ਜਥੇਦਾਰ ਦੀ ਅਗਵਾਈ ''ਚ ਗੁਰੂ ਦੇ ਸਿੱਖਾਂ ਨੇ ਵਿੱਢੀ ਖ਼ਾਸ ਮੁਹਿੰਮ

Thursday, Jul 23, 2020 - 04:23 PM (IST)

ਜਥੇਦਾਰ ਦੀ ਅਗਵਾਈ ''ਚ ਗੁਰੂ ਦੇ ਸਿੱਖਾਂ ਨੇ ਵਿੱਢੀ ਖ਼ਾਸ ਮੁਹਿੰਮ

ਮਾਨਸਾ (ਮਨੀਸ਼ ਗਰਗ) : ਮਾਲਵੇ ਅੰਦਰ ਸਥਿਤ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਹਰਿਆ ਭਰਿਆ ਅਤੇ ਵਾਤਾਵਰਨ ਨੂੰ ਸਾਫ਼ ਰੱਖਣ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਸ ਤਹਿਤ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਵਲੋਂ ਪਨੀਰੀ ਤੋਂ ਤਿਆਰ 200 ਸੁਹਾਂਜਣੇ ਦੇ ਬੂਟੇ ਅੱਜ ਤਖ਼ਤ ਸਾਹਿਬ ਦੇ ਮੁਲਾਜ਼ਮਾਂ ਲਈ ਬਣਾਏ ਨਵੇਂ ਕੁਆਟਰਾਂ ਦੇ ਕੋਲ ਖਾਲੀ ਥਾਂ 'ਚ ਲਾਏ ਗਏ। ਬੂਟੇ ਲਾਉਣ ਦੀ ਰਸਮ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਿਭਾਈ।

ਇਹ ਵੀ ਪੜ੍ਹੋਂ : ਸੁਖਬੀਰ ਬਾਦਲ ਦੇ ਯਤਨਾ ਸਦਕਾ ਪੰਜਾਬ ਨੂੰ ਵਿਸ਼ੇਸ਼ ਹਾਈਵੇ ਨਾਲ ਜੋੜਿਆ ਜਾ ਰਿਹਾ ਹੈ : ਮਰਵਾਹ

PunjabKesariਇਸ ਮੌਕੇ ਗੱਲਬਾਤ ਕਰਦਿਆਂ ਸਿੰਘ ਸਾਹਿਬ ਨੇ ਦੱਸਿਆ ਕਿ ਤਖ਼ਤ ਸਾਹਿਬ ਵਾਲੀ ਜਗ੍ਹਾ ਨੂੰ ਹਰਿਆ ਭਰਿਆ ਰੱਖਣ ਬਾਰੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹੋਏ ਸਨ ਅਤੇ ਉਨ੍ਹਾਂ ਦੇ ਵਚਨਾ ਨੂੰ ਸਾਕਾਰ ਕਰਨ ਹਿੱਤ ਤਖ਼ਤ ਸਾਹਿਬ ਦੇ ਸਮੂਹ ਮੁਲਾਜ਼ਮਾ ਦੇ ਸਹਿਯੋਗ ਸਦਕਾ ਬੂਟੇ ਲਾਏ ਜਾ ਰਹੇ ਹਨ। ਸੁਹਾਂਜਣੇ ਦੇ ਬੂਟੇ ਲਗਾਉਣ 'ਤੇ ਉਨ੍ਹਾਂ ਕਿਹਾ ਕਿ ਇਸ ਬੂਟੇ ਦਾ ਆਯੁਰਵੇਦ 'ਚ ਖਾਸ ਮਹੱਤਵ ਹੈ। ਦੱਖਣ ਭਾਰਤ 'ਚ ਤਾਂ ਬਕਾਇਦਾ ਇਸਦੀ ਖੇਤੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਮਿੱਠੇ ਪੱਤਿਆਂ ਵਾਲੇ ਬੂਟੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਕਤ ਬੂਟਿਆਂ ਦੀ ਪੂਰੀ ਸਾਂਭ ਸੰਭਾਲ ਕੀਤੀ ਜਾਵੇ।

ਇਹ ਵੀ ਪੜ੍ਹੋਂ : : ਗਲੀ 'ਚ ਜਾ ਰਹੀ ਕੁੜੀ ਨਾਲ ਹੈਵਾਨੀਅਤ, ਕੀਤਾ ਸਮੂਹਿਕ ਜਬਰ-ਜ਼ਿਨਾਹ


author

Baljeet Kaur

Content Editor

Related News