ਅਗਲੇ ਸਾਲ ਕਿਸੇ ਖੇਤ ''ਚ ਨਹੀਂ ਸਾੜਨ ਦੇਵਾਂਗੇ ਪਰਾਲੀ : ਮਨਪ੍ਰੀਤ ਸਿੰਘ ਬਾਦਲ
Sunday, Nov 19, 2017 - 02:25 AM (IST)

ਬਠਿੰਡਾ(ਬਲਵਿੰਦਰ)-ਸੂਬੇ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਅਗਲੇ ਸਾਲ ਪੰਜਾਬ ਸਰਕਾਰ ਦੀ ਕੋਸ਼ਿਸ਼ ਰਹੇਗੀ ਕਿ ਕਿਸੇ ਵੀ ਖੇਤ 'ਚ ਝੋਨੇ ਦੀ ਪਰਾਲੀ ਸੜਨ ਨਹੀਂ ਦਿੱਤੀ ਜਾਵੇ। ਇਸ ਲਈ ਚੇਨਈ ਦੀ ਇਕ ਕੰਪਨੀ ਦੇ ਨਾਲ ਐੱਮ. ਓ. ਯੂ. ਸਾਈਨ ਕੀਤਾ ਹੈ। ਕੇਂਦਰ ਵੱਲੋਂ ਵੀ ਕਿਸਾਨ ਸਹਾਇਤਾ ਦੇ ਇੰਤਜ਼ਾਰ 'ਚ ਹਨ। ਦੇਖਣਾ ਹੈ ਕਿ ਉਹ ਇਨ੍ਹਾਂ ਲਈ ਕੀ ਕਰਦੀ ਹੈ? ਸਾਡੀ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਪਰਾਲੀ ਦਾ ਵਿਕਲਪ ਦਿਓ। ਅੱਜ ਬਠਿੰਡਾ 'ਚ ਆਪਣੇ ਦਫਤਰ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੇ ਚੰਦ ਸ਼ਬਦਾਂ 'ਚ ਕਿਹਾ ਕਿ ਉਹ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਅਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਨਗੇ। ਇਸ ਲਈ ਉਨ੍ਹਾਂ ਨੇ ਬਠਿੰਡਾ 'ਚ ਆਪਣਾ ਦਫਤਰ ਖੋਲ੍ਹਿਆ ਹੈ। ਕਿਸੇ ਵੀ ਵਿਅਕਤੀ ਨੂੰ ਜੇਕਰ ਕਿਸੇ ਕਿਸਮ ਦੀ ਪ੍ਰੇਸ਼ਾਨੀ ਆ ਰਹੀ ਹੈ ਤਾਂ ਉਹ ਇਸ ਦਫਤਰ 'ਚ ਆ ਕੇ ਆਪਣੀ ਸਮੱਸਿਆ ਦੱਸ ਸਕਦਾ ਹੈ। ਇਸ ਮੌਕੇ ਜੈਜੀਤ ਸਿੰਘ ਜੌਹਲ 'ਜੋਜੋ', ਅਸ਼ੋਕ ਪ੍ਰਧਾਨ, ਐਡਵੋਕੇਟ ਰਾਜਨ ਗਰਗ, ਰਾਜ ਨੰਬਰਦਾਰ, ਅਰੁਣ ਵਧਾਵਨ, ਪਵਨ, ਮੋਹਾ ਝੁੰਬਾ, ਰਤਨ ਰਾਹੀ, ਮਨੋਜ ਜਿੰਦਲ, ਜਗਦੀਸ਼ ਖੁਰਾਨਾ, ਜੁਗਰਾਜ ਸਿੰਘ, ਹਰਵਿੰਦਰ ਲੱਡੂ, ਨਵੀਨ ਵਾਲਮੀਕਿ, ਮਨਪ੍ਰੀਤ ਸਿੰਘ ਬਾਦਲ ਦੇ ਮੀਡੀਆ ਐਡਵਾਈਜ਼ਰ ਹਰਜੋਤ ਸਿੰਘ ਆਦਿ ਮੌਜੂਦ ਸਨ।