ਮੀਂਹ ਦਾ ਕਹਿਰ, ਪੰਜਾਬ ਵਿਚ ਕਈ ਟ੍ਰੇਨਾਂ ਰੱਦ, ਕਈਆਂ ਦੇ ਰੂਟ ਬਦਲੇ

Monday, Jul 10, 2023 - 02:22 PM (IST)

ਮੀਂਹ ਦਾ ਕਹਿਰ, ਪੰਜਾਬ ਵਿਚ ਕਈ ਟ੍ਰੇਨਾਂ ਰੱਦ, ਕਈਆਂ ਦੇ ਰੂਟ ਬਦਲੇ

ਜਲੰਧਰ (ਗੁਲਸ਼ਨ) : ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਇਨ੍ਹੀਂ ਦਿਨੀਂ ਹੋ ਰਹੀ ਭਾਰੀ ਬਾਰਿਸ਼ ਕਾਰਨ ਕਈ ਸ਼ਹਿਰਾਂ ’ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਬਹੁਤ ਡਰੇ ਹੋਏ ਹਨ। ਸਰਕਾਰ ਵੱਲੋਂ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ। ਚੰਡੀਗੜ੍ਹ, ਕਾਲਕਾ, ਸ਼ਿਮਲਾ, ਨੰਗਲ ਡੈਮ ਅਤੇ ਹਿਮਾਚਲ ’ਚ ਕਈ ਥਾਵਾਂ ’ਤੇ ਪਾਣੀ ਦੇ ਤੇਜ਼ ਵਹਾਅ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਣ ਲੱਗੀ ਹੈ। ਰੇਲਵੇ ਨੇ ਅਹਿਤਿਆਤ ਵਜੋਂ ਚੰਡੀਗੜ੍ਹ-ਹਰਿਦੁਆਰ ਟਰੇਨ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਲੰਬੀ ਦੂਰੀ ਦੀਆਂ ਕੁਝ ਟਰੇਨਾਂ ਨੂੰ ਵਾਇਆ ਪਾਣੀਪਤ ਅਤੇ ਅੰਮ੍ਰਿਤਸਰ ਤੋਂ ਚੱਲਣ ਵਾਲੀ ਗੋਲਡਨ ਟੈਂਪਲ (12904) ਅਤੇ ਹਾਵੜਾ ਮੇਲ (13006) ਨੂੰ ਸਹਾਰਨਪੁਰ ਦੀ ਬਜਾਏ ਵਾਇਆ ਪਾਣੀਪਤ ਚਲਾਇਆ ਗਿਆ। ਛੱਤੀਸਗੜ੍ਹ ਐਕਸਪ੍ਰੈੱਸ (18238) ਨੂੰ ਵੀ ਵਾਇਆ ਲੁਧਿਆਣਾ, ਧੂਰੀ ਤੇ ਜਾਖਲ ਚਲਾਇਆ ਗਿਆ। ਟਰੇਨਾਂ ਦੇ ਰੱਦ ਹੋਣ ਅਤੇ ਡਾਇਵਰਟ ਹੋਣ ਕਾਰਨ ਯਾਤਰੀਆਂ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਹਰ ਸਾਲ ਮੀਂਹ ਦੇ ਦਿਨਾਂ ’ਚ ਹੀ ਕਿਉਂ ਨਵੀਆਂ ਸੜਕਾਂ ਬਣਵਾਉਂਦਾ ਹੈ ਜਲੰਧਰ ਨਿਗਮ

ਇਨ੍ਹਾਂ ਟਰੇਨਾਂ ਨੂੰ ਅਹਿਤਿਆਤ ਵਜੋਂ ਕੀਤਾ ਗਿਆ ਰੱਦ
ਰੇਲਵੇ ਨੇ ਅਹਿਤਿਆਤ ਵਜੋਂ ਐਤਵਾਰ ਨੂੰ (12241) ਚੰਡੀਗੜ੍ਹ-ਅੰਮ੍ਰਿਤਸਰ ਇੰਟਰਸਿਟੀ, (12412) ਅੰਮ੍ਰਿਤਸਰ-ਚੰਡੀਗੜ੍ਹ, (14505) ਨੰਗਲ ਡੈਮ ਐਕਸਪ੍ਰੈੱਸ, (14632) ਦੇਹਰਾਦੂਨ ਐਕਸਪ੍ਰੈੱਸ, (14613) ਚੰਡੀਗੜ੍ਹ-ਫ਼ਿਰੋਜ਼ਪੁਰ, (14230) ਫ਼ਿਰੋਜ਼ਪੁਰ-ਚੰਡੀਗੜ੍ਹ ਨੂੰ ਰੱਦ ਕਰ ਦਿੱਤਾ। ਰੇਲਵੇ ਦੇ ਸੂਤਰਾਂ ਅਨੁਸਾਰ ਇਸ ਤੋਂ ਇਲਾਵਾ (14629) ਚੰਡੀਗੜ੍ਹ-ਫ਼ਿਰੋਜ਼ਪੁਰ ਅਤੇ (12411) ਚੰਡੀਗੜ੍ਹ-ਅੰਮ੍ਰਿਤਸਰ ਸੋਮਵਾਰ ਨੂੰ ਵੀ ਰੱਦ ਰਹਿਣਗੀਆਂ।

ਇਹ ਟਰੇਨਾਂ ਨੂੰ ਕੀਤਾ ਗਿਆ ਸ਼ਾਰਟ ਟਰਮੀਨੇਟ
ਹੜ੍ਹ ਦੇ ਹਾਲਾਤ ਬਣਨ ਕਾਰਨ ਰੇਲਵੇ ਨੇ ਕੋਲਕਾਤਾ-ਅੰਮ੍ਰਿਤਸਰ (12357), ਹਰਿਦੁਆਰ-ਅੰਮ੍ਰਿਤਸਰ ਜਨਸ਼ਤਾਬਦੀ ਐਕਸਪ੍ਰੈੱਸ (12053) ਅਤੇ ਬਨਮਨਖੀ-ਅੰਮ੍ਰਿਤਸਰ (14617) ਨੂੰ ਸਹਾਰਨਪੁਰ ਸਟੇਸ਼ਨ ’ਤੇ ਹੀ ਟਰਮੀਨੇਟ ਕਰ ਦਿੱਤਾ। ਇਸ ਤੋਂ ਇਲਾਵਾ ਜੰਮੂ ਤਵੀ ਸੰਬਲਪੁਰ (18310), ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਰਿਸ਼ੀਕੇਸ਼ (14610) ਅਤੇ ਹੁਸ਼ਿਆਰਪੁਰ-ਦਿੱਲੀ ਐਕਸਪ੍ਰੈੱਸ (14012) ਨੂੰ ਵੀ ਚੰਡੀਗੜ੍ਹ ਤੋਂ ਨਹੀਂ ਚਲਾਇਆ ਗਿਆ।

PunjabKesari

ਪੁੱਛਗਿੱਛ ਕੇਂਦਰ ’ਤੇ ਵੀ ਲੱਗੀ ਰਹੀ ਭੀੜ, ਸਟਾਫ ਘੱਟ
ਦੂਜੇ ਪਾਸੇ ਸਿਟੀ ਰੇਲਵੇ ਸਟੇਸ਼ਨ ਦੇ ਪੁੱਛਗਿੱਛ ਕੇਂਦਰ ’ਤੇ ਵੀ ਯਾਤਰੀਆਂ ਦੀ ਭਾਰੀ ਭੀੜ ਲੱਗੀ ਰਹੀ। ਯਾਤਰੀ ਆਪਣੀ ਟਰੇਨ ਦਾ ਸਟੇਟਸ ਜਾਣਨ ਲਈ ਉਤਾਵਲੇ ਸਨ। ਭਾਰੀ ਭੀੜ ਦੇ ਬਾਵਜੂਦ ਪੁੱਛਗਿੱਛ ਕੇਂਦਰ ਦੇ ਅੰਦਰ ਸਿਰਫ਼ ਇਕ ਮਹਿਲਾ ਰੇਲਵੇ ਸਟਾਫ਼ ਡਿਊਟੀ ’ਤੇ ਸੀ। ਇਕੱਲੀ ਔਰਤ ਨੂੰ ਅਨਾਊਂਸਮੈਂਟ, ਕੋਚ ਡਿਸਪਲੇਅ ਬੋਰਡ ਅਤੇ ਯਾਤਰੀਆਂ ਨੂੰ ਟਰੇਨ ਦੀ ਜਾਣਕਾਰੀ ਦੇਣ ’ਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਯਾਤਰੀਆਂ ਨੇ ਕਿਹਾ ਕਿ ਪੁੱਛਗਿੱਛ ਕੇਂਦਰ ਵਿਚ ਘੱਟੋ-ਘੱਟ 2 ਰੇਲਵੇ ਕਰਮਚਾਰੀ ਤਾਇਨਾਤ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਸਟਾਫ ਦੇ ਨਾਲ-ਨਾਲ ਯਾਤਰੀਆਂ ਨੂੰ ਵੀ ਰਾਹਤ ਮਿਲ ਸਕੇ।

ਐਤਵਾਰ ਰਾਤ 10 ਵਜੇ ਤਕ ਖੁੱਲ੍ਹਾ ਰੀਫੰਡ ਕਾਊਂਟਰ
ਯਾਤਰੀਆਂ ਦੀ ਸਹੂਲਤ ਲਈ ਸਿਟੀ ਰੇਲਵੇ ਸਟੇਸ਼ਨ ਦੇ ਰਿਜ਼ਰਵੇਸ਼ਨ ਸੈਂਟਰ ਵਿਖੇ ਰੀਫੰਡ ਕਾਊਂਟਰ ਵੀ ਖੋਲ੍ਹਿਆ ਗਿਆ, ਜਿਸ ’ਤੇ ਵੀ ਕਾਫੀ ਭੀੜ ਦੇਖਣ ਨੂੰ ਮਿਲੀ। ਲੋਕ ਰੱਦ ਕੀਤੀਆਂ ਟਰੇਨਾਂ ਦਾ ਰੀਫੰਡ ਲੈਣ ਲਈ ਸਟੇਸ਼ਨ ’ਤੇ ਪਹੁੰਚੇ। ਐਤਵਾਰ ਹੋਣ ਦੇ ਬਾਵਜੂਦ ਯਾਤਰੀਆਂ ਨੂੰ ਰੀਫੰਡ ਦਿੱਤਾ ਗਿਆ। ਰਾਤ 9 ਵਜੇ ਤੱਕ ਲਗਭਗ 25,000 ਰੁਪਏ ਦਾ ਰੀਫੰਡ ਦਿੱਤਾ ਜਾ ਚੁੱਕਾ ਸੀ।

ਇਹ ਵੀ ਪੜ੍ਹੋ : ਉੱਤਰ ਭਾਰਤ ਦਾ ਪਹਿਲਾ ਹਸਪਤਾਲ ਬਣਿਆ PGI, ਵਾਲਵ ’ਚ ਹੋਣ ਵਾਲੀ ਲੀਕੇਜ ਨੂੰ ਰੋਕ ਕੇ ਬਚਾਈ ਮਰੀਜ਼ ਦੀ ਜਾਨ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News