ਦੁਖਦ ਖ਼ਬਰ: ਫੁੱਟਬਾਲ ਖਿਡਾਰਨ ਦੀ ਮੌਤ , ਮੈਦਾਨ ਦੀ ਮਿੱਟੀ ਹੱਥ 'ਚ ਫੜ੍ਹ ਤੇ ਜਰਸੀ ਪਾ ਕੇ ਲਿਆ ਆਖ਼ਰੀ ਸਾਹ

07/28/2020 3:45:14 PM

ਮਾਨਸਾ (ਵਿਜੇ) : ਨੈਸ਼ਨਲ ਫੁੱਟਬਾਲ ਖਿਡਾਰਣ ਮਾਨਸਾ ਦੇ ਪਿੰਡ ਜੋਗਾ ਵਾਸੀ ਅੰਜਲੀ(15) ਪੁੱਤਰੀ ਰਾਜਿੰਦਰ ਸਿੰਘ ਦੀ ਗਲਤ ਦਵਾਈ ਖਾਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਫੁੱਟਬਾਲ ਦੀ ਖਿਡਾਰਣ ਸੀ ਅਤੇ ਉਸ ਨੇ ਮਰਨ ਤੋਂ ਪਹਿਲਾਂ ਆਪਣੇ ਕੋਚ ਕੋਲੋਂ ਫੁੱਟਵਾਲ ਟੀਮ ਦੀ ਜਰਸੀ ਅਤੇ ਗਰਾਊਂਡ ਦੀ ਮਿੱਟੀ ਮੰਗਵਾਈ। ਆਖਿਰੀ ਇੱਛਾ ਪੂਰੀ ਹੋਣ ਤੋਂ ਬਾਅਦ ਉਸ ਨੇ ਦਮ ਤੋੜ ਦਿੱਤਾ। 

ਇਹ ਵੀ ਪੜ੍ਹੋਂ : ਗ੍ਰੰਥੀ ਦੀ ਕਰਤੂਤ: ਪਾਠ ਸਿੱਖਣ ਆਈ ਨਾਬਾਲਗ ਕੁਡ਼ੀ ਨਾਲ ਕੀਤਾ ਗਲਤ ਕੰਮ, ਵਾਇਰਲ ਹੋਈ ਵੀਡੀਓ

ਜਾਣਕਾਰੀ ਮੁਤਾਬਕ ਅੰਜਲੀ ਤਿੰਨ ਭਰਾਵਾਂ ਦੀ ਇਕਲੌਤੀ ਭੈਣ ਸੀ। ਉਹ ਫੁੱਟਬਾਲ ਨੈਸ਼ਨਲ ਪੱਧਰ ਤੱਕ ਖੇਡ ਚੁੱਕੀ ਸੀ। ਅੰਜਲੀ ਨੇ ਜ਼ਿਲ੍ਹਾ ਪੱਧਰ 'ਤੇ ਚਾਰ ਗੋਲਡ ਮੈਡਲ, ਸਟੇਟ ਪੱਧਰ 'ਤੇ 2 ਸਿਲਵਰ ਮੈਡਲ ਜਿੱਤੇ ਸਨ। ਉਸ ਦੇ ਕੋਚ ਜਸਬੀਰ ਸਿੰਘ ਨੇ ਦੱਸਿਆ ਕਿ ਬੀਤੀ 22 ਜੁਲਾਈ ਨੂੰ ਅੰਜਲੀ ਦੇ ਪੇਟ 'ਚ ਅਚਾਨਕ ਦਰਦ ਹੋਇਆ ਸੀ। ਇਸ ਦੌਰਾਨ ਉਸ ਨੇ ਘਰ 'ਚ ਹੀ ਪਈ ਕੋਈ ਜ਼ਹਿਰੀਲੀ ਦਵਾਈ ਨੂੰ ਪੇਟ ਦਰਦ ਦੀ ਦਵਾਈ ਸਮਝ ਕੇ ਖਾ ਲਿਆ, ਜਿਸ ਤੋਂ ਬਾਅਦ ਉਸ ਦੀ ਹਾਲ ਵਿਗੜ ਗਈ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਥੇ ਸੋਮਵਾਰ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋਂ : ਆਖਿਰ ਕਿਉਂ ਸਿੱਖ ਧਰਮ ਛੱਡਣ ਦੀ ਚਿਤਾਵਨੀ ਦੇ ਰਿਹੈ ਇਹ ਵਿਅਕਤੀ, ਜਾਣੋ ਵਜ੍ਹਾ (ਵੀਡੀਓ)

ਕੋਚ ਨੇ ਦੱਸਿਆ ਕਿ ਅੰਜਲੀ ਨੇ ਮਰਨ ਤੋਂ ਪਹਿਲਾਂ ਉਸ ਨਾਲ ਗੱਲ ਕਰਦੇ ਹੋਏ ਆਪਣੀ ਆਖਰੀ ਇੱਛਾ ਜਾਹਿਰ ਕੀਤੀ ਸੀ, ਜਿਸ 'ਚ ਉਸ ਨੇ ਆਪਣੀ ਟੀਮ ਦੀ ਜਰਸੀ ਅਤੇ ਉਸ ਮੈਦਾਨ ਦੀ ਮਿੱਟੀ ਲਿਆਉਣ ਨੂੰ ਕਿਹਾ ਜਿਥੇ ਉਹ ਅਭਿਆਸ ਕਰਦੀ ਸੀ। ਇਸ ਤੋਂ ਬਾਅਦ ਜਦੋਂ ਉਸ ਨੂੰ ਜਲਸੀ ਪਹਿਨਾਈ ਗਈ ਤਾਂ ਉਸ ਨੇ ਦਮ ਤੋੜ ਦਿੱਤਾ। ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਨ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾ ਪਰਿਵਾਰਕ ਮੈਂਬਰਾਂ ਨੂੰ ਸੌਪ ਦਿੱਤਾ ਹੈ। 

ਇਹ ਵੀ ਪੜ੍ਹੋਂ : ਕਲਯੁੱਗੀ ਮਾਂ ਦੀ ਕਰਤੂਤ: ਪਾਪ ਲੁਕਾਉਣ ਖ਼ਾਤਰ 4 ਮਹੀਨਿਆਂ ਦਾ ਭਰੂਣ ਲਿਫ਼ਾਫ਼ੇ 'ਚ ਪਾ ਕੇ ਸੁੱਟਿਆ


Baljeet Kaur

Content Editor

Related News