ਕੈਪਟਨ ਅਤੇ ਸਿੱਧੂ ''ਚ ਛਿੜੀ ਸਿਆਸੀ ਜੰਗ ਪਾਵਰਕਾਮ ''ਤੇ ਪੈਣ ਲੱਗੀ ਭਾਰੂ

Saturday, Jun 22, 2019 - 12:26 PM (IST)

ਕੈਪਟਨ ਅਤੇ ਸਿੱਧੂ ''ਚ ਛਿੜੀ ਸਿਆਸੀ ਜੰਗ ਪਾਵਰਕਾਮ ''ਤੇ ਪੈਣ ਲੱਗੀ ਭਾਰੂ

ਮਾਨਸਾ(ਜੱਸਲ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਛਿੜੀ ਸਿਆਸੀ ਜੰਗ ਪਾਵਰਕਾਮ 'ਤੇ ਭਾਰੂ ਪੈਣ ਲੱਗੀ ਹੈ। ਕਿਉਂਕਿ ਵਿਭਾਗ ਬਦਲਣ 'ਤੇ ਕੈਪਟਨ ਅਤੇ ਸਿੱਧੂ 'ਚ ਚੱਲ ਰਹੀ ਖਿੱਚੋਤਾਣ ਸਦਕਾ ਵਿਭਾਗ ਦੀ ਸਥਿਤੀ ਖੂਹ 'ਚ ਲਟਕਦੀ ਇੱਟ ਵਾਂਗ ਡਾਵਾਂਡੋਲ ਹੈ ਅਤੇ ਮਹਿਕਮੇ ਦਾ ਹਰ ਕੰਮਕਾਜ ਪ੍ਰਭਾਵਿਤ ਹੋਣ ਲੱਗਾ ਹੈ। ਕੰਮਕਾਰੀ ਫਾਈਲਾਂ ਅੱਧ ਵਿਚਾਲੇ ਲਟਕਣ 'ਤੇ ਅਫ਼ਸਰਸ਼ਾਹੀ ਚਿੰਤਾ 'ਚ ਡੁੱਬ ਗਈ ਹੈ ਕਿ ਪਾਵਰਕਾਮ ਸਮੇਂ ਸਿਰ ਸਬਸਿਡੀ ਨਾ ਮਿਲਣ ਕਰ ਕੇ ਵਿੱਤ ਵਿਭਾਗ ਨਾਲ ਬਹਿਸ ਰਿਹਾ ਹੈ। ਇਸ ਵੇਲੇ ਅਫ਼ਸਰਸ਼ਾਹੀ ਦੁਬਿਧਾ 'ਚ ਹੈ ਕਿ ਕੌਣ ਉਨ੍ਹਾਂ ਦੇ ਕੇਸ ਵਿੱਤ ਵਿਭਾਗ ਕੋਲ ਲਿਜਾਏਗਾ।

ਸੂਤਰ ਤਾਂ ਇਹ ਵੀ ਬੋਲਦੇ ਨੇ ਕਿ ਲੰਘੇ ਸਾਲ ਦੀ 4400 ਕਰੋੜ ਰੁਪਏ ਦੀ ਸਬਸਿਡੀ ਪਹਿਲਾਂ ਹੀ ਰੁਕੀ ਹੋਈ ਸੀ ਹੁਣ ਪਹਿਲੀ ਤਿਮਾਹੀ ਦੇ ਵੀ ਸਿਰਫ 300 ਕਰੋੜ ਰੁਪਏ ਹੀ ਮਿਲੇ ਹਨ। ਪਾਵਰਕਾਮ ਦੇ ਕਈ ਅਹਿਮ ਪ੍ਰਾਜੈਕਟਾਂ ਨੂੰ ਵੀ ਬ੍ਰੇਕਾਂ ਲੱਗ ਗਈਆਂ ਹਨ। ਸਿੱਧੂ ਵੱਲੋਂ ਵਿਭਾਗ ਦਾ ਚਾਰਜ ਨਾ ਲੈਣ 'ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਜਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਬਾਰੇ ਗੱਲ ਕਰਨ ਵਾਲਾ ਕੋਈ ਨਹੀਂ। ਵਿਭਾਗ ਦੇ ਅਫ਼ਸਰ ਖ਼ੁਦ ਸਬਸਿਡੀ ਦੀਆਂ ਫਾਈਲਾਂ ਵਿੱਤ ਵਿਭਾਗ ਕੋਲ ਲੈ ਕੇ ਜਾ ਰਹੇ ਹਨ ਅਤੇ ਦੂਜੇ ਪਾਸੇ ਨਵਜੋਤ ਸਿੱਧੂ ਫਿਲਹਾਲ ਕਿਸੇ ਫਾਈਲ ਨੂੰ ਨਹੀਂ ਲੈ ਰਹੇ, ਹਾਲਾਂਕਿ ਸੀ. ਐੱਮ. ਓ. ਦੇ ਦਫਤਰੀ ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੱਧੂ ਨੂੰ ਹੁਣ ਕੋਈ ਮਹਿਕਮਾ ਨਹੀਂ ਦੇਣਾ ਚਾਹੁੰਦੇ।


author

cherry

Content Editor

Related News