ਅੰਮ੍ਰਿਤਪਾਲ ਸਿੰਘ ਨੂੰ ਮਨਿੰਦਰਜੀਤ ਬਿੱਟਾ ਦੀ ਖੁੱਲ੍ਹੀ ਚੁਣੌਤੀ (ਵੀਡੀਓ)

Friday, Oct 07, 2022 - 10:16 AM (IST)

ਅੰਮ੍ਰਿਤਪਾਲ ਸਿੰਘ ਨੂੰ ਮਨਿੰਦਰਜੀਤ ਬਿੱਟਾ ਦੀ ਖੁੱਲ੍ਹੀ ਚੁਣੌਤੀ (ਵੀਡੀਓ)

ਅੰਮ੍ਰਿਤਸਰ (ਸਾਗਰ, ਅਵਧੇਸ਼) - ਆਲ ਇੰਡੀਆ ਅੱਤਵਾਦ ਵਿਰੋਧੀ ਸੰਗਠਨ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਰਿਸ ਪੰਜਾਬ ਦੇ ਨਵੇਂ ਬਣੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੂੰ ਖੁੱਲਾ ਚੈਲੰਜ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਸ ਨੂੰ ਕੌਮ ਦੇ ਰਖਵਾਲੇ ਬਣਨ ਦਾ ਚਾਅ ਹੈ ਤਾਂ ਜਾਓ ਪਹਿਲਾਂ ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਅੰਦਰ ਮਰਿਆਦਾ ਭੰਗ ਕਰਨ ਵਾਲਿਆਂ ਦੇ ਸਿਰ ਕਤਲ ਕਰੋ, ਉਨ੍ਹਾਂ ’ਤੇ ਕਾਰਵਾਈ ਕਰੋ, ਜੋ ਲੋਕ ਗ੍ਰੰਥੀ ਸਾਹਿਬ ਦੀ ਕੁੜੀ ਨੂੰ ਅਗਵਾ ਕਰ ਕੇ ਲੈ ਗਏ ਸਨ। ਚੰਦ ਨੌਜਵਾਨਾਂ ਨੂੰ ਗੁੰਮਰਾਹ ਕਰ ਕੇ ਤੁਸੀਂ ਪੰਜਾਬ ਅੰਦਰ ਦੁਬਾਰਾ ਖੂਨ ਦੀ ਹੋਲੀ ਖੇਡਣਾ ਚਾਹੁੰਦੇ ਹੋ?

ਪੜ੍ਹੋ ਇਹ ਵੀ ਖ਼ਬਰ : ਦੁਬਈ ਤੋਂ ਅੰਮ੍ਰਿਤਸਰ ਪੁੱਜੀ ਸਪਾਈਸ ਜੈੱਟ ਦੀ ਫਲਾਈਟ 'ਚੋਂ ਕਈ ਯਾਤਰੀਆਂ ਦਾ ਸਾਮਾਨ ਗਾਇਬ, ਹੋਇਆ ਹੰਗਾਮਾ

ਉਨ੍ਹਾਂ ਕਿਹਾ ਕਿ ਪੰਜਾਬ ਤਾਂ ਪਹਿਲਾਂ ਹੀ ਉੱਜੜ ਚੁੱਕਾ ਹੈ। ਸਾਡੇ ਰਾਜਨੇਤਾਵਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦਾ ਨੌਜਵਾਨ ਬਾਹਰ ਵਿਦੇਸ਼ਾਂ ਵਿਚ ਜਾ ਰਹੇ ਹਨ, ਕੁਝ ਨਸ਼ੇੜੀ ਹੋ ਗਏ ਹਨ। ਰਹਿੰਦਿਆਂ ਤੁਸੀਂ ਗੈਂਗਸਟਰ ਅਤੇ ਅੱਤਵਾਦੀ ਬਣਨ ਵਾਸਤੇ ਭੜਕਾ ਰਹੇ ਹੋ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਤਾਂ ਵਿਦੇਸ਼ੀ ਏਜੰਸੀਆਂ ਦਾ ਪਲਾਂਟਡ ਹੈ, ਜੋ ਪੰਜਾਬ ਅੰਦਰ ਭੇਜਿਆ ਹੈ। ਸਾਡੇ ਗੁਰੂਆਂ ਨੇ ਮਾਨਵਤਾ ਦੀ ਸੇਵਾ ਲਈ ਸਿੱਖ ਧਰਮ ਬਣਾਇਆ ਸੀ ਨਾ ਕਿ ਮਾਨਵਤਾ ਅਤੇ ਬੇਦੋਸ਼ਿਆਂ ਨੂੰ ਮਾਰਨ ਲਈ, ਸਿੱਖ ਕੌਮ ਨੇ ਤਾਂ ਭਾਈ ਘਨ੍ਹਈਆ ਵਰਗੇ ਪੈਦਾ ਕੀਤੇ, ਜੋ ਹਿੰਦੂ ਮੁਸਲਮ ਅਤੇ ਸਾਰੀਆਂ ਦੀ ਮਦਦ ਕਰਦੇ ਸਨ।

ਪੜ੍ਹੋ ਇਹ ਵੀ ਖ਼ਬਰ : ਪ੍ਰਤਾਪ ਬਾਜਵਾ ਨੇ CM ਮਾਨ ਨੂੰ ਦਿੱਤੀ ਸਲਾਹ, ਕਿਹਾ-ਅੰਨ੍ਹੇਵਾਹ ਨਾ ਲੱਗੋ ਕੇਜਰੀਵਾਲ ਦੇ ਪਿੱਛੇ

ਪਾਕਿਸਤਾਨ ਅਤੇ ਵਿਦੇਸ਼ਾਂ ਵਿਚ ਬੈਠੇ ਅੱਤਵਾਦੀ, ਸਮੱਗਲਰ ਅਤੇ ਪੰਜਾਬ ਦੇ ਗੈਂਗਸਟਰ ਮਿਲ ਕੇ ਪੰਜਾਬ ਨੂੰ ਬਰਬਾਦ ਕਰਨ ਵੱਲ ਤੁਲੇ ਹਨ। ਆਓ ਸਾਰੇ ਰਾਜਨੀਤਿਕ ਲੋਕ ਮਿਲ ਕੇ ਇਨ੍ਹਾਂ ਨੂੰ ਖ਼ਤਮ ਕਰੀਏ। ਉਨ੍ਹਾਂ ਕਿਹਾ ਕਿ ਸਿਰਫ਼ ਰਾਜ ਸਭਾ ਦਾ ਆਨੰਦ ਨਾ ਮਾਣੋ, ਰੇਤਾ, ਮਿੱਟੀ ਨਾ ਵੇਚੋ, ਪੰਜਾਬ ਦੀ ਜਵਾਨੀ ਨੂੰ ਬਚਾਓ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਵਰਗੇ ਲੋਕਾਂ ਪਿੱਛੇ ਨਾ ਜਾਓ, ਅਸੀਂ ਗੁਰੂਆਂ ਦੇ ਸੰਦੇਸ਼ ਨੂੰ ਮੰਨਦੇ ਹੋਏ ਸਿੱਖੀ ਦਾ ਪ੍ਰਚਾਰ ਕਰੀਏ।

ਪੜ੍ਹੋ ਇਹ ਵੀ ਖ਼ਬਰ : ਤਾਏ ਦੇ ਮੁੰਡੇ ਦਾ ਵਿਆਹ ਵੇਖਣ ਆਇਆ ਨੌਜਵਾਨ ਹੋਇਆ ਲਾਪਤਾ, ਨਹਿਰ ਨੇੜਿਓਂ ਮਿਲੀ ਲਾਸ਼, ਫੈਲੀ ਸਨਸਨੀ

ਨੋਟ- ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

rajwinder kaur

Content Editor

Related News