ਅਮਰੀਕਾ 'ਚ ਪੰਜਾਬੀ ਪਰਿਵਾਰ ਦੇ ਕਤਲ ਮਾਮਲੇ 'ਚ ਸਿਰਸਾ ਨੇ ਦਿੱਤਾ ਵੱਡਾ ਬਿਆਨ
Thursday, Oct 06, 2022 - 04:35 PM (IST)
ਨਵੀਂ ਦਿੱਲੀ : ਅਮਰੀਕਾ ਵਿਖੇ ਹੁਸ਼ਿਆਰਪੁਰ ਦੇ ਪਿੰਡ ਹਰਸੀ ਨਾਲ ਸੰਬੰਧਿਤ ਪਰਿਵਾਰ ਦੇ 4 ਜੀਆਂ ਦੇ ਕੀਤੇ ਗਏ ਕਤਲ 'ਤੇ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਸੋਸ਼ਲ਼ ਮੀਡੀਆ 'ਤੇ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਇਹ ਘਟਨਾ ਬਹੁਤ ਮੰਦਭਾਗੀ ਹੈ। ਕੈਲੀਫੋਰਨੀਆ ਪੁਲਸ ਨੂੰ 5 ਦਿਨਾਂ ਤੋਂ ਪਤਾ ਸੀ ਕਿ ਉਕਤ ਪਰਿਵਾਰ ਅਗਵਾ ਹੋਇਆ ਹੈ ਪਰ ਪੁਲਸ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ ਅਤੇ ਕਿਸ ਨੇ, ਕਿਉਂ ਤੇ ਕਿਵੇਂ ਉਨ੍ਹਾਂ ਨੂੰ ਅਗਵਾ ਕੀਤਾ ਹੈ।
ਇਹ ਵੀ ਪੜ੍ਹੋ- ਨਾਭਾ ਤੋਂ ਮੰਦਭਾਗੀ ਖ਼ਬਰ, ਮਾਪਿਆਂ ਦੇ ਇਕਲੌਤੇ 18 ਸਾਲਾ ਪੁੱਤ ਦੀ ਨਸ਼ੇ ਨਾਲ ਮੌਤ, ਅਗਲੇ ਮਹੀਨੇ ਜਾਣਾ ਸੀ ਇਟਲੀ
ਸਿਰਸਾ ਨੇ ਕਿਹਾ ਕਿ ਅਮਰੀਕਾ 'ਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਕਿਉਂਕਿ ਮਾਰਨ ਵਾਲੇ ਨੇ ਪਰਿਵਾਰ ਵਾਲਿਆਂ ਤੋਂ ਕੋਈ ਫਿਰੌਤੀ ਜਾਂ ਹੋਰ ਚੀਜ਼ ਦੀ ਮੰਗ ਨਹੀਂ ਕੀਤੀ। ਜਿਸ ਤਰ੍ਹਾਂ ਕਤਲ ਕੀਤਾ ਗਿਆ ਹੈ ਇਸ ਤੋਂ ਅਜਿਹਾ ਜਾਪਦਾ ਹੈ ਕਿ ਅਗਵਾਕਾਰ ਜਾਂ ਤਾਂ ਪੰਜਾਬੀ ਪਰਿਵਾਰ ਦੇ ਵਪਾਰ ਨੂੰ ਲੈ ਕੇ ਈਰਖਾ ਕਰਦੇ ਸਨ ਜਾਂ ਫਿਰ ਇਹ ਨਸਲੀ ਵਿਤਕਰੇ ਦੀ ਘਟਨਾ ਹੋ ਸਕਦੀ ਹੈ। ਸਿਰਸਾ ਨੇ ਕੇਂਦਰ ਸਰਕਾਰ ਤੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਪਰਿਵਾਰ ਨੂੰ ਇਨਸਾਫ਼ ਦਵਾਇਆ ਜਾ ਸਕੇ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।