ਮਨਪ੍ਰੀਤ ਬਾਦਲ ਤੇ ਉਨ੍ਹਾਂ ਦੇ ਸਾਲੇ ’ਤੇ ਰੇਤ ਮਾਮਲੇ ਸੰਬੰਧੀ ਵੜਿੰਗ ਤੋਂ ਬਾਅਦ ਬਿੱਟੂ ਨੇ ਵੀ ਚੁੱਕੀ ਆਵਾਜ਼

Sunday, Jun 27, 2021 - 10:13 PM (IST)

ਮਨਪ੍ਰੀਤ ਬਾਦਲ ਤੇ ਉਨ੍ਹਾਂ ਦੇ ਸਾਲੇ ’ਤੇ ਰੇਤ ਮਾਮਲੇ ਸੰਬੰਧੀ ਵੜਿੰਗ ਤੋਂ ਬਾਅਦ ਬਿੱਟੂ ਨੇ ਵੀ ਚੁੱਕੀ ਆਵਾਜ਼

ਲੁਧਿਆਣਾ : ਕਾਂਗਰਸੀ ਵਿਧਾਇਕ ਤੇ ਸੀਨੀਅਰ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਨਜਾਇਜ਼ ਮਾਇਨਿੰਗ ਦੀ ਸ਼ੇਅਰ ਕੀਤੀ ਗਈ ਵੀਡੀਓ ਦਾ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਵੀ ਰੀ-ਟਵੀਟ ਕਰਕੇ ਸਮਰਥਨ ਕੀਤਾ ਹੈ। ਦਰਅਸਲ ਰਾਜਾ ਵੜਿੰਗ ਵਲੋਂ ਆਪਣੇ ਟਵਿੱਟਰ ਅਕਾਊਂਟ ਇਕ ਸਟਿੰਗ ਆਪਰੇਸ਼ਨ ਦੀ ਵੀਡੀਓ ਸਾਂਝੀ ਕੀਤੀ ਗਈ ਹੈ। ਇਹ ਸਟਿੰਗ ਆਪਰੇਸ਼ਨ ਬਠਿੰਡਾ ਤੋਂ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕੀਤਾ ਹੈ। ਇਸ ਵਿਚ ਇਹ ਦੋਸ਼ ਲਾਏ ਹਨ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਨ੍ਹਾਂ ਦਾ ਸਾਲਾ ਜੋਜੋ ਜੌਹਲ ਸਰਕਾਰੀ ਜਗ੍ਹਾ ’ਤੇ ਨਜਾਇਜ਼ ਮਾਇਨਿੰਗ ਕਰ ਰਹੇ ਹਨ। ਇਸ ਸਬੰਧੀ ਉਨ੍ਹਾਂ ਫੇਸਬੁੱਕ ’ਤੇ ਵੀਡੀਓ ਵੀ ਸ਼ੇਅਰ ਕੀਤੀ ਹੈ।

ਇਹ ਵੀ ਪੜ੍ਹੋ : ਰਾਜਾ ਵੜਿੰਗ ਨੇ ਫੇਸਬੁੱਕ ’ਤੇ ਸ਼ੇਅਰ ਕੀਤੀ ਅਕਾਲੀ ਆਗੂ ਵਲੋਂ ਬਣਾਈ ਵੀਡੀਓ, ਨਿਸ਼ਾਨੇ ’ਤੇ ਮਨਪ੍ਰੀਤ ਬਾਦਲ

ਅਕਾਲੀ ਆਗੂ ਸਰੂਪ ਚੰਦ ਸਿੰਗਲਾ ਵੱਲੋ ਸ਼ੇਅਰ ਕੀਤੀ ਇਸ ਵੀਡੀਓ ਨੂੰ ਰਾਜਾ ਵੜਿੰਗ ਨੇ ਆਪਣੇ ਟਵਿੱਟਰ ਅਤੇ ਫੇਸਬੁੱਕ ਪੇਜ ਤੇ ਸ਼ੇਅਰ ਕਰਦਿਆਂ ਲਿਖਿਆ ਕਿ ‘ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ’। ਉਨ੍ਹਾਂ ਕਿਹਾ ਕਿ ਇਸ ਦੇ ਪਿੱਛੇ ਲੁਕੇ ਲੋਕਾਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਕਰਕੇ ਕਾਂਗਰਸ ਲਗਾਤਾਰ ਹੇਠਾਂ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਜਿਨ੍ਹਾਂ ਲੋਕਾਂ ’ਤੇ ਇਹ ਦੋਸ਼ ਹਨ ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਉਪਰ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ’ਚ ਵਾਪਰੇ ਹਾਦਸੇ ’ਚ ਸਵਾ ਸਾਲ ਦੀ ਬੱਚੀ ਦਾ ਸਿਰ ਧੜ ਤੋਂ ਹੋਇਆ ਵੱਖ, ਦੇਖਣ ਵਾਲਿਆਂ ਦੇ ਕੰਬੇ ਦਿਲ

ਉਧਰ ਇਸ ਵੀਡੀਓ ਨੂੰ ਟਵੀਟ ਕਰਨ ਤੋਂ ਬਾਅਦ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਵੀ ਰਾਜਾ ਵੜਿੰਗ ਦੇ ਸਮਰਥਨ ’ਚ ਆ ਗਏ ਹਨ, ਅਤੇ ਉਨ੍ਹਾਂ ਨੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ’ਤੇ ਲਗਾਏ ਗਏ ਦੋਸ਼ਾਂ ਵਾਲੀ ਵੀਡੀਓ ਨੂੰ ਰੀ-ਟਵੀਟ ਕਰਕੇ ਵੜਿੰਗ ਦੇ ਹੱਕ ’ਚ ਹਾਮੀ ਭਰੀ ਹੈ।

ਇਹ ਵੀ ਪੜ੍ਹੋ : ਕਾਰਾਂ ਦੀ ਰੇਸ ਦੌਰਾਨ ਰਾਏਕੋਟ ’ਚ ਵਾਪਰਿਆ ਵੱਡਾ ਹਾਦਸਾ, ਵੇਖਦੇ ਹੀ ਵੇਖਦੇ ਵਿੱਛ ਗਏ ਸੱਥਰ (ਤਸਵੀਰਾਂ)

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News