਵਜੋਂ ਹੋਈ ਹੈ। ਦੋਰਾਹਾ ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਰਾਹਾ ਦੇ ਕਸ਼ਮੀਰ ਗਾਰਡਨ 'ਚ ਧਾਂਦਰਾ ਪਿੰਡ ਤੋਂ ਬਰਾਤ ਆਈ ਹੋਈ ਸੀ, ਜਦਕਿ ਲੜਕੀ ਦੇ ਪਰਿਵਾਰ ਵਾਲੇ ਖਮਾਣੋਂ ਪਿੰਡ ਦੇ ਦੱਸੇ ਜਾ ਰਹੇ ਹਨ। ਵਿਆਹ ਦੌਰਾਨ ਬੱਬੂ ਮਾਨ ਦੇ ਚੱਲ ਰਹੇ ਅਖਾੜੇ ਦੌਰਾਨ ਲੜਕੇ ਵੱਲੋਂ ਬਰਾਤ 'ਚ ਆਏ ਕੁਝ ਨੌਜਵਾਨਾਂ 'ਚ ਆਪਸੀ ਤਕਰਾਰਬਾਜ਼ੀ ਸ਼ੁਰੂ ਹੋ ਗਈ ਤੇ ਉਨ੍ਹਾਂ ਦਾ ਆਪਸੀ ਵਿਵਾਦ ਏਨਾ ਵੱਧ ਗਿਆ ਕਿ ਇਕ ਨੌਜਵਾਨ ਨੇ ਆਪਣੀ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ। ਮੌਕੇ 'ਤੇ ਮੈਰਿਜ਼ ਪੈਲੇਸ ਦੇ ਹਾਲ 'ਚ ਮੌਜੂਦ ਲੋਕਾਂ 'ਚ ਭੱਜਦੌੜ ਮੱਚ ਗਈ।

PunjabKesari

ਮੌਕੇ 'ਤੇ ਸਕਿਊਰਿਟੀ ਗਾਰਡਾਂ ਵੱਲੋਂ ਗਾਇਕ ਬੱਬੂ ਮਾਨ ਨੂੰ ਸੁਰੱਖਿਅਤ ਬਾਹਰ ਲਿਜਾਇਆ ਗਿਆ। ਘਟਨਾ ਦਾ ਜ਼ਾਇਜ਼ਾ ਲੈਣ ਲਈ ਦੋਰਾਹਾ ਥਾਣਾ ਦੇ ਥਾਣਾ ਮੁਖੀ ਦਵਿੰਦਰਪਾਲ ਸਿੰਘ ਅਤੇ ਏ. ਐਸ. ਆਈ. ਹਰਦਮ ਸਿੰਘ ਪਹੁੰਚੇ। ਏ. ਐਸ. ਆਈ. ਹਰਦਮ ਸਿੰਘ ਨੇ ਦੱਸਿਆ ਕਿ ਬਰਾਤ 'ਚ ਆਏ ਇਕ ਜਗਜੀਤ ਸਿੰਘ ਦੇ ਨੌਜਵਾਨ ਵੱਲੋਂ ਗੋਲੀ ਚਲਾ ਕੇ ਦੋ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪੁਲਸ ਵੱਲੋਂ ਘਟਨਾ ਦੀ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਖਬਰ ਲਿਖੇ ਜਾਣ ਤੱਕ ਮਾਮਲਾ ਦਰਜ ਨਹੀਂ ਸੀ ਹੋਇਆ।

PunjabKesari


author

Gurminder Singh

Content Editor

Related News