ਖਿੱਚ ਦਾ ਕੇਂਦਰ ਬਣਿਆ ਬ੍ਰਹਮਕੁਮਾਰੀ ਭੈਣ ਰਜਨੀ ਦਾ ਅਨੋਖਾ ਵਿਆਹ
Thursday, Aug 24, 2017 - 01:18 AM (IST)
ਤਪਾ ਮੰਡੀ(ਮਾਰਕੰਡਾ)- ਸਥਾਨਕ ਬ੍ਰਹਮਕੁਮਾਰੀ ਆਸ਼ਰਮ ਵੱਲੋਂ ਇਕ ਅਨੋਖਾ ਵਿਆਹ ਆਯੋਜਿਤ ਕੀਤਾ ਗਿਆ। ਬ੍ਰਹਮਕੁਮਾਰੀ ਆਸ਼ਰਮ ਤਪਾ ਦੀ ਸੰਚਾਲਕਾ ਭੈਣ ਊਸ਼ਾ ਜੀ ਦੀ ਅਗਵਾਈ ਹੇਠ ਹੋਇਆ ਇਹ ਅਨੋਖਾ ਵਿਆਹ ਸ਼ਹਿਰ ਵਿਚ ਖਿੱਚ ਦਾ ਕੇਂਦਰ ਬਣਿਆ ਰਿਹਾ, ਜਿਸ ਵਿਚ ਲਾੜੇ ਦੇ ਰੂਪ ਵਿਚ ਭਗਵਾਨ ਸ਼ਿਵ ਸਨ, ਜਿਨ੍ਹਾਂ ਨੂੰ ਇਕ ਵੱਡੇ ਅਤੇ ਸੁੰਦਰ ਰੱਥ ਵਿਚ ਬਿਰਾਜਮਾਨ ਕੀਤਾ ਗਿਆ। ਰੱਥ ਅੱਗੇ ਬੈਂਡ ਵਾਜੇ ਤੇ ਪਿੱਛੇ ਬ੍ਰਹਮਕੁਮਾਰੀ ਭੈਣ ਰਜਨੀ ਜੀ ਇਕ ਫੁੱਲਾਂ ਨਾਲ ਸਜੀ ਕਾਰ ਵਿਚ ਬੈਠੇ ਸਨ। ਬਰਾਤ ਨੂੰ ਰੋਇਲ ਪੈਲੇਸ ਵਿਖੇ ਲਜਾਇਆ ਗਿਆ ਜਿਥੇ ਬੱਚਿਆਂ ਵੱਲੋਂ ਕਲਚਰਲ ਪ੍ਰੋਗਰਾਮ ਪੇਸ਼ ਕੀਤਾ ਗਿਆ ਧਾਰਮਿਕ ਗੀਤ ਤੇ ਕੋਰੀਓਗ੍ਰਾਫ਼ੀ ਪੇਸ਼ ਕੀਤੀ ਗਈ। ਡਾ. ਲੇਖ ਰਾਜ ਜੀ ਮਾਊਂਟ ਆਬੂ ਨੇ ਦੱਸਿਆ ਕਿ ਇਹ ਭੈਣ ਰਜਨੀ ਜੀ ਦਾ ਦਿਵਿਆ ਸਮਰਪਨ ਸਮਾਰੋਹ ਹੈ, ਜਿਸ ਵਿਚ ਭੈਣ ਰਜਨੀ ਜੀ ਆਪਣੇ ਆਪ ਨੂੰ ਭਗਵਾਨ ਨੂੰ ਸਮਰਪਿਤ ਕਰਨਗੇ। ਸਮਾਰੋਹ ਦੌਰਾਨ ਬ੍ਰਹਮਕੁਮਾਰੀ ਪੰਜਾਬ ਦੇ ਡਾਇਰੈਕਟਰ ਬੀ.ਕੇ. ਅਮੀਰ ਚੰਦ, ਬੀ.ਕੇ. ਅਰੁਣ ਯੂਥ ਕੋਆਰਡੀਨੇਟਰ, ਵਿਜੇ ਜੀਂਦ, ਕੈਲਾਸ਼ ਬਠਿੰਡਾ, ਬੀ. ਕੇ. ਜੋਗਿਨੀ ਚੰਡੀਗੜ੍ਹ, ਸ਼ਾਂਤਾ ਪਟਿਆਲਾ, ਕੈਲਾਸ਼ ਰਾਜਪੁਰਾ, ਬੀ. ਕੇ. ਕਾਂਤਾ, ਪੰਜਾਬ ਮਹਾ ਕਾਂਵੜ ਸੰਘ ਦੇ ਪ੍ਰਧਾਨ ਤਰਲੋਚਨ ਬਾਂਸਲ ਨੇ ਇਸ ਸਮਾਰੋਹ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਪੈਲੇਸ 'ਚ ਬੈਠੇ ਬਰਾਤੀਆਂ ਦੇ ਰੂਪ ਵਿਚ ਸ਼ਰਧਾਲੂਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਡਾ. ਮਦਨ ਲਾਲ, ਅਸ਼ੋਕ ਘੜੈਲਾ, ਡਾ. ਰਾਜ ਕੁਮਾਰ, ਡਾ. ਕੇ. ਕੁਮਾਰ, ਤਰਲੋਕ ਬਰਨਾਲਾ, ਸੰਦੀਪ ਬਰਨਾਲਾ, ਅੰਮ੍ਰਿਤਪਾਲ ,ਤਰਸੇਮ ਮੌੜ, ਨੀਟੂ ਅਖਵਾਰਾਂ ਵਾਲਾ, ਮੁਨੀਸ਼ ਗਰਗ, ਸੋਮ ਨਾਥ, ਭੈਣ ਊਸ਼ਾ ਜੀ, ਸ਼ਿਵਾਨੀ ਭੈਣ ਅਤੇ ਜਗਦੇਵ ਪਟਿਆਲਾ ਆਦਿ ਵੀ ਹਾਜ਼ਰ ਸਨ।
