ਭਾਜਪਾ ਦਾ ਪੱਲਾ ਫੜਨ ਤੋਂ ਬਾਅਦ ਪਿੰਡ ਪੁੱਜੇ ਮਨਪ੍ਰੀਤ ਬਾਦਲ, ਠੋਕਿਆ ਵੱਡਾ ਦਾਅਵਾ

01/20/2023 10:25:42 PM

ਮਲੋਟ (ਜੁਨੇਜਾ) : ਅਕਾਲੀ ਦਲ ਤੋਂ ਸਿਆਸਤ ਸ਼ੁਰੂ ਕਰਕੇ ਬਸੰਤੀ ਅਤੇ ਚਿੱਟੇ ਤੋਂ ਬਾਅਦ ਹੁਣ ਭਗਵੇ ਰੰਗ 'ਚ ਰੰਗੇ ਗਏ ਮਨਪ੍ਰੀਤ ਸਿੰਘ ਬਾਦਲ ਅੱਜ ਆਪਣੇ ਪਿੰਡ ਬਾਦਲ ਪੁੱਜੇ, ਜਿਥੇ ਉਨ੍ਹਾਂ ਦੇ ਸਮਰਥਕਾਂ ਨੇ ਆਪਣੇ ਆਗੂ ਦਾ ਸਵਾਗਤ ਕੀਤਾ। ਇਸ ਮੌਕੇ ਲੰਬੀ, ਮਲੋਟ ਦੇ ਕੁਝ ਚੋਣਵੇਂ ਸਾਥੀਆਂ ਤੋਂ ਬਾਅਦ ਬਠਿੰਡਾ ਮਿਊਂਸੀਪਲ ਕਾਰਪੋਰੇਸ਼ਨ ਦੇ ਮੇਅਰ ਅਤੇ ਕੌਂਸਲਰ ਵੀ ਮੌਜੂਦ ਸਨ। ਮਨਪ੍ਰੀਤ ਦੇ ਨੇੜੇ ਸੂਤਰਾਂ ਦਾ ਦਾਅਵਾ ਹੈ ਕਿ ਮਨਪ੍ਰੀਤ ਬਾਦਲ ਦਾ ਸਮਰਥਨ ਕਰਨ ਵਾਲੇ ਮੇਅਰ ਰਮਨ ਗੋਇਲ ਦੇ ਪਤੀ ਸੰਦੀਪ ਗੋਇਲ ਤੋਂ ਇਲਾਵਾ ਡੇਢ ਦਰਜਨ ਤੋਂ ਵੱਧ ਕੌਂਸਲਰ ਹਾਜ਼ਰ ਸਨ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਕਾਨੂੰਨ ਦੀ ਕਿਤਾਬ ਛੱਡ ਵਕੀਲਾਂ ਨੇ ਫੜੀ AK-47, ਕੀਤੀ ਤਾਬੜਤੋੜ ਫਾਇਰਿੰਗ, ਦੇਖੋ ਵੀਡੀਓ

ਜ਼ਿਕਰਯੋਗ ਹੈ ਕਿ ਬਠਿੰਡਾ ਕਾਰਪੋਰੇਸ਼ਨ ਦੇ ਕੁਲ 50 ਕੌਂਸਲਰਾਂ 'ਚੋਂ ਕਾਂਗਰਸ ਪਾਰਟੀ ਦੇ 42 ਮੈਂਬਰ ਹਨ, ਜਿਨ੍ਹਾਂ 'ਚੋਂ ਵੱਡੀ ਗਿਣਤੀ ਮਨਪ੍ਰੀਤ ਦੇ ਸਮਰਥਕਾਂ ਦੀ ਦੱਸੀ ਜਾ ਰਹੀ ਹੈ ਪਰ ਬਾਦਲ ਪੁੱਜਣ ਵਾਲੇ ਲੱਗਭਗ ਡੇਢ ਦਰਜਨ ਹੀ ਸਨ। ਜਾਣਕਾਰੀ ਅਨੁਸਾਰ ਅਗਲੇ ਦਿਨਾਂ 'ਚ ਭਾਜਪਾ ਦੇ ਕੌਮੀ ਆਗੂ ਗਜੇਂਦਰ ਸਿੰਘ ਸ਼ੇਖਾਵਤ ਬਠਿੰਡਾ ਪੁੱਜ ਰਹੇ ਹਨ, ਜਿਸ ਦੀ ਤਿਆਰੀ ਸਬੰਧੀ ਅਗਲੇ 2-3 ਦਿਨਾਂ ਵਿੱਚ ਮਨਪ੍ਰੀਤ ਬਾਦਲ ਦਾ ਫਿਰ ਪਿੰਡ ਪੁੱਜਣ ਦਾ ਪ੍ਰੋਗਰਾਮ ਹੈ, ਜਿਥੇ ਉਹ ਲੰਬੀ, ਗਿੱਦੜਬਾਹਾ ਸਮੇਤ ਹੋਰ ਹਲਕਿਆਂ ਦੇ ਆਪਣੇ ਸਮਰਥਕਾਂ ਨਾਲ ਮੀਟਿੰਗ ਕਰਨਗੇ। ਸਿਆਸੀ ਸਫ਼ਾਂ 'ਚ ਸਮਝਿਆ ਜਾ ਰਿਹਾ ਹੈ ਕਿ ਭਾਜਪਾ ਵਿੱਚ ਸ਼ਮੂਲੀਅਤ ਕਾਰਨ ਮਨਪ੍ਰੀਤ ਕਾਂਗਰਸ ਤੋਂ ਇਲਾਵਾ ਅਕਾਲੀ ਦਲ ਨੂੰ ਵੀ ਇਕ ਵਾਰ ਫਿਰ ਵੱਡਾ ਖੋਰਾ ਲਾ ਸਕਦੇ ਹਨ।

ਇਹ ਵੀ ਪੜ੍ਹੋ : ਟੋਭੇ 'ਚ ਡਿੱਗਣ ਕਾਰਨ 6 ਸਾਲਾ ਬੱਚੇ ਦੀ ਮੌਤ, ਕਾਲੋਨੀ ਵਾਸੀਆਂ ਨੇ ਲਾਸ਼ ਸੜਕ 'ਤੇ ਰੱਖ ਕੇ ਲਾਇਆ ਜਾਮ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News