ਡੁੱਬਦੇ ਕਾਂਗਰਸੀਆਂ ਨੂੰ ਸੋਨੀਆ ਗਾਂਧੀ ਦਾ ਸਹਾਰਾ : ਬੀਬਾ ਬਾਦਲ (ਵੀਡੀਓ)

Monday, Aug 12, 2019 - 10:46 AM (IST)

ਮਾਨਸਾ(ਅਮਰਜੀਤ ਚਾਹਲ) : ਐਤਵਾਰ ਨੂੰ ਇੱਥੇ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਈ ਸਮਾਗਮਾਂ 'ਚ ਸ਼ਿਰਕਤ ਕੀਤੀ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਬਾ ਬਾਦਲ ਨੇ ਸੋਨੀਆ ਗਾਂਧੀ ਨੂੰ ਦੁਬਾਰਾ ਤੋਂ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ 'ਤੇ ਕਿਹਾ ਕਿ ਸੋਨੀਆ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਦਾ ਬੇੜਾ-ਗਰਕ ਹੋਇਆ ਸੀ, ਜਿਸ ਤੋਂ ਬਾਅਦ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਇਆ ਗਿਆ ਸੀ ਪਰ ਉਨ੍ਹਾਂ ਨੇ ਡੁੱਬਦੀ ਹੋਈ ਬੇੜੀ ਨੂੰ ਬਿਲਕੁੱਲ ਹੀ ਡੁਬੋ ਦਿੱਤਾ ਅਤੇ ਹੁਣ ਦੁਬਾਰਾ ਤੋਂ ਡੁੱਬਦੇ ਕਾਂਗਰਸੀਆਂ ਨੂੰ ਸੋਨੀਆ ਗਾਂਧੀ ਦਾ ਸਹਾਰਾ ਲੈਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਇਸ ਗੱਲ ਦਾ ਸੰਕੇਤ ਹੈ ਕਿ ਅੱਜ ਕਾਂਗਰਸ ਦੀ ਅਗਵਾਈ ਕਰਨ ਨੂੰ ਕੋਈ ਤਿਆਰ ਨਹੀਂ ਹੈ। ਕਿਉਂਕਿ ਜਿਹੜੇ ਕਾਬਿਲ ਵਿਅਕਤੀ ਸਨ ਉਹ ਕਾਂਗਰਸ ਨੂੰ ਛੱਡ ਰਹੇ ਹਨ। ਹੁਣ ਸਮਾਂ ਆ ਗਿਆ ਹੈ ਕਿ ਸਾਡੇ ਪੰਜਾਬ ਦੇ ਲੋਕ ਵੀ ਸਮਝਣ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਜਿਵੇਂ ਦੇਸ਼ ਭਰ ਵਿਚੋਂ ਕਾਂਗਰਸ ਦਾ ਸਫਾਇਆ ਹੋ ਰਿਹਾ ਹੈ ਉਸੇ ਤਰ੍ਹਾਂ ਇੱਥੋਂ ਵੀ ਉਨ੍ਹਾਂ ਦਾ ਸਫਾਇਆ ਕਰਨ। ਇਸ ਮੌਕੇ ਉਨ੍ਹਾਂ ਸਮੁੱਚੇ ਲੋਕ ਸਭਾ ਹਲਕੇ ਦੇ ਲੋਕਾਂ ਨੂੰ 27 ਅਗਸਤ ਨੂੰ ਇਕ-ਇਕ ਬੂਟਾ ਲਾਉਣ ਦੀ ਅਪੀਲ ਵੀ ਕੀਤੀ।


author

cherry

Content Editor

Related News