ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ ਮਨਜਿੰਦਰ ਸਿਰਸਾ ਤੇ ਅਮਿਤਾਭ ਬੱਚਨ ਦਾ ਮਾਮਲਾ, ਜੀ.ਕੇ. ਨੇ ਦਿੱਤਾ ਮੈਮੋਰੰਡਮ

Monday, May 17, 2021 - 05:50 PM (IST)

ਅੰਮ੍ਰਿਤਸਰ (ਅਨਜਾਣ) - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਜਾਗੋ ਪਾਰਟੀ ਦੇ ਸੁਪਰੀਮੋ ਮਨਜੀਤ ਸਿੰਘ ਜੀ.ਕੇ. ਨੇ ਵਫ਼ਦ ਸਮੇਤ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਹਰਮੀਤ ਸਿੰਘ ਕਾਲਕਾ ਨੂੰ ਪ੍ਰਸਿੱਧ ਫ਼ਿਲਮੀ ਹਸਤੀ ਅਮਿਤਾਬ ਬੱਚਨ ਕੋਲੋਂ 12 ਕਰੋੜ ਰੁਪਏ ਲੈਣ ’ਤੇ ਤਲਬ ਕਰਨ ਲਈ ਮੈਮੋਰੰਡਮ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ 1984 ਦਾ ਦਿੱਲੀ ਸਿੱਖ ਕਤਲੇਆਮ ਸਾਡੀ ਨਸਲ ਦੀ ਹੋਂਦ ਨੂੰ ਮਿਟਾਉਣ ਦਾ ਸਰਕਾਰ ਪ੍ਰਯੋਜਿਤ ਵੱਡਾ ਛੜਯੰਤਰ ਸੀ। 

ਪੜ੍ਹੋ ਇਹ ਵੀ ਖਬਰ - ਬਟਾਲਾ ’ਚ ਨਿਹੰਗ ਸਿੰਘਾਂ ਦੀ ਪੁਰਾਣੀ ਰੰਜ਼ਿਸ਼ ਨੇ ਧਾਰਿਆ ਖੂਨੀ ਰੂਪ, ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ (ਤਸਵੀਰਾਂ)

ਉਨ੍ਹਾਂ ਕਿਹਾ ਕਿ ਅਮਿਤਾਭ ਬੱਚਨ ਨੇ ਭਾਰਤ ਦੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਸਮੇਂ ਜਦ ਉਸਦੀ ਲਾਸ਼ ਤੀਨ ਮੂਰਤੀ ਭਵਨ ਵਿਖੇ ਪਈ ਸੀ ਤਾਂ ਰਾਜੀਵ ਗਾਂਧੀ ਦਾ ਸਮਰਥੱਨ ਕਰਦੇ ਹੋਏ “ਖੂਨ ਦਾ ਬਦਲਾ ਖੂਨ’, ਤੇ ਜਬ ਬੜਾ ਪੇੜ ਗਿਰਤਾ ਹੈ, ਤੋ ਧਰਤੀ ਹਿੱਲਤੀ ਹੈ’ ਦੇ ਨਾਹਰੇ ਦਾ ਸਮਰਥੱਨ ਕੀਤਾ ਸੀ। ਅੱਜ ਉਸੇ ਅਮਿਤਾਬ ਬੱਚਨ ਤੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਕੋਵਿਡ ਸੈਂਟਰ ਲਈ 2 ਕਰੋੜ ਰੁਪਏ ਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਡਾਇਆਗਨੋਸਟਿਕ ਸੈਂਟਰ ਲਈ 10 ਕਰੋੜ ਰੁਪਏ ਦਿੱਲੀ ਕਮੇਟੀ ਵੱਲੋਂ ਸਵੀਕਾਰ ਕਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ ਮੁੱਖ ਸੇਵਾਦਾਰ ਰਹਿੰਦੇ ਹੋਏ ਗੁਰੂ ਸਾਹਿਬ ਨੇ ਜਿੱਥੇ ਮੇਰੇ ਪਾਸੋਂ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਜੇਲ੍ਹ ‘ਚ ਭਿਜਵਾਉਣ ਦੀ ਸੇਵਾ ਲਈ, ਉਥੇ 1984 ਸਿੱਖ ਕਤਲੇਆਮ ਦੀ ਯਾਦਗਾਰ ਪਾਰਲੀਮੈਂਟ ਸਾਹਮਣੇ ਬਨਾਉਣ ਦੀ ਸੇਵਾ ਮੇਰੇ ਜਿੰਮੇ ਆਈ ਹੈ। 

ਪੜ੍ਹੋ ਇਹ ਵੀ ਖਬਰ - ਬੇਰੁਜ਼ਗਾਰ ETT ਟੈਟ ਪਾਸ ਅਧਿਆਪਕਾਂ ਨੇ ਘੇਰੀ ਸਿਖਿਆ ਮੰਤਰੀ ਦੀ ਕੋਠੀ, ਤੋੜੇ ਬੈਰੀਕੇਡ (ਤਸਵੀਰਾਂ)

ਉਨ੍ਹਾਂ ਕਿਹਾ ਕਿ ਜਦੋਂ 2011 ‘ਚ ਅਕਾਲੀ ਸਰਕਾਰ ਨੇ ਅਮਿਤਾਭ ਬੱਚਨ ਨੂੰ ਵਿਰਾਸਤ-ਏ-ਖਾਲਸਾ ਦੇ ਉਦਘਾਟਨ ਲਈ ਸੱਦਿਆ ਸੀ ਤਾਂ ਸਿੱਖਾਂ ਦੇ ਵਿਰੋਧ ਤੋਂ ਬਾਅਦ ਅਮਿਤਾਭ ਬੱਚਨ ਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਲਿਖ ਕੇ ਸਫ਼ਾਈ ਦੇਣੀ ਪਈ ਸੀ। ਉਸ ਤੋਂ ਬਾਅਦ 1984 ਸਿੱਖ ਕਤਲੇਆਮ ਦੀ ਗਵਾਹ ਬੀਬੀ ਜਗਦੀਸ਼ ਕੌਰ ਨੇ ਜਥੇਦਾਰ ਨੂੰ ਅਮਿਤਾਭ ਬੱਚਨ ਖ਼ਿਲਾਫ਼ ਸਬੂਤ ਦਿੱਤਾ ਸੀ, ਜਿਸ ਉੱਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਸਾਰੀ ਸਿੱਖ ਕੌਮ ਅਮਿਤਾਭ ਬੱਚਨ ਨੂੰ ਸਿੱਖਾਂ ਦਾ ਕਾਤਲ ਮੰਨਦੀ ਹੈ ਪਰ ਦਿੱਲੀ ਕਮੇਟੀ ਦੇ ਪ੍ਰਧਾਨ ਸਿਰਸਾ ਤੇ ਅਮਿਤਾਬ ਬੱਚਨ ਦੀ ਸ਼ਾਨ ਦੇ ਕਸੀਦੇ ਪੜ੍ਹ ਕੇ ਸਾਬਿਤ ਕਰ ਦਿੱਤਾ ਹੈ ਕਿ 1984 ਦੀ ਲੜਾਈ ਨਾਲ ਇਨ੍ਹਾਂ ਦਾ ਕੋਈ ਸਰੋਕਾਰ ਨਹੀਂ। ਸਿਰਸਾ ਨੇ ਆਪਣੇ ਟਵਿੱਟਰ ਤੇ ਕੌਮੀ ਭਾਵਨਾਵਾਂ ਨੂੰ ਸੱਟ ਮਾਰਦੇ ਹੋਏ ਅਮਿਤਾਭ ਬੱਚਨ ਨੂੰ ਰੀਅਲ ਹੀਰੋ ਦੱਸਿਆ ਹੈ। ਇੰਝ ਸਿਰਸਾ ਨੇ ਅਮਿਤਾਭ ਬੱਚਨ ਤੋਂ ਮਾਇਆ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨੀਵਾਂ ਦਿਖਾਇਆ ਹੈ। 

ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)

ਉਨ੍ਹਾਂ ਕਿਹਾ ਕਿ ਸਿਰਸਾ ਦਾ ਪਿਛੋਕੜ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਨਜ਼ਦੀਕੀ ਰਿਹਾ ਹੈ। ਭਜਨ ਲਾਲ ਨੇ 1984 ‘ਚ ਹਰਿਆਣਾ ਦਾ ਮੁੱਖ ਮੰਤਰੀ ਹੁੰਦੇ ਹੋਏ ਰਿਵਾੜੀ ਦੇ ਹੋਂਦ ਚਿੱਲੜ ਕਸਬੇ ‘ਚ ਸਿੱਖਾਂ ਦਾ ਵੱਡਾ ਕਤਲੇਆਮ ਹੋਇਆ ਸੀ। ਇਸ ਤੋਂ ਇਲਾਵਾ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦਿਵਾਉਣ ‘ਚ ਸੁਖਬੀਰ ਬਾਦਲ ਨਾਲ ਸਿਰਸਾ ਦਾ ਨਾਮ ਵੱਜਦਾ ਹੈ। ਉਨ੍ਹਾਂ ਖਦਸ਼ਾ ਜਿਤਾਇਆ ਕਿ ਕਿਤੇ ਸਿਰਸਾ ਵੱਲੋਂ ਕਾਂਗਰਸ ਤੇ ਅਕਾਲੀਆਂ ਵਿਚਾਲੇ ਬਾਦਲਾਂ ਨੂੰ ਬੇਅਦਬੀ ਕੇਸ ਚੋਂ ਬਾਹਰ ਕੱਢਣ ਪਿੱਛੇ ਅਮਿਤਾਬ ਬੱਚਨ ਨੂੰ ਵਡਿਆਉਣ ਜਾਂ ਕਲੀਨ ਚਿੱਟ ਦੇਣ ਦੀ ਡੀਲ ਤਾਂ ਨਹੀਂ ਹੋਈ, ਕਿਉਂਕਿ 9 ਮਈ ਤੋਂ ਉਪਜੇ ਇਸ ਵਿਵਾਦ ਤੋਂ ਬਾਅਦ ਸੁਖਬੀਰ ਬਾਦਲ ਲਗਾਤਾਰ ਚੁੱਪ ਹਨ। ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਸ਼ਰੇਆਮ ਅਮਿਤਾਭ ਬੱਚਨ ਖਿਲਾਫ਼ ਕੋਈ ਸਬੂਤ ਨਾ ਹੋਣ ਦਾ ਰੌਲਾ ਪਾ ਰਹੇ ਹਨ।  

ਪੜ੍ਹੋ ਇਹ ਵੀ ਖਬਰ - ਪਹਿਲਾਂ ਕੀਤਾ ‘ਪਿਆਰ’ ਫਿਰ ਵਿਆਹ ਤੋਂ ਕੀਤਾ ‘ਇਨਕਾਰ’, ਕੁੜੀ ਤੋਂ ਪਰੇਸ਼ਾਨ ਮੁੰਡੇ ਨੇ ਮਾਰੀ ਖੁਦ ਨੂੰ ‘ਗੋਲ਼ੀ

ਉਨ੍ਹਾਂ ਕਿਹਾ ਕਿ 11 ਮਾਰਚ 2021 ਨੂੰ ਗੁਰਦੁਆਰਾ ਬੰਗਲਾ ਸਾਹਿਬ ਦੇ ਡਾਇਆਗਨੋਸਟਿਕ ਸੈਂਟਰ ਦੇ ਉਦਘਾਟਨ ਮੌਕੇ ਕਮੇਟੀ ਪ੍ਰਬੰਧਕਾਂ ਨੇ ਅਮਿਤਾਬ ਬੱਚਨ ਵੱਲੋਂ ਕੋਈ ਮਾਇਆ ਦੇਣ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਸੀ। 10 ਮਈ ਨੂੰ ਅਮਿਤਾਭ ਬੱਚਨ ਵੱਲੋਂ ਇਸ ਬਾਬਤ ਖੁਲਾਸਾ ਕਰਨ ਤੋਂ ਬਾਅਦ ਸਿਰਸਾ ਨੇ 13 ਮਈ ਰਾਤ ਨੂੰ ਆਪਣੇ ਡੀ.ਡੀ.ਓ. ਸੁਨੇਹੇ ‘ਚ ਮੰਨਿਆਂ ਕਿ ਡਾਇਗਨੋਸਟਿਕ ਸੈਂਟਰ ਦਾ ਖਰਚਾ ਅਮਿਤਾਭ ਬੱਚਨ ਨੇ ਪਿਤਾ ਹਰਿਵੰਸ਼ ਰਾਏਬੱਚਨ ਦੇ ਨਾਂ ‘ਤੇ ਬਣੇ ਟਰੱਸਟ ਵੱਲੋਂ ਦਿੱਤਾ। ਉਦਘਾਟਨ ਵਾਲੇ ਦਿਨ ਕਮੇਟੀ ਵੱਲੋਂ ਚਾਵਲਾ ਤੇ ਜੁਨੇਜਾ ਪਰਿਵਾਰ ਦਾ ਸਤਿਕਾਰ ਕਰਦੇ ਹੋਏ ਦਾਅਵਾ ਕੀਤਾ ਗਿਆ ਕਿ ਡਾਇਗਨੋਸਟਿਕ ਸੈਂਟਰ ਦੀਆਂ ਮਸ਼ੀਨਾਂ ਦੀ ਸੇਵਾ ਇਨ੍ਹਾਂ ਪਰਿਵਾਰਾਂ ਵੱਲੋਂ ਕੀਤੀ ਗਈ।

ਪੜ੍ਹੋ ਇਹ ਵੀ ਖਬਰ ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ (ਵੀਡੀਓ)

ਇਸ ਲਈ ਕਈ ਮਹੀਨੇ ਤੱਕ ਅਮਿਤਾਭ ਬੱਚਨ ਤੋਂ ਆਈ 10 ਕਰੋੜ ਦੀ ਸੇਵਾ ਨੂੰ ਕਮੇਟੀ ਪ੍ਰਬੰਧਕਾਂ ਵੱਲੋਂ ਲੁਕਾਇਆ ਜਾਣਾ ਸ਼ੰਕੇ ਪ੍ਰਗਟ ਕਰਦਾ ਹੈ। ਉਨ੍ਹਾਂ ਆਪਣੇ ਮੈਮੋਰੰਡਮ ਵਿੱਚ ਜਥੇਦਾਰ ਅਕਾਲ ਤਖ਼ਤ ਨੂੰ ਸਿਰਸਾ ਤੇ ਕਾਲਕਾ ਨੂੰ ਤਲਬ ਕਰਕੇ ਯੋਗ ਕਾਰਵਾਈ ਕਰਨ ਦੀ ਮੰਗ ਦੇ ਨਾਲ-ਨਾਲ ਅਮਿਤਾਭ ਬੱਚਨ ਕੋਲੋਂ ਲਏ 12 ਕਰੋੜ ਵਾਪਸ ਕਰਵਾਉਣ ਲਈ ਵੀ ਕਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਾਗੋ ਪਾਰਟੀ ਸੇਵਾ ਵਿੱਚ 5 ਲੱਖ ਰੁਪਏ ਪਾਵੇਗੀ।

ਪੜ੍ਹੋ ਇਹ ਵੀ ਖਬਰ - ਸਾਵਧਾਨ ! ਬੱਚਿਆਂ ’ਚ ਵੱਧ ਰਿਹੈ ਕੋਰੋਨਾ ਦਾ ਖ਼ਤਰਾ, ਮਾਤਾ-ਪਿਤਾ ਇੰਝ ਰੱਖਣ ਆਪਣੇ ਬੱਚੇ ਨੂੰ ਸੁਰੱਖਿਅਤ


rajwinder kaur

Content Editor

Related News