ਪਾਕਿ ਦਾ ਅਕਸ ਬਚਾਉਣ ਲਈ ਗੋਪਾਲ ਸਿੰਘ ਚਾਵਲਾ ਯਤਨਸ਼ੀਲ : ਸਿਰਸਾ

Tuesday, Jun 26, 2018 - 06:21 AM (IST)

ਜਲੰਧਰ(ਚਾਵਲਾ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਹੈ ਕਿ ਪਾਕਿਸਤਾਨੀ ਸਿੱਖ ਆਗੂ ਗੋਪਾਲ ਸਿੰਘ ਚਾਵਲਾ ਅੱਤਵਾਦੀ ਹਾਫਿਜ਼ ਸਈਦ ਦੇ ਇਸ਼ਾਰੇ 'ਤੇ ਕੰਮ ਕਰ ਰਿਹਾ ਹੈ ਅਤੇ ਭਾਰਤ ਵਿਚ  'ਰਾਜ ਕਰੇਗਾ ਖਾਲਸਾ'  ਬੋਲਣ 'ਤੇ ਪਾਬੰਦੀ ਬਾਰੇ ਝੂਠੀਆਂ ਅਫਵਾਹਾਂ ਸਿਰਫ ਪਾਕਿਸਤਾਨ ਦਾ ਅਕਸ ਬਚਾਉਣ ਲਈ ਬੋਲ ਰਿਹਾ ਹੈ ਜਿਸਨੇ ਭਾਰਤੀ ਰਾਜਦੂਤ ਨੂੰ ਇਤਿਹਾਸਕ ਗੁਰਦੁਆਰਾ ਪੰਜਾ ਸਾਹਿਬ ਵਿਖੇ ਜਾਣ ਤੋਂ ਰੋਕਿਆ। ਇਥੇ ਜਾਰੀ ਕੀਤੇ ਇਕ ਬਿਆਨ ਵਿਚ  ਸਿਰਸਾ ਨੇ ਕਿਹਾ ਕਿ ਪਾਕਿਸਤਾਨ ਵਿਚਲੇ ਤੱਤਾਂ ਦਾ ਇਕ ਨੁਕਾਤੀ ਏਜੰਡਾ ਭਾਰਤੀ ਲੋਕਾਂ ਖਾਸ ਤੌਰ 'ਤੇ ਸਿੱਖਾਂ ਨੂੰ ਭੜਕਾਉਣਾ ਹੈ ਅਤੇ ਚਾਵਲਾ ਹਾਫਿਜ਼ ਸਈਦ ਵਰਗੇ ਤੱਤਾਂ ਦੀਆਂ ਸਾਜ਼ਿਸ਼ਾਂ ਨੂੰ ਅਮਲੀ ਜਾਮਾ ਪਹਿਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਭਾਰਤੀ ਰਾਜਦੂਤ ਨੂੰ ਰੋਕਿਆ ਅਤੇ ਚਾਵਲਾ ਹੁਣ ਦਲੀਲਾਂ ਦੇ ਰਿਹਾ ਹੈ ਕਿ ਸੁਪਰੀਮ ਕੋਰਟ ਨੇ 'ਰਾਜ ਕਰੇਗਾ ਖਾਲਸਾ' ਬੋਲਣ 'ਤੇ ਪਾਬੰਦੀ ਲਗਾਈ ਹੈ ਜੋ ਕਿ ਬਿਲਕੁਲ ਨਿਰਾਧਾਰ ਤੇ ਕੋਰਾ ਝੂਠ ਹੈ। 


Related News