ਭ੍ਰਿਸ਼ਟਾਚਾਰ ਖ਼ਿਲਾਫ਼ ਮਾਨ ਸਰਕਾਰ ਦਾ ਸਾਬਕਾ ਮੰਤਰੀਆਂ 'ਤੇ ਸ਼ਿਕੰਜਾ, ਹੁਣ ਮਨਪ੍ਰੀਤ ਬਾਦਲ ਦੀ ਵਾਰੀ

Friday, Aug 26, 2022 - 11:34 AM (IST)

ਭ੍ਰਿਸ਼ਟਾਚਾਰ ਖ਼ਿਲਾਫ਼ ਮਾਨ ਸਰਕਾਰ ਦਾ ਸਾਬਕਾ ਮੰਤਰੀਆਂ 'ਤੇ ਸ਼ਿਕੰਜਾ, ਹੁਣ ਮਨਪ੍ਰੀਤ ਬਾਦਲ ਦੀ ਵਾਰੀ

ਚੰਡੀਗੜ੍ਹ (ਵੈੱਬ ਡੈਸਕ, ਰਮਨਜੀਤ) : ਕਾਂਗਰਸ ਦੇ ਤਿੰਨ ਸਾਬਕਾ ਮੰਤਰੀਆਂ ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ ਅਤੇ ਭਾਰਤ ਭੂਸ਼ਣ ਆਸ਼ੂ 'ਤੇ ਕਾਰਵਾਈ ਮਗਰੋਂ ਹੁਣ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਮਾਨ ਸਰਕਾਰ ਦੇ ਨਿਸ਼ਾਨੇ 'ਤੇ ਆ ਗਏ ਹਨ। ਇਸ ਦੇ ਮੱਦੇਨਜ਼ਰ ਵਿਜੀਲੈਂਸ ਬਿਓਰੋ ਵੱਲੋਂ ਮਨਪ੍ਰੀਤ ਬਾਦਲ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ਦੀ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਜੇਕਰ ਤੁਹਾਡੇ ਘਰ ਵੀ ਨੌਕਰ ਹਨ ਤਾਂ ਹੋ ਜਾਓ ਸਾਵਧਾਨ! ਹੈਰਾਨ ਕਰ ਦੇਵੇਗੀ ਇਹ ਖ਼ਬਰ

ਅਸਲ 'ਚ ਭਾਜਪਾ ਆਗੂ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ 'ਚ ਮਨਪ੍ਰੀਤ ਬਾਦਲ ਅਤੇ ਉਨ੍ਹਾਂ ਦੇ ਕਰੀਬੀਆਂ ਵੱਲੋਂ ਵੱਡੇ ਪੱਧਰ 'ਤੇ ਕਰੋੜਾਂ ਰੁਪਏ ਦੇ ਘਪਲੇ ਦੇ ਦੋਸ਼ ਲਾਏ ਹਨ। ਇਸ ਤੋਂ ਇਲਾਵਾ ਵਿਜੀਲੈਂਸ ਨੂੰ ਸਾਬਕਾ ਖਜ਼ਾਨਾ ਮੰਤਰੀ ਦੇ ਸਾਬਕਾ ਓ. ਐੱਸ. ਡੀ. ਜਗਤਾਰ ਸਿੰਘ ਢਿੱਲੋਂ ਦੇ ਖ਼ਿਲਾਫ਼ ਵੀ ਸ਼ਿਕਾਇਤ ਮਿਲੀ ਹੈ। ਸਾਬਕਾ ਓ. ਐੱਸ. ਡੀ. ਦੇ ਜੱਦੀ ਪਿੰਡ ਦੀ ਮੌਜੂਦਾ ਸਰਪੰਚ ਦੇ ਪਤੀ ਵੱਲੋਂ ਵਿਜੀਲੈਂਸ ਨੂੰ ਲਿਖ਼ਤੀ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਪੰਜਾਬ ਕੰਸਟਰੱਕਸ਼ਨ ਪ੍ਰੋਗਰਾਮ ਤਹਿਤ ਫੰਡਾਂ ਦੀ ਦੁਰਵਰਤੋਂ ਹੋਈ ਹੈ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੀ ਸੰਗਤ ਲਈ ਚੰਗੀ ਖ਼ਬਰ, ਹੁਣ ਮਿਲੇਗੀ ਇਹ ਖ਼ਾਸ ਸਹੂਲਤ

ਉਸ ਨੇ ਦੋਸ਼ ਲਾਇਆ ਕਿ ਪੰਜਾਬ ਨਿਰਮਾਣ ਪ੍ਰੋਗਰਾਮ ਦੇ ਤਹਿਤ ਸਿਆਸੀ ਦਬਾਅ 'ਚ ਫੰਡ ਦਿੱਤਾ ਗਿਆ, ਜਿਸ ਦਾ ਇਸਤੇਮਾਲ ਸਾਬਕਾ ਓ. ਐੱਸ. ਡੀ. ਨੇ ਨਿੱਜੀ ਖੇਤਾਂ 'ਚ ਟਿਊਬਵੈੱਲ ਦਾ ਪਾਣੀ ਪਹੁੰਚਾਉਣ ਲਈ ਪਲਾਸਟਿਕ ਪਾਈਪ ਪਾਉਣ ਲਈ ਕੀਤਾ। ਹਾਲਾਂਕਿ ਸਾਬਕਾ ਓ. ਐੱਸ. ਡੀ. ਨੇ ਆਪਣੇ 'ਤੇ ਲੱਗੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News