'ਕੋਰੋਨਾ ਦਾ ਖੌਫ', ਮਨਪ੍ਰੀਤ ਬਾਦਲ ਦੀ ਲੋਕਾਂ ਨੂੰ ਫਿਰ ਖਾਸ ਅਪੀਲ (ਵੀਡੀਓ)

03/21/2020 2:17:27 PM

ਮੁਕਤਸਰ  : 'ਕੋਰੋਨਾ ਵਾਇਰਸ' ਦੇ ਪ੍ਰਕੋਪ ਨੇ ਪੂਰੀ ਦੁਨੀਆ ਨੂੰ ਹਿਲਾ ਦਿੱਤਾ ਹੈ ਅਤੇ ਭਾਰਤ ਸਮੇਤ ਪੰਜਾਬ 'ਚ ਵੀ ਲਗਾਤਾਰ ਇਸ ਵਾਇਰਸ ਨੇ ਤੜਥੱਲੀ ਮਚਾਈ ਹੋਈ ਹੈ। ਇਸ ਦੇ ਚੱਲਦਿਆਂ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਸੁਰਗਵਾਸ ਹੋਏ ਉਨ੍ਹਾਂ ਦੇ ਮਾਤਾ ਹਰਮਿੰਦਰ ਕੌਰ ਜੀ ਦੀ ਅੰਤਿਮ ਅਰਦਾਸ 'ਚ ਲੋਕਾਂ ਨੂੰ ਨਾ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਮਨਪ੍ਰੀਤ ਬਾਦਲ ਵਲੋਂ ਇਹ ਅਪੀਲ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਕੀਤੀ ਗਈ ਹੈ।

ਇਹ ਵੀ ਪੜ੍ਹੋ : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮਾਤਾ ਦਾ ਦਿਹਾਂਤ

ਉਨ੍ਹਾਂ ਨੇ ਕਿਹਾ ਕਿ ਬਾਦਲ ਪਰਿਵਾਰ ਲਈ ਇਹ ਦੁੱਖ ਅਤੇ ਇਮਤਿਹਾਨ ਦੀ ਘੜੀ ਹੈ ਪਰ ਇਸ ਦੇ ਨਾਲ ਹੀ ਕੋਰੋਨਾ ਵਾਇਰਸ ਦੇ ਕਹਿਰ ਦੇ ਚੱਲਦਿਆਂ ਉਹ ਸਭ ਨੂੰ ਬੇਨਤੀ ਕਰਦੇ ਹਨ ਕਿ ਉਨ੍ਹਾਂ ਦੇ ਪਿੰਡ ਬਾਦਲ ਨਾ ਪੁੱਜ ਕੇ ਆਪਣਾ ਅਤੇ ਆਪਣੇ ਪਿਆਰਿਆਂ ਦਾ ਲੋਕ ਧਿਆਨ ਰੱਖਣ। ਮਨਪ੍ਰੀਤ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਮਾਤਾ ਜੀ ਦੀ ਅੰਤਿਮ ਅਰਦਾਸ ਦੀਆਂ ਰਸਮਾਂ ਵੀ ਪਿੰਡ ਬਾਦਲ ਸਥਿਤ ਉਨ੍ਹਾਂ ਦੀ ਰਿਹਾਇਸ਼ ਵਿਖੇ ਹੀ ਹੋਣਗੀਆਂ।

ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਨੇ ਮਾਂ ਦੀਆਂ ਅਸਥੀਆਂ ਧਰਤੀ 'ਚ ਦੱਬ ਕੇ ਲਾਇਆ 'ਟਾਹਲੀ ਦਾ ਬੂਟਾ' (ਤਸਵੀਰਾਂ)

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜਦੋਂ ਮਨਪ੍ਰੀਤ ਬਾਦਲ ਦੇ ਮਾਤਾ ਜੀ ਦਾ ਦਿਹਾਂਤ ਹੋਇਆ ਸੀ ਤਾਂ ਮਨਪ੍ਰੀਤ ਬਾਦਲ ਵਲੋਂ ਲੋਕਾਂ ਨੂੰ ਉਨ੍ਹਾਂ ਦੇ ਅੰਤਿਮ ਸੰਸਕਾਰ 'ਚ ਨਾ ਪੁੱਜਣ ਦੀ ਅਪੀਲ ਕੀਤੀ ਗਈ ਸੀ ਅਤੇ ਸੰਸਕਾਰ ਵਾਲੇ ਦਿਨ ਇਕੱਠ ਨੂੰ ਦੇਖਦਿਆਂ ਸੈਨੇਟਾਈਜ਼ਰ ਦਾ ਖਾਸ ਖਿਆਲ ਰੱਖਿਆ ਗਿਆ ਸੀ। ਹੁਣ ਇਕ ਵਾਰ ਫਿਰ ਮਨਪ੍ਰੀਤ ਬਾਦਲ ਵਲੋਂ ਲੋਕਾਂ ਨੂੰ ਅਪੀਲ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਦਾ ਬਚਾਅ ਕਰਨ ਦੀ ਗੱਲ ਕਹੀ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਮਨਪ੍ਰੀਤ ਬਾਦਲ ਵਲੋਂ ਮਾਂ ਦੇ ਅੰਤਿਮ ਸੰਸਕਾਰ ਸਬੰਧੀ ਲੋਕਾਂ ਨੂੰ ਖਾਸ ਅਪੀਲ
 


Babita

Content Editor

Related News