ਵਿਆਹ ਤੋਂ ਬਾਅਦ ਪ੍ਰੇਮਿਕਾ ਨਾਲ ਸਬੰਧ ਤੋੜਨ ’ਤੇ ਮਿਲੀਆਂ ਧਮਕੀਆਂ, ਤੰਗ ਆ ਕੇ ਵਿਅਕਤੀ ਨੇ ਕੀਤੀ ਖੁਦਕੁਸ਼ੀ

Wednesday, Sep 07, 2022 - 12:00 PM (IST)

ਵਿਆਹ ਤੋਂ ਬਾਅਦ ਪ੍ਰੇਮਿਕਾ ਨਾਲ ਸਬੰਧ ਤੋੜਨ ’ਤੇ ਮਿਲੀਆਂ ਧਮਕੀਆਂ, ਤੰਗ ਆ ਕੇ ਵਿਅਕਤੀ ਨੇ ਕੀਤੀ ਖੁਦਕੁਸ਼ੀ

ਮੋਗਾ (ਅਜ਼ਾਦ) : ਜੁਝਾਰ ਨਗਰ ਮੋਗਾ ਨਿਵਾਸੀ ਇਕ ਵਿਅਕਤੀ ਵਲੋਂ ਵਿਆਹ ਤੋਂ ਬਾਅਦ ਆਪਣੀ ਕਥਿਤ ਪ੍ਰੇਮਿਕਾ ਨਾਲ ਸਬੰਧ ਤੋੜਨ ਤੋਂ ਮਿਲੀਆਂ ਧਮਕੀਆਂ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਨਿਵਾਸੀ ਪਿੰਡ ਕੱਬਰਵਾਲਾ ਹਾਲ ਜੁਝਾਰ ਨਗਰ ਮੋਗਾ ਨੇ ਕਿਹਾ ਕਿ ਉਸ ਦੇ ਪਤੀ ਜੁਝਾਰ ਸਿੰਘ ਦੇ ਵਿਆਹ ਤੋਂ ਪਹਿਲਾਂ ਗਗਨਦੀਪ ਕੌਰ ਨਾਲ ਕਥਿਤ ਪ੍ਰੇਮ ਸਬੰਧ ਸਨ। ਵਿਆਹ ਤੋਂ ਬਾਅਦ ਮੇਰੇ ਪਤੀ ਨੇ ਉਸ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਅਤੇ ਸਬੰਧ ਤੋੜ ਲਏ ਪਰ ਉਹ ਮੇਰੇ ਪਤੀ ਨੂੰ ਫੋਨ ਲਾ ਕੇ ਉਸ ਨਾਲ ਪਹਿਲਾਂ ਵਾਲੇ ਸਬੰਧ ਰੱਖਣ ਲਈ ਮਜ਼ਬੂਰ ਕਰਦੀ ਸੀ।

ਮੇਰੇ ਪਤੀ ਨੇ ਉਸ ਨੂੰ ਕਈ ਵਾਰ ਸਮਝਾਉਣ ਦਾ ਯਤਨ ਕੀਤਾ। ਉਸ ਨੇ ਕਿਹਾ ਕਿ ਬੀਤੀ 3 ਸਤੰਬਰ ਨੂੰ ਉਸਦੀ ਭੈਣ ਅਮਨਦੀਪ ਕੌਰ ਨਿਵਾਸੀ ਪਿੰਡ ਲੰਬੀ ਢਾਬ ਨੇ ਮੈਨੂੰ ਅਤੇ ਮੇਰੀ ਸੱਸ ਨੂੰ ਫੋਨ ਕਰ ਕੇ ਕਿਹਾ ਕਿ ਉਸਦਾ ਪਤੀ ਗਗਨਦੀਪ ਕੌਰ ਨੂੰ ਭਜਾ ਕੇ ਲੈ ਗਿਆ ਹੈ ਅਤੇ ਉਸਨੇ ਸਾਨੂੰ ਗਾਲੀ ਗਲੋਚ ਕਰਨ ਦੇ ਇਲਾਵਾ ਧਮਕੀਆਂ ਵੀ ਦਿੱਤੀਆਂ, ਜਦੋਂ ਮੈਂ ਇਸ ਬਾਰੇ ਆਪਣੇ ਪਤੀ ਨਾਲ ਗੱਲਬਾਤ ਕੀਤੀ ਤਾਂ ਉਸਨੇ ਮੈਨੂੰ ਦੱਸਿਆ ਕਿ ਮੈਨੂੰ ਵੀ ਵੱਖ-ਵੱਖ ਨੰਬਰਾਂ ਤੋਂ ਫੋਨ ਕਰ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਰ ਕੇ ਮੈ ਮਾਨਸਿਕ ਤੌਰ ’ਤੇ ਦੁਖੀ ਹਾਂ। ਉਸਨੇ ਕਿਹਾ ਕਿ ਮੇਰੇ ਪਤੀ ਨੇ ਤੰਗ ਆ ਕੇ ਕੋਈ ਜ਼ਹਿਰੀਲੀ ਦਵਾਈ ਪੀ ਲਈ। ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਉਸ ਨੂੰ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਅਮਨਦੀਪ ਕੌਰ ਦੇ ਖ਼ਿਲਾਫ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ, ਗ੍ਰਿਫਤਾਰੀ ਬਾਕੀ ਹੈ।


author

Gurminder Singh

Content Editor

Related News