ਮਾਨਸਾ 'ਚ ਵੱਡੀ ਵਾਰਦਾਤ, 16 ਸਾਲਾ ਲੜਕੇ ਨੂੰ ਜਿਊਂਦਾ ਸਾੜਿਆ (ਵੀਡੀਓ)
Sunday, Nov 24, 2019 - 03:29 PM (IST)
ਮਾਨਸਾ (ਅਮਰਜੀਤ ਚਾਹਲ) : ਮਾਨਸਾ ਵਿਚ ਇਕ 16 ਸਾਲ ਦੇ ਲੜਕੇ ਨੂੰ ਜਿਊਂਦਾ ਸਾੜ ਕੇ ਜਾਨੋ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਸੂਤਰਾਂ ਮੁਤਾਬਕ ਜਸਪ੍ਰੀਤ ਦੇ ਭਰਾ ਨੇ ਮੁਹੱਲੇ ਦੀ ਲੜਕੀ ਨਾਲ ਹੀ ਘਰੋਂ ਭੱਜ ਕੇ ਪ੍ਰੇਮ ਵਿਆਹ ਕਰਵਾ ਲਿਆ ਸੀ ਤੇ ਹੁਣ ਉਸ ਦੇ ਘਰ ਬੇਟੇ ਨੇ ਜਨਮ ਲਿਆ, ਜਿਸ ਦੀ ਖੁਸ਼ੀ ਪਰਿਵਾਰ ਮਨਾ ਰਿਹਾ ਸੀ। ਇਸ ਦੌਰਾਨ ਭੜਕੇ ਕੁਝ ਨੌਜਵਾਨ ਜਸਪ੍ਰੀਤ ਨੂੰ ਘਰੋਂ ਫੜ ਕੇ ਲੈ ਗਏ ਤੇ ਉਸ ਦੇ ਹੱਥ-ਪੈਰ ਬੰਨ੍ਹ ਕੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਉਧਰ ਘਟਨਾ ਦਾ ਪਤਾ ਲੱਗਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਤੇ ਕਾਰਵਾਈ ਕਰਦੇ ਹੋਏ 2 ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ। ਹਾਲਾਂਕਿ ਪੁਲਸ ਇਸ ਬਾਰੇ ਕੈਮਰੇ ਅੱਗੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ।