ਹਰਸਿਮਰਤ ਦਾ ਮਨਪ੍ਰੀਤ ਬਾਦਲ ’ਤੇ ਵਿਅੰਗ, ਕਿਹਾ ‘ਜੋ ਆਪਣੇ ਤਾਏ ਦਾ ਸਕਾ ਨਹੀਂ, ਬਠਿੰਡਾ ਵਾਸੀਆਂ ਦਾ ਕਿਵੇਂ ਹਊ’

Friday, Jul 02, 2021 - 03:19 PM (IST)

ਬਠਿੰਡਾ (ਕੁਨਾਲ ਬਾਂਸਲ): ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਬਿਜਲੀ ਕਟੌਤੀ ਮੁੱਦਿਆਂ ਨੂੰ ਲੈ ਕੇ ਬਠਿੰਡਾ ’ਚ ਧਰਨਾ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਦੀ ਕਾਂਗਰਸ ਸਰਕਾਰ ’ਤੇ ਸ਼ਬਦੀ ਹਮਲੇ ਵੀ ਕੀਤੇ। ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ  ਆਪਣੇ ਭਾਸ਼ਣ ਦੌਰਾਨ ਕਿਹਾ ਕਿ ਮਨਪ੍ਰੀਤ ਬਾਦਲ ਆਪਣੇ ਤਾਇਆ ਜੀ ਪ੍ਰਕਾਸ਼ ਸਿੰਘ ਬਾਦਲ ਦਾ ਨਹੀਂ ਹੋਇਆ ਤਾਂ ਬਠਿੰਡਾ ਦੇ ਲੋਕਾਂ ਦਾ ਕੀ ਹੋਵੇਗਾ। ਜੇਕਰ ਬਾਦਲ ਪਰਿਵਾਰ ਦਾ ਹਿੱਸਾ ਬਠਿੰਡਾ ’ਚ ਹੈ ਤਾਂ ਸਰੂਪ ਚੰਦ ਸਿੰਗਲਾ ਹੈ। ਮਨਪ੍ਰੀਤ ਸਿੰਘ ਬਾਦਲ ਉਨ੍ਹਾਂ ਦੇ ਪਰਿਵਾਰ ਦੇ ਲਈ ਕੁੱਝ ਨਹੀਂ ਹਨ। ਵਿੱਤ ਮੰਤਰੀ ਤਾਂ ਸਿਰਫ਼ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਬਠਿੰਡਾ ਦੇ ਲੋਕਾਂ ਨੂੰ ਲੁੱਟਣ ’ਚ ਲੱਗਿਆ ਹੋਇਆ ਹੈ। ਅਜਿਹਾ ਇਨਸਾਨ ਬਾਦਲ ਪਰਿਵਾਰ ਦਾ ਹਿੱਸਾ ਨਹੀਂ ਹੋ ਸਕਦਾ।

ਇਹ ਵੀ ਪੜ੍ਹੋ: ਕੇਜਰੀਵਾਲ ਤਾਂ ਜੰਮਿਆ ਵੀ ਨਹੀਂ ਸੀ ਜਦ ਬਾਦਲ ਸਾਬ੍ਹ ਨੇ ਬਿਜਲੀ ਮੁਆਫ਼ ਕੀਤੀ ਸੀ : ਰੋਜ਼ੀ ਬਰਕੰਦੀ

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਦੇ ਸਮੇਂ ’ਚ ਪੰਜਾਬ ਦੇ ਕੋਨੇ-ਕੋਨੇ ’ਚ 10 ਤੋਂ 12 ਘੰਟੇ ਬਿਜਲੀ ਦੇ ਕੱਟ ਲੱਗ ਰਹੇ ਹਨ ਜਦਕਿ ਇਹ ਸਮਾਂ ਚੌਲਾਂ ਦੀ ਫ਼ਸਲ ਬਿਜਾਈ ਦਾ ਹੈ। ਬਿਜਲੀ ਦੀ ਕਟੌਤੀ ਦੇ ਕਾਰਨ ਕਿਸਾਨਾਂ ਦੇ ਖੇਤਾਂ ’ਚ ਝੋਨੇ ਦੀ ਫ਼ਸਲ ਨੂੰ ਪਾਣੀ ਨਹੀਂ ਮਿਲ ਰਿਹਾ, ਜਿਸ ਦੇ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਬਰਬਾਦ ਹੋ ਰਹੀ ਹੈ। ਨਿਰਾਸ਼ ਹੋਏ ਕਿਸਾਨਾਂ ਨੂੰ ਆਪਣੀ ਖ਼ਰਾਬ ਫ਼ਸਲਾਂ ਨਸ਼ਟ ਕਰਨੀਆਂ ਪੈ ਰਹੀਆਂ ਹਨ। ਪੰਜਾਬ ’ਚ ਪੂਰਨ ਤੌਰ ’ਤੇ ਬਿਜਲੀ ਨਾ ਦੇਣ ਦੇ ਕਾਰਨ ਸਬਸਿਡੀ ਨੂੰ ਬਚਾਉਣਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਫਾਰਮ ਹਾਊਸ ’ਚ 60 ਏ.ਸੀ. ਲਗਵਾ ਕੇ ਆਰਾਮ ਫਰਮਾ ਰਹੇ ਹਨ। ਪੰਜਾਬ ਦੇ ਲੋਕਾਂ ਨਾਲ ਉਨ੍ਹਾਂ ਨੂੰ ਕੋਈ ਲੈਣਾ-ਦੇਣਾ ਨਹੀਂ ਹੈ। ਪੰਜਾਬ ਕਾਂਗਰਸ ’ਚ ਬਸ ਕੁਰਸੀ ਦੇ ਪਿੱਛੇ ਭਜਦੌੜ ਚੱਲ ਰਹੀ ਹੈ। 

ਇਹ ਵੀ ਪੜ੍ਹੋ:  2 ਮਹੀਨੇ ਪਹਿਲਾਂ ਵਿਆਹੀ ਗਰਭਵਤੀ ਜਨਾਨੀ ਨੇ ਕੀਤੀ ਖ਼ੁਦਕੁਸ਼ੀ, ਸਹੁਰਿਆਂ 'ਤੇ ਲੱਗੇ ਵੱਡੇ ਇਲਜ਼ਾਮ


Shyna

Content Editor

Related News