ਬਾਹਰੀ ਰਾਜਾਂ ’ਚ ਆਏ ਹੜ੍ਹ ਨੇ ਕਈ ਸਬਜ਼ੀਆਂ ਦੀਆਂ ਕੀਮਤਾਂ ਨੂੰ ਲਾਈ ਅੱਗ

09/21/2020 3:14:15 PM

ਲੁਧਿਆਣਾ (ਖੁਰਾਣਾ) : ਲਗਾਤਾਰ ਅੱਗ ਉਲਗਦੀ ਮਹਿੰਗਾਈ ਦੇ ਵਿਚਕਾਰ ਟਮਾਟਰ ਦੇ ਨਖਰੇ ਆਸਮਾਨ ਛੂਹਣ ਲੱਗੇ ਹਨ। ਇਸ ਦੌਰਾਨ ਟਮਾਟਰ ਦੀਆਂ ਕੀਮਤਾਂ ਤੇਜ਼ੀ ਨਾਲ ਸੈਂਕੜਾ ਜੜਨ ਵੱਲ ਵਧਦੀਆਂ ਜਾ ਰਹੀਆਂ ਹਨ। ਜਿਸ ਕਾਰਨ ਵਿਸ਼ੇਸ਼ ਤੌਰ ’ਤੇ ਨੌਕਰੀ ਪੇਸ਼ਾ ਪਰਿਵਾਰਾਂ ਦਾ ਘਰੇਲੂ ਬਜਟ ਵਿਗੜਨ ਲੱਗਾ ਹੈ, ਉਥੇ ਗਰੀਬ ਲੋਕਾਂ ਬਾਰੇ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ। ਜਿਸ ਦਾ ਮੁੱਖ ਕਾਰਨ ਮੱਧ ਪ੍ਰਦੇਸ਼, ਮਹਾਰਾਸ਼ਟਰ ਨਾਸਿਕ ਅਤੇ ਰਾਜਸਥਾਨ ਆਦਿ ਰਾਜਾਂ ’ਚ ਪਈ ਭਾਰੀ ਬਰਸਾਤ ਕਾਰਨ ਆਏ ਹੜ੍ਹਾਂ ਨੂੰ ਮੰਨਿਆ ਜਾ ਰਿਹਾ ਹੈ। ਜਿਸ ਕਾਰਨ ਟਮਾਟਰ ਸਮੇਤ ਸਬਜ਼ੀਆਂ ਦੀਆਂ ਹੋਰ ਕਿਸਮਾਂ ਵੀ ਅੱਗ ਉਗਲਣ ਲੱਗੀਆਂ ਹਨ। ਜਿਨ੍ਹਾਂ ’ਚ ਵਿਸ਼ੇਸ਼ ਤੌਰ 'ਤੇ ਆਲੂ, ਹਰੀ ਮਿਰਚ ਅਤ ਧਣੀਆਂ ਆਦਿ ਦੀਆਂ ਕੀਮਤਾਂ ਨੇ ਵੱਡੀ ਛਾਲ ਲਾਉਂਦੇ ਹੋਏ ਖਰੀਦਦਾਰਾਂ ਦੇ ਪਸੀਨੇ ਛੁਟਾ ਦਿੱਤੇ ਹਨ। ਕਾਰੋਬਾਰੀ ਮਾਹਿਰਾਂ ਦੀ ਮੰਨੀਏ ਤਾਂ ਭਾਰੀ ਬਰਸਾਤ ਕਾਰਨ ਉਕਤ ਸੂਬਿਆਂ ਦੇ ਖੇਤਾਂ ’ਚ ਖੜ੍ਹੀ ਜ਼ਿਆਦਾਤਰ ਸਬਜ਼ੀਆਂ ਦੀ ਫਸਲ ਬਰਬਾਦ ਹੋ ਗਈ ਹੈ। ਉਥੇ ਲੋਕਲ ਪੈਦਾਵਰ ਵੀ ਖਤਮ ਹੋਣ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਵਿਚ ਤੇਜ਼ੀ ਬਣੀ ਹੋਈ ਹੈ। ਨਤੀਜਾ ਸਬਜ਼ੀਆਂ ਦੀ ਕਈ ਕਿਸਮਾਂ ਆਮ ਆਦਮੀ ਦੇ ਪਹੁੰਚ ’ਚੋਂ ਬਾਹਰ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ : ਨਿਯਮਾਂ ਨੂੰ ਤਾਕ ’ਤੇ ਰੱਖ ਕੇ ਲਾਈਆਂ ਕੰਪਿਊਟਰ ਅਧਿਆਪਕਾਂ ਦੀਆਂ ਕੋਵਿਡ-19 ਦੇ ਸਬੰਧ ’ਚ ਡਿਊਟੀਆਂ

ਡਿਮਾਂਡ ਦੇ ਮੁਕਾਬਲੇ ਨਹੀਂ ਆ ਰਹੀ ਸਬਜ਼ੀਆਂ ਦੀ ਸਪਲਾਈ
ਜੇਕਰ ਗੱਲ ਕੀਤੀ ਜਾਵੇ ਸਬਜ਼ੀਆਂ ਦੀ ਬਾਹਰੀ ਰਾਜਾਂ ਤੋਂ ਇਥੇ ਆਉਣ ਵਾਲੀ ਸਪਲਾਈ ਦੀ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਡਿਮਾਂਡ  ਦੇ ਮੁਕਾਬਲੇ ਕਾਫੀ ਘੱਟ ਹਨ। ਜਿਸ ਕਾਰਨ ਮਹਿੰਗੀਆਂ ਸਬਜ਼ੀਆਂ ਕੇਵਲ ਅਮੀਰ ਆਦਮੀ ਦੀ ਥਾਲੀ ਦਾ ਸ਼ਿੰਗਾਰ ਬਣ ਰਹੀਆਂ ਹਨ ਅਤੇ ਗਰੀਬ ਪਰਿਵਾਰ ਤਾਂ ਸਬਜ਼ੀਆਂ ਦੇ ਮੁੱਲ ਪੁੱਛ ਕੇ ਹੀ ਗੁਜ਼ਾਰਾ ਕਰਨ ਵਿਚ ਆਪਣੀ ਭਲਾਈ ਸਮਝ ਰਹੇ ਹਨ। ਉਥੇ ਕੀਮਤਾਂ ਦੇ ਇਸ ਭਾਰੀ ਫੇਰ ਬਦਲ ਦਾ ਸਭ ਤੋਂ ਭਾਰੀ ਨੁਕਸਾਨ ਕਿਸਾਨਾਂ ’ਤੇ ਪਿਆ ਹੈ ਕਿਉਂਕਿ ਚੰਗੀਆਂ ਕੀਮਤਾਂ ਮਿਲਣ ਦੇ ਸੀਜ਼ਨ ’ਚ ਉਨ੍ਹਾਂ ਦੀਆਂ ਫਸਲਾਂ ਪਾਣੀ ਵਿਚ ਰੁੜ੍ਹ ਕੇ ਬਰਬਾਦ ਹੋ ਚੁੱਕੀਆਂ ਹਨ।

ਸਬਜ਼ੀ ਮੰਡੀ ਤੋਂ ਗਲੀ-ਮੁਹੱਲਿਆਂ ’ਚ ਪੁੱਜਣ ’ਤੇ ਦੋ ਗੁਣਾ ਹੋ ਜਾਂਦੀਆਂ ਹਨ ਕੀਮਤਾਂ
ਆਮ ਪਬਲਿਕ ਲਈ ਇਹ ਗੱਲ ਹੈਰਾਨ ਕਰਨ ਵਾਲੀ ਹੈ ਕਿ ਸਬਜ਼ੀ ਮੰਡੀ ’ਚੋਂ ਨਿਕਲ ਕੇ ਗਲੀ-ਮੁਹੱਲੇ ਤੱਕ ਪੁੱਜਦੇ ਹੀ ਸਬਜ਼ੀਆਂ ਦੀ ਕੀਮਤ 2 ਤੋਂ 3 ਗੁਣਾ ਤੱਕ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਜ਼ਿਆਦਾਤਰ ਵੈਂਡਰ ਖਰੀਦਦਾਰਾਂ ਨੂੰ ਲੁੱਟਣ ਦੇ ਮਕਸਦ ਨਾਲ ਸਬਜ਼ੀਆਂ ਦੇ ਮੁੱਲ ਗੁੰਮਰਾਹ ਕਰਦੇ ਹੋਏ ਇਸ ਤਰ੍ਹਾਂ ਦੱਸਦੇ ਹਨ ਕਿ ਉਨ੍ਹਾਂ ਗਾਹਕਾਂ ਦੀਆਂ ਮਨਪਸੰਦ ਸਬਜ਼ੀਆਂ ਪੂਰੇ ਬਾਜ਼ਾਰ ਵਿਚ ਕਿਤੇ ਨਹੀਂ ਮਿਲਣਗੀਆਂ ਜਾਂ ਫਿਰ ਇਹ ਤਰਕ ਦਿੰਦੇ ਹਨ ਕਿ ਅੱਜ ਸਬਜ਼ੀਆਂ ਦੀਆਂ ਕੀਮਤਾਂ ਪਿਛੇ (ਮੰਡੀ) ਤੋਂ ਹੀ ਬਹੁਤ ਤੇਜ਼ੀ ਆਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਸਕੂਲ ਜਾ ਸਕਣਗੇ 9ਵੀਂ ਤੋਂ 12ਵੀਂ ਦੇ ਵਿਦਿਆਰਥੀ, ਮਾਪਿਆਂ ਦੀ ਲਿਖ਼ਤੀ ਮਨਜ਼ੂਰੀ ਜ਼ਰੂਰੀ

ਸਬਜ਼ੀ ਦੀ ਮੰਡੀ ’ਚ ਅਤੇ ਗਲੀ-ਮੁਹੱਲਿਆਂ ਦੀ ਕੀਮਤ ਪ੍ਰਤੀ ਕਿਲੋ

 

ਆਲੂ  28-30 ਰੁਪਏ ਕਿਲੋ 40-45 ਰੁ.
ਪਿਆਜ਼ 18-20 ਰੁ.    35-40 ਰੁ.
ਹਰੀ ਮਿਰਚ 40-45 ਰੁ. 80-90 ਰੁ.
ਧਨੀਆਂ  120-150 ਰੁ.
 

200-250 ਰੁ.

ਗੋਭੀ 35-40 ਰੁ.    70-80 ਰੁ.
ਮਟਰ 70-80 ਰੁ.   200-250 ਰੁ.
ਸ਼ਿਮਲਾ ਮਿਰਚ 30-40 ਰੁ.    70-80 ਕਿਲੋ
ਟਮਾਟਰ 40-45 ਰੁ. ਕਿਲੋ 80-90 ਰੁ.
ਟਿੰਡਾ 40-45 ਰੁ. 80-100 ਕਿਲੋ
ਫਰਾਬਿਨ 30-40 ਰੁ.   70-80 ਰੁ.

 ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਜਾ ਰਹੇ ਵਿਅਕਤੀ ਨੂੰ ਗੋਲੀਆਂ ਨਾਲ ਭੁੰਨਿਆ


Anuradha

Content Editor

Related News