‘ਮਾਨ’ ਸਰਕਾਰ ਨੇ ਨਗਰ ਨਿਗਮ ਅਧਿਕਾਰੀਆਂ ਦੇ ਟਰਾਂਸਫਰ ਦੀ ਖਿੱਚੀ ਤਿਆਰੀ, ਕਮਿਸ਼ਨਰਾਂ ਤੋਂ ਮੰਗੀ ਰਿਪੋਰਟ
Wednesday, Mar 23, 2022 - 04:59 PM (IST)
ਲੁਧਿਆਣਾ (ਹਿਤੇਸ਼) : ਪੰਜਾਬ ’ਚ ਨਵੀਂ ਸਰਕਾਰ ਬਣਦੇ ਹੀ ਨਗਰ ਨਿਗਮ ਅਧਿਕਾਰੀਆਂ ਨੂੰ ਟਰਾਂਸਫਰ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਸਬੰਧੀ ਸਰਕੂਲਰ ਨਵੀਂ ਸਰਕਾਰ ਦੇ ਗਠਨ ਤੋਂ ਅਗਲੇ ਦਿਨ ਭਾਵ 17 ਮਾਰਚ ਨੂੰ ਹੀ ਜਾਰੀ ਕਰ ਦਿੱਤਾ ਗਿਆ ਸੀ, ਜਿਸ ਰਾਹੀਂ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸਾਰੇ ਕਮਿਸ਼ਨਰਾਂ ਤੋਂ ਰਿਪੋਰਟਾਂ ਮੰਗੀਆਂ ਗਈਆਂ ਹਨ। ਨਗਰ ਨਿਗਮ ਅਧਿਕਾਰੀਆਂ ਦੀ ਪੋਸਟਿੰਗ ਦੇ ਨਾਲ ਮਿਆਦ ਦਾ ਬਿਊਰੋ ਦੇਣ ਲਈ ਵੀ ਕਿਹਾ ਗਿਆ ਸੀ।
ਇਹ ਵੀ ਪੜ੍ਹੋ : ਹੁਸੈਨੀਵਾਲਾ ਪਹੁੰਚੇ CM ਭਗਵੰਤ ਮਾਨ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ, ਕਿਹਾ-ਭ੍ਰਿਸ਼ਟਾਚਾਰ ਮੁਕਤ ਕਰਾਂਗੇ ਪੰਜਾਬ
ਇਸ ਲਿਸਟ ’ਚ ਜੁਆਇੰਟ ਕਮਿਸ਼ਨਰ, ਅਸੀਸਟੈਂਟ ਕਮਿਸ਼ਨਰ, ਸੈਕਰੇਟਰੀ, ਸੁਪਰਡੈਂਟ, ਚੀਫ ਇੰਜੀਨੀਅਰ, ਐੱਸ. ਈ. ਐਕਸ. ਈ.ਐੱਨ. ਐੱਸ. ਟੀ. ਪੀ., ਐੱਮ, ਟੀ. ਪੀ, ਅਕਾਊਂਟੈਂਟ, ਆਰਕੀਟੈਕਟ ਅਤੇ ਫਾਇਰ ਅਫ਼ਸਰਾਂ ਦਾ ਨਾਮ ਸ਼ਾਮਲ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸੂਚਨਾ ਮਿਲਣ ਤੋਂ ਬਾਅਦ ਨਗਰ ਨਿਗਮ ਅਧਿਕਾਰੀਆਂ ਵਲੋਂ ਟਰਾਂਸਫਰ ਤੋਂ ਬਚਣ ਜਾਂ ਮਨਚਾਹੀ ਪੋਸਟਿੰਗ ਹਾਸਲ ਕਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਦਰਬਾਰ ’ਚ ਹਾਜ਼ਰੀ ਲੱਗਣੀ ਸ਼ੁਰੂ ਹੋ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ